Menu

ਪ੍ਰਧਾਨ ਮੰਤਰੀ ਮੋਦੀ ਨੇ ਕੀਤਾ ਮਾਰਿਸ਼ਸ ‘ਚ ਸੁਪਰੀਮ ਕੋਰਟ ਨੇ ਨਵੇਂ ਭਵਨ ਦਾ ਉਦਘਾਟਨ

ਨਵੀਂ ਦਿੱਲੀ, 30 ਜੁਲਾਈ – ਪ੍ਰਧਾਨ ਮੰਤਰੀ ਅਤੇ ਮਾਰਿਸ਼ਸ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਮਾਰਿਸ਼ਸ ਦੇ ਪ੍ਰਧਾਨਮੰਤਰੀ ਪ੍ਰਵਿੰਦ ਜਗਨਨਾਥ ਨੇ ਵੀਰਵਾਰ ਨੂੰ ਵੀਡੀਓ ਕਾਨਫਰੰਸਿੰਗ ਜ਼ਰੀਏ ਸਾਂਝੇ ਰੂਪ ਵਿਚ ਮਾਰਿਸ਼ਸ ਦੇ ਸੁਪਰੀਮ ਕੋਰਟ ਦੇ ਨਵੇਂ ਭਵਨ ਦਾ ਉਦਘਾਟਨ ਕੀਤਾ। ਦੇਸ਼ ਦੀ ਰਾਜਧਾਨੀ ਪੋਰਟ ਲੁਈ ਵਿਚ ਇਸ ਭਵਨ ਦਾ ਨਿਰਮਾਣ ਭਾਰਤ ਦੇ ਆਰਥਕ ਸਹਿਯੋਗ ਨਾਲ ਕੀਤਾ ਗਿਆ ਹੈ। ਇਸ ਉਦਘਾਟਨ ਸਮਾਰੋਹ ਵਿਚ ਕੋਰਟ ਦੇ ਜੱਜ, ਨਿਆਂ ਵਿਭਾਗ ਦੇ ਅਧਿਕਾਰੀ ਤੋਂ ਇਲਾਵਾ ਦੋਵੇਂ ਦੇਸ਼ਾਂ ਦੇ ਪਤਵੰਤੇ ਸੱਜਣਾਂ ਨੇ ਵੀ ਭਾਗ ਲਿਆ।

ਮਾਰਿਸ਼ਸ ਦੇ ਪ੍ਰਧਾਨ ਮੰਤਰੀ ਪ੍ਰਵਿੰਦ ਜਗਨਨਾਥ ਨੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਇਕ ਵਾਰ ਫਿਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਤਹਿ ਦਿਲ ਤੋਂ ਧੰਨਵਾਦ ਕਰਦਾ ਹਾਂ ਕਿ ਮਾਰਿਸ਼ਸ ਉਨ੍ਹਾਂ ਦੇ ਦਿਲ ਦੇ ਬਹੁਤ ਕਰੀਬ ਹੈ। ਮੌਕੇ ‘ਤੇ ਪ੍ਰਧਾਨ ਮੰਤਰੀ ਨੇ ਕਿਹਾ,’ਸਰਕਾਰ ਅਤੇ ਮਾਰਿਸ਼ਸ਼ ਦੇ ਲੋਕਾਂ ਨੂੰ ਕੋਵਿਡ 19 ਗਲੋਬਲ ਮਹਾਮਾਰੀ ਦੇ ਪ੍ਰਭਾਵੀ ਪ੍ਰਬੰਧਨ ਲਈ ਵਧਾਈ ਦਿੰਦਾ ਹਾਂ। ਮੈਨੂੰ ਖੁਸ਼ੀ ਹੈ ਕਿ ਭਾਰਤ ਸਮੇਂ ‘ਤੇ ਦਵਾਈਆਂ ਦੀ ਕਮੀ ਅਤੇ ਤਜਰਬਿਆਂ ਨੂੰ ਸਾਂਝਾ ਕਰਕੇ ਕੋਰੋਨਾ ਪ੍ਰਬੰਧਨ ਵਿਚ ਸਹਿਯੋਗ ਦੇ ਸਕਾਂ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਭਾਰਤ ਅਤੇ ਮਾਰਿਸ਼ਸ ਦੋਵੇਂ ਹੀ ਸਾਡੀ ਆਜ਼ਾਦ ਨਿਆਂਪਾਲਿਕਾਵਾਂ ਨੂੰ ਸਾਡੀ ਲੋਕਤੰਤਰਿਕ ਪ੍ਰਣਾਲੀਆਂ ਦੇ ਮਹੱਤਵਪੂਰਨ ਸਤੰਭਾਂ ਦੇ ਰੂਪ ਵਿਚ ਸਨਮਾਨ ਦਿੰਦੇ ਹਨ। ਇਸ ਨਵੀਂ ਇਮਾਰਤ ਆਪਣੇ ਆਧੁਨਿਕ ਡਿਜ਼ਾਇਨ ਅਤੇ ਨਿਰਮਾਣ ਦੇ ਨਾਲ ਇਸ ਸਨਮਾਨ ਦੀ ਨਿਸ਼ਾਨੀ ਹੈ।’

Listen Live

Subscription Radio Punjab Today

Our Facebook

Social Counter

  • 16576 posts
  • 0 comments
  • 0 fans

Log In