Menu

ਪ੍ਰਿਅੰਕਾ ਗਾਂਧੀ ਵਾਡਰਾ ਨੇ ਸਰਕਾਰੀ ਰਿਹਾਇਸ਼ ਕੀਤੀ ਖਾਲੀ

ਨਵੀਂ ਦਿੱਲੀ, 30 ਜੁਲਾਈ – ਕਾਂਗਰਸ ਦੀ ਰਾਸ਼ਟਰੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਸਰਕਾਰ ਵੱਲੋਂ ਜਾਰੀ ਕੀਤੇ ਗਏ ਸਰਕਾਰੀ ਬੰਗਲੇ ਨੂੰ ਖ਼ਾਲੀ ਕਰ ਦਿੱਤਾ ਹੈ। ਐਸਪੀਜੀ ਸੁਰੱਖਿਆ ਹਟਣ ਤੋਂ ਬਾਅਦ ਉਹਨਾਂ ਨੂੰ ਲੋਧੀ ਅਸਟੇਟ ਸਥਿਤ ਸਰਕਾਰੀ ਬੰਗਲਾ ਖਾਲੀ ਕਰਨ ਦਾ ਨੋਟਿਸ ਦਿੱਤਾ ਗਿਆ ਸੀ।  ਜਾਣਕਾਰੀ ਮੁਤਾਬਕ ਹੁਣ ਉਹ ਗੁਰੂਗ੍ਰਾਮ ਵਿਚ ਸ਼ਿਫਟ ਹੋਣਗੇ।

ਜ਼ਿਕਰਯੋਗ ਹੈ ਕਿ ਐਸਪੀਜੀ ਸੁਰੱਖਿਆ ਦੇ ਮੱਦੇਨਜ਼ਰ 1997 ਤੋਂ ਪ੍ਰਿਯੰਕਾ ਗਾਂਧੀ ਨੂੰ ਨਵੀਂ ਦਿੱਲੀ ਇਲਾਕੇ ਵਿਚ ਲੋਧੀ ਅਸਟੇਟ ਦਾ 35 ਨੰਬਰ ਬੰਗਲਾ ਮਿਲਿਆ ਹੋਇਆ ਸੀ।ਪਿਛਲੇ ਸਾਲ ਉਹਨਾਂ ਦੀ ਐਸਪੀਜੀ ਸੁਰੱਖਿਆ ਹਟਾ ਕੇ Z+ ਕਰ ਦਿੱਤੀ ਗਈ। 1 ਜੁਲਾਈ ਨੂੰ ਕੇਂਦਰ ਸਰਕਾਰ ਦੇ ਆਵਾਸ ਅਤੇ ਸ਼ਹਿਰੀ ਮਾਮਲਿਆਂ ਦੇ ਮੰਤਰਾਲੇ ਨੇ ਉਹਨਾਂ ਨੂੰ 31 ਜੁਲਾਈ ਤੱਕ ਯਾਨੀ ਇਕ ਮਹੀਨੇ ਵਿਚ ਸਰਕਾਰੀ ਘਰ ਖਾਲੀ ਕਰਨ ਦਾ ਨੋਟਿਸ ਦਿੱਤਾ ਸੀ। ਦੇਸ਼ ਵਿਚ ਹੁਣ ਐਸਪੀਜੀ ਸੁਰੱਖਿਆ ਸਿਰਫ ਪ੍ਰਧਾਨ ਮੰਤਰੀ ਕੋਲ ਹੈ।

Listen Live

Subscription Radio Punjab Today

Our Facebook

Social Counter

  • 16576 posts
  • 0 comments
  • 0 fans

Log In