Menu

ਅਸਾਮ ਰਾਈਫਲਜ਼ ਯੂਨਿਟ ‘ਤੇ ਅੱਤਵਾਦੀ ਹਮਲਾ, 3 ਜਵਾਨ ਸ਼ਹੀਦ, 5 ਜ਼ਖਮੀ

ਚੰਦੇਲ, 30 ਜੁਲਾਈ – ਮਨੀਪੁਰ ਦੇ ਚੰਦੇਲ ਜ਼ਿਲ੍ਹੇ ‘ਚ ਭਾਰਤੀ ਜਵਾਨਾਂ ‘ਤੇ ਅੱਤਵਾਦੀ ਹਮਲਾ ਹੋਇਆ ਹੈ। ਇਸ ਅੱਤਵਾਦੀ ਹਮਲੇ ‘ਚ ਅਸਾਮ ਰਾਈਫਲਜ਼ ਯੂਨਿਟ ਦੇ ਤਿੰਨ ਜਵਾਨ ਸ਼ਹੀਦ ਹੋ ਗਏ ਹਨ। ਸੂਤਰਾਂ ਨੇ ਦੱਸਿਆ ਕਿ ਮਿਆਂਮਾਰ ਦੀ ਸਰਹੱਦ ਨਾਲ ਲੱਗਦੇ ਮਨੀਪੁਰ ਦੇ ਚੰਦੇਲ ਜ਼ਿਲ੍ਹੇ ‘ਚ ਸਥਾਨਕ ਅੱਤਵਾਦੀ ਵੱਲੋਂ ਨਿਸ਼ਾਨਾ ਲਾ ਕੇ ਕੀਤੇ ਗਏ ਹਮਲੇ ‘ਚ ਤਿੰਨ ਜਵਾਨ ਸਣੇ ਚਾਰ ਹੋਰ ਜਵਾਨ ਸ਼ਹੀਦ ਹੋ ਗਏ ਹਨ। ਏਐੱਨਆਈ ਮੁਤਾਬਕ ਅੱਤਵਾਦੀਆਂ ਨੇ ਪਹਿਲਾਂ ਤੋਂ ਹੀ ਹਮਲੇ ਦੀ ਯੋਜਨਾ ਬਣਾ ਲਈ ਗਈ ਸੀ ਤੇ ਇਸ ਨੂੰ ਸਥਾਨਕ ਅੱਤਵਾਦੀ ਸੰਗਠਨ-ਪੀਪਲਜ਼ ਲਿਬਰੇਸ਼ਨ ਆਰਮੀ ਨੇ ਅੰਜ਼ਾਮ ਦਿੱਤਾ ਸੀ। ਅੱਤਵਾਦੀਆਂ ਨੇ ਪਹਿਲਾਂ ਇਕ IED ਵਿਸਫੋਟ ਕੀਤਾ ਤੇ ਫਿਰ ਸੈਨਿਕਾਂ ‘ਤੇ ਗੋਲੀਆਂ ਚਲਾਈਆਂ।
ਸੂਤਰਾਂ ਨੇ ਕਿਹਾ ਕਿ ਮਨੀਪੁਰ ਦੀ ਰਾਜਧਾਨੀ ਇੰਫਾਲ ਤੋਂ 100 ਕਿਲੋਮੀਟਰ ਦੂਰ ਹਮਲੇ ਵਾਲੀ ਜਗ੍ਹਾ ‘ਤੇ ਜ਼ਿਆਦਾ ਫੋਰਮ ਭੇਜੀ ਗਈ ਹੈ। ਮੰਨਿਆ ਜਾਂਦਾ ਹੈ ਕਿ ਅਲਗਾਵਵਾਦੀ ਸੰਗਠਨ ਚੀਨ ਨਾਲ ਨਿਯਮਿਤ ਰੂਪ ਨਾਲ ਵਿੱਤੀ ਸਹਾਇਤਾ ਤੇ ਹਥਿਆਰ ਪ੍ਰਾਪਤ ਕਰ ਰਹੇ ਹਨ ਜਿਸ ਨਾਲ ਉਸ ਨੂੰ ਉੱਤਰ ਪੂਰਵ ‘ਚ ਆਪਣੇ ਨੈੱਟਵਰਕ ਨੂੰ ਬਣਾਏ ਰੱਖਣ ‘ਚ ਮਦਦ ਮਿਲੀ ਹੈ। ਭਾਰਤੀ ਖੁਫੀਆ ਏਜੰਸੀਆਂ ਮੁਤਾਬਕ ਇਹ ਸਹਾਇਤਾ ਕਈ ਦਹਾਕਿਆਂ ਤੋਂ ਸੀਮਾਵਰਤੀ ਖੇਤਰਾਂ ‘ਚ ਲਗਾਤਾਰ ਉਗਰਵਾਦ ਨੂੰ ਵਧਾਵਾ ਦੇ ਰਹੀ ਹੈ।

Listen Live

Subscription Radio Punjab Today

Our Facebook

Social Counter

  • 16576 posts
  • 0 comments
  • 0 fans

Log In