Menu

ਸਿੱਖਿਆ ਖੇਤਰ ਵਿੱਚ ਵੱਡੀਆਂ ਤਬਦੀਲੀਆਂ ਦਾ ਐਲਾਨ, ਜਾਣੋ ਨਵੀਂ ਸਿੱਖਿਆ ਨੀਤੀ ‘ਚ ਕੀ ਹੈ ਖਾਸ…

ਨਵੀਂ ਦਿੱਲੀ, 30 ਜੁਲਾਈ – ਦੇਸ਼ ਵਿੱਚ ਸਿੱਖਿਆ ਦੇ ਖੇਤਰ ਵਿੱਚ ਵੱਡੀਆਂ ਤਬਦੀਲੀਆਂ ਦਾ ਐਲਾਨ ਕੀਤਾ ਗਿਆ ਹੈ। ਕੇਂਦਰ ਸਰਕਾਰ ਨੇ ਬੁੱਧਵਾਰ 29 ਜੁਲਾਈ ਨੂੰ ਦੇਸ਼ ਵਿੱਚ ਨਵੀਂ ਸਿੱਖਿਆ ਨੀਤੀ ਦਾ ਐਲਾਨ ਕੀਤਾ ਗਿਆਜਿਸ ਤਹਿਤ ਪ੍ਰਾਇਮਰੀ ਤੋਂ ਲੈ ਕੇ ਯੂਨੀਵਰਸਿਟੀ ਪੱਧਰ ਤੱਕ ਦੀ ਸਿੱਖਿਆ ਵਿੱਚ ਵਿਆਪਕ ਤਬਦੀਲੀਆਂ ਕੀਤੀਆਂ ਗਈਆਂ ਹਨ। ਇਸ ਤੋਂ ਇਲਾਵਾ ਦੇਸ਼ ਵਿੱਚ ਸਿੱਖਿਆ ਦੀ ਜ਼ਿੰਮੇਵਾਰੀ ਲਈ ਮਨੁੱਖੀ ਸਰੋਤ ਵਿਕਾਸ ਮੰਤਰਾਲੇ ਦਾ ਨਾਂ ਵੀ ਬਦਲ ਕੇ ਸਿੱਖਿਆ ਮੰਤਰਾਲਾ ਕਰ ਦਿੱਤਾ ਗਿਆ ਹੈ। ਨਵੀਂ ਸਿੱਖਿਆ ਨੀਤੀ ਵਿੱਚ ਵਿਵਹਾਰਕਤਾ ਤੇ ਹੁਨਰ ਦੇ ਵਿਕਾਸ ਤੇ ਜ਼ੋਰ ਦੇਣ ਦਾ ਦਾਅਵਾ ਕੀਤਾ ਗਿਆ ਹੈ।

ਨਵੀਂ ਸਿੱਖਿਆ ਨੀਤੀ ਬਾਰੇ 10 ਖਾਸ ਗੱਲਾਂ

1. ਘੱਟੋਘੱਟ 5ਵੀਂ ਜਮਾਤ ਤਕ ਤੇ ਜੇ ਸੰਭਵ ਹੋਵੇ ਤਾਂ 8ਵੀਂ ਤੇ ਉਸ ਤੋਂ ਬਾਅਦ ਦੀ ਭਾਸ਼ਾ ਸਥਾਨਕ ਭਾਸ਼ਾ ਜਾਂ ਮਾਂਬੋਲੀ ਵਿੱਚ ਪੜ੍ਹਾਈ ਕਰਾਈ ਜਾਏ। ਭਾਵ ਹਿੰਦੀਅੰਗਰੇਜ਼ੀ ਵਰਗੇ ਵਿਸ਼ੇ ਭਾਸ਼ਾ ਕੋਰਸਾਂ ਦੇ ਰੂਪ ਵਿੱਚ ਹੋਣਗੇਪਰ ਬਾਕੀ ਕੋਰਸ ਸਥਾਨਕ ਭਾਸ਼ਾ ਜਾਂ ਮਾਂਬੋਲੀ ਵਿੱਚ ਹੋਣਗੇ।

2. ਦੇਸ਼ ਵਿੱਚ 10+2 ਦੇ ਅਧਾਰ ਤੇ ਸਿਸਟਮ ਵਿੱਚ ਤਬਦੀਲੀ ਆਵੇਗੀ। ਹੁਣ ਇਹ ਸਿਲੇਬਸ ਮੁਤਾਬਕ 5+3+3+4 ਹੋਵੇਗਾ। ਯਾਨੀ ਪ੍ਰਾਇਮਰੀ ਤੋਂ ਦੂਜੀ ਜਮਾਤ ਦਾ ਇੱਕ ਹਿੱਸਾਫਿਰ ਤੀਜੀ ਤੋਂ ਪੰਜਵੀਂ ਤਕ ਦੂਜਾ ਭਾਗਛੇਵੀਂ ਤੋਂ ਅੱਠਵੀਂ ਤੀਜਾ ਹਿੱਸਾ ਤੇ ਆਖਰੀ ਭਾਗ ਨੌਵੀਂ ਤੋਂ ਬਾਰ੍ਹਵੀਂ ਤੱਕ।

3. ਨਵੀਂ ਸਿੱਖਿਆ ਨੀਤੀ ਵਿੱਚ ਬੋਰਡ ਦੀਆਂ ਪ੍ਰੀਖਿਆਵਾਂ ਨੂੰ ਬਰਕਰਾਰ ਰੱਖਿਆ ਗਿਆ ਹੈਪਰ ਇਨ੍ਹਾਂ ਨੂੰ ਗਿਆਨ ਅਧਾਰਤ ਬਣਾਇਆ ਜਾਵੇਗਾ ਤੇ ਇਸ ਵਿੱਚ ਰੱਟੇ ਮਾਰ ਕੇ ਯਾਦ ਕਰਨ ਵਾਲੀਆਂ ਆਦਤਾਂ ਨੂੰ ਘੱਟ ਕੀਤਾ ਜਾਵੇਗਾ।

4. ਸਕੂਲ ਦੀ ਪੜ੍ਹਾਈ ਦੌਰਾਨ ਬੱਚਾ ਆਪਣਾ ਰਿਪੋਰਟ ਕਾਰਡ ਤਿਆਰ ਕਰਨ ਵਿੱਚ ਵੀ ਭੂਮਿਕਾ ਅਦਾ ਕਰੇਗਾ। ਹੁਣ ਤੱਕ ਸਿਰਫ ਅਧਿਆਪਕ ਰਿਪੋਰਟ ਕਾਰਡ ਲਿਖਦਾ ਹੈ ਪਰ ਨਵੀਂ ਸਿੱਖਿਆ ਨੀਤੀ ਦੇ ਤਿੰਨ ਹਿੱਸੇ ਹੋਣਗੇ। ਪਹਿਲਾ ਬੱਚਾ ਆਪਣੇ ਬਾਰੇ ਖੁਦ ਮੁਲਾਂਕਣ ਕਰੇਗਾਦੂਜਾ ਉਸ ਦੇ ਜਮਾਤੀ ਦਾ ਹੋਵੇਗਾ ਤੇ ਤੀਜਾ ਅਧਿਆਪਕ ਦਾ ਹੋਵੇਗਾ।

5. ਸਿਰਫ ਇਹੀ ਨਹੀਂਹੁਣ ਵਿਦਿਆਰਥੀਆਂ ਨੂੰ ਛੇਵੀਂ ਜਮਾਤ ਤੋਂ ਕੋਡਿੰਗ ਵੀ ਸਿਖਾਈ ਜਾਏਗੀਜੋ ਸਕੂਲੀ ਸਿੱਖਿਆ ਪੂਰੀ ਹੋਣ ਤੱਕ ਉਨ੍ਹਾਂ ਦੇ ਹੁਨਰ ਦੇ ਵਿਕਾਸ ਵਿੱਚ ਮਦਦ ਕਰੇਗੀ।

6. ਅੰਡਰਗ੍ਰੈਜੂਏਟ ਕੋਰਸ ਹੁਣ ਦੀ ਬਜਾਏ ਸਾਲ ਕਰ ਦਿੱਤਾ ਗਿਆ ਹੈ। ਹਾਲਾਂਕਿ ਵਿਦਿਆਰਥੀ ਸਾਲ ਬਾਅਦ ਵੀ ਡਿਗਰੀ ਹਾਸਲ ਕਰ ਸਕਣਗੇਪਰ ਸਾਲਾਂ ਦਾ ਕੋਰਸ ਕਰਨ ਤੋਂ ਬਾਅਦ ਉਹ ਸਿਰਫ ਇੱਕ ਸਾਲ ਵਿਚ ਪੋਸਟ ਗ੍ਰੈਜੂਏਸ਼ਨ ਦੀ ਡਿਗਰੀ ਪ੍ਰਾਪਤ ਕਰ ਸਕਣਗੇ। ਸਾਲ ਦੀ ਡਿਗਰੀ ਉਨ੍ਹਾਂ ਵਿਦਿਆਰਥੀਆਂ ਲਈ ਜੋ ਉੱਚ ਸਿੱਖਿਆ ਹਾਸਲ ਨਹੀਂ ਕਰਨਾ ਚਾਹੁੰਦੇ। ਉੱਚ ਵਿਦਿਆ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਸਾਲ ਦੀ ਡਿਗਰੀ ਕਰਨੀ ਹੋਵੇਗੀ।

7. ਸਿਰਫ ਇਹੀ ਨਹੀਂਗ੍ਰੈਜੂਏਸ਼ਨ ਦੇ ਤਿੰਨ ਸਾਲਾਂ ਨੂੰ ਸਾਰਥਕ ਬਣਾਉਣ ਲਈ ਕਦਮ ਵੀ ਚੁੱਕੇ ਗਏ ਹਨ। ਇਸ ਤਹਿਤ ਸਾਲ ਦੇ ਸਰਟੀਫਿਕੇਟ ਤੋਂ ਬਾਅਦ ਸਾਲ ਬਾਅਦ ਡਿਪਲੋਮਾ ਤੇ ਸਾਲ ਬਾਅਦ ਡਿਗਰੀ ਪ੍ਰਾਪਤ ਕੀਤੀ ਜਾਏਗੀ।

8. ਇਸਦੇ ਨਾਲ M Phil ਪੂਰੀ ਤਰ੍ਹਾਂ ਖਤਮ ਹੋ ਗਿਆ ਹੈਜਦੋਂਕਿ ਐਮਏ ਤੋਂ ਬਾਅਦ ਵਿਦਿਆਰਥੀ ਸਿੱਧੇ ਪੀਐਚਡੀ ਕਰ ਸਕਣਗੇ।

9. ਨਵੀਂ ਸਿੱਖਿਆ ਨੀਤੀ ਵਿੱਚ ਹੁਣ ਨਿੱਜੀ ਯੂਨੀਵਰਸਿਟੀ ਤੇ ਸਰਕਾਰੀ ਯੂਨੀਵਰਸਿਟੀ ਦੇ ਨਿਯਮ ਇੱਕ ਹੋਣਗੇ। ਹੁਣ ਕਿਸੇ ਡੀਮਡ ਯੂਨੀਵਰਸਿਟੀ ਤੇ ਸਰਕਾਰੀ ਯੂਨੀਵਰਸਿਟੀ ਦੇ ਨਿਯਮ ਵੱਖਰੇ ਨਹੀਂ ਹੋਣਗੇ।

10. ਨਵੀਂ ਨੀਤੀ ਸਕੂਲ ਤੇ ਐਚਈਐਸ ਦੋਵਾਂ ਵਿੱਚ ਬਹੁਭਾਸ਼ਾਵਾਦ ਨੂੰ ਉਤਸ਼ਾਹਤ ਕਰਦੀ ਹੈ। ਨੈਸ਼ਨਲ ਪਾਲੀ ਇੰਸਟੀਚਿਊਟਫ਼ਾਰਸੀ ਤੇ ਪ੍ਰਾਕ੍ਰਿਤਇੰਡੀਅਨ ਇੰਸਟੀਚਿਊਟ ਆਫ਼ ਟ੍ਰਾਂਸਲੇਸ਼ਨ ਐਂਡ ਇੰਟਰਪਰੇਸ਼ਨ ਦੀ ਸਥਾਪਨਾ ਕੀਤੀ ਜਾਵੇਗੀ।

ਕੈਨੇਡਾ ਤੋਂ ਦੁਖਦਾਈ ਖਬਰ- ਜਿੰਦਾ ਸੜਿਆ ਪੰਜਾਬੀ…

25 ਅਪ੍ਰੈਲ 2024-: ਕੈਨੇਡਾ ਤੋਂ ਦੁਖਦਾਈ ਖਬਰ ਸਾਹਮਣੇ ਆਈ ਹੈ। ਇਥੇ ਪੰਜਾਬੀ ਟਰੱਕ ਡਰਾਈਵਰ ਦੀ ਜ਼ਿੰਦਾ ਸੜਨ ਨਾਲ ਮੌਤ…

CBI ਨੇ ਸੰਦੇਸ਼ਖਾਲੀ ਮਾਮਲੇ ‘ਚ…

ਨਵੀਂ ਦਿੱਲੀ, 25 ਅਪ੍ਰੈਲ 2024:  ਕੇਂਦਰੀ ਜਾਂਚ…

ਜੈਸਲਮੇਰ ‘ਚ ਵੱਡਾ ਹਾਦਸਾ, ਭਾਰਤੀ…

ਜੈਸਲਮੇਰ, 25 ਅਪ੍ਰੈਲ : ਰਾਜਸਥਾਨ ਦੇ ਜੈਸਲਮੇਰ…

ਮੰਦਭਾਗੀ ਖਬਰ- ਕੈਨੇਡਾ ‘ਚ ਇੱਕ…

ਸਰੀ , 25 ਅਪ੍ਰੈਲ – ਕੈਨੇਡਾ ਦੇ…

Listen Live

Subscription Radio Punjab Today

ਕੈਨੇਡਾ ਤੋਂ ਦੁਖਦਾਈ ਖਬਰ- ਜਿੰਦਾ ਸੜਿਆ ਪੰਜਾਬੀ…

25 ਅਪ੍ਰੈਲ 2024-: ਕੈਨੇਡਾ ਤੋਂ ਦੁਖਦਾਈ ਖਬਰ ਸਾਹਮਣੇ ਆਈ ਹੈ। ਇਥੇ ਪੰਜਾਬੀ ਟਰੱਕ ਡਰਾਈਵਰ ਦੀ ਜ਼ਿੰਦਾ ਸੜਨ ਨਾਲ ਮੌਤ…

ਮੰਦਭਾਗੀ ਖਬਰ- ਕੈਨੇਡਾ ‘ਚ ਇੱਕ…

ਸਰੀ , 25 ਅਪ੍ਰੈਲ – ਕੈਨੇਡਾ ਦੇ…

ਕੈਨੇਡਾ -ਪੰਜਾਬਣ ਦੇ ਕ.ਤਲ ਮਾਮਲੇ…

24 ਅਪ੍ਰੈਲ 2024 – 21 ਸਾਲਾ ਔਰਤ…

ਭੈਣ ਦੇ ਵਿਆਹ ਲਈ ਕੈਨੇਡਾ…

ਗੁਰਦਾਸਪੁਰ, 25 ਅਪ੍ਰੈਲ :  ਕੈਨੇਡਾ ਤੋਂ ਪੰਜ ਮਹੀਨੇ…

Our Facebook

Social Counter

  • 39934 posts
  • 0 comments
  • 0 fans