Menu

ਪੰਜਾਬ ਨੂੰ ਬੁਰੇ ਦੌਰ ਵਿੱਚੋਂ ਕੱਢਣ ਲਈ ਆਮ ਆਦਮੀ ਪਾਰਟੀ ਦਾ ਸਾਥ ਦਿਓ – ਜਤਿੰਦਰ ਭੱਲਾ

ਰਾਮਪੁਰਾਫੂਲ 28 ਜੁਲਾਈ ( ਹਰਪ੍ਰੀਤ ਹੈਪੀ) ਆਮ ਆਦਮੀ ਪਾਰਟੀ ਵਿਧਾਨ ਸਭਾ ਹਲਕਾ ਰਾਮਪੁਰਾਫੂਲ ਨੂੰ ਉਸ ਸਮੇਂ ਬਲ ਮਿਲਿਆ ਜਦ ਬਹੁਤ ਸਾਰੇ ਪਰਿਵਾਰਾਂ ਨੇ ਵੱਖ-ਵੱਖ ਪਾਰਟੀਆਂ ਨੂੰ ਅਲਵਿਦਾ ਆਖ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਜਤਿੰਦਰ ਸਿੰਘ ਭੱਲਾ ਦੀ ਅਗਵਾਈ ਵਿੱਚ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਦਾ ਐਲਾਨ ਕਰ ਦਿੱਤਾ । ਇਸ ਮੌਕੇ ਭੱਲਾ ਨੇ ਪਾਰਟੀ ਵਿੱਚ ਸ਼ਾਮਲ ਹੋਏ ਪਰਿਵਾਰਾਂ ਦਾ ਸਵਾਗਤ ਕਰਦੇ ਹੋਏ ਕਿਹਾ ਕਿ ਆਮ ਆਦਮੀ ਪਾਰਟੀ ਕਿਸੇ ਇੱਕ ਧਰਮ , ਜਾਤ , ਜਾਂ ਵਿਅਕਤੀ ਵਿਸ਼ੇਸ਼ ਦੀ ਪਾਰਟੀ ਨਹੀਂ ਬਲਕਿ ਇਹ ਸਮਾਜ ਦੇ ਸਾਰੇ ਵਰਗਾਂ ਦੀ ਸਰਬ ਸਾਂਝੀ ਪਾਰਟੀ ਹੈ । ਇਸ ਵਿੱਚ ਕੰਮ ਕਰਨ ਵਾਲਾ ਹਰੇਕ ਵਿਅਕਤੀ ਪਿਆਰ ਤੇ ਸਤਿਕਾਰ ਦਾ ਪਾਤਰ ਹੈ । ਭੱਲਾ ਨੇ ਕਿਹਾ ਕਿ ਕੋਰੋਨਾ ਮਹਾਂਮਾਰੀ ਦੇ ਸੰਕਟਮਈ ਦੌਰ ਦੌਰਾਨ ਮੋਦੀ ਸਰਕਾਰ ਨੇ ਲੋਕਾਂ ਵਿੱਚ ਆਪਣਾ ਵਿਸ਼ਵਾਸ਼ ਗੁਆ ਲਿਆ ਹੈ ਅਤੇ ਦਿੱਲੀ ਦੀ ਕੇਜਰੀਵਾਲ ਸਰਕਾਰ ਨੇ ਇਸ ਸੰਕਟਮਈ ਦੌਰ ਦੌਰਾਨ ਸੂਬੇ ਦੇ ਲੋਕਾਂ ਦੀ ਹਰ ਪੱਖੋਂ ਮਦਦ ਅਤੇ ਅਗਵਾਈ ਕਰਕੇ ਲੋਕਾਂ ਵਿੱਚ ਆਪਣਾ ਅਧਾਰ ਅਤੇ ਵਿਸ਼ਵਾਸ਼ ਮਜ਼ਬੂਤ ਕਰ ਲਿਆ ਹੈ ਇਸ ਕਰਕੇ ਲੋਕ ਸਮੁੱਚੇ ਦੇਸ਼ ਭਰ ਵਿੱਚ ਆਮ ਆਦਮੀ ਪਾਰਟੀ ਨੂੰ ਮਜ਼ਬੂਤ ਕਰਕੇ ਅਰਵਿੰਦ ਕੇਜਰੀਵਾਲ ਨੂੰ ਦੇਸ਼ ਦਾ ਪ੍ਰਧਾਨ ਮੰਤਰੀ ਬਨਾਉਣਾ ਚਾਹੁੰਦੇ ਹਨ ।ਉਨਾਂ ਇਹ ਵੀ ਕਿਹਾ ਕਿ ਸੂਬੇ ਦੀ ਕੈਪਟਨ ਸਰਕਾਰ ਹਰ ਮੁਹਾਜ਼ ਤੇ ਬੁਰੀ ਤਰਾਂ ਨਾਲ ਫੇਲ ਹੋ ਚੁੱਕੀ ਹੈ। ਅਕਾਲੀ ਕਾਂਗਰਸੀ ਫਰੈਂਡਲੀ ਮੈਚ ਖੇਡ ਰਹੇ ਹਨ ਜੋ ਕਿ ਹਰ ਮਾਮਲਿਆਂ ਵਿੱਚ ਇੱਕ ਦੂਜੇ ਨੂੰ ਬਚਾਉਣ ਦਾ ਕੰਮ ਕਰ ਰਹੇ ਹਨ।ਉਨਾਂ ਲੋਕਾਂ ਨੂੰ ਸੱਦਾ ਦਿੱਤਾ ਕਿ ਉਹ ਆਪ ਪਾਰਟੀਨਾਲ ਵੱਧ ਤੋ ਵੱਧ ਜੁੜਨ ਅਤੇ ਕੇਜਰੀਵਾਲ ਦਾ ਸਾਥ ਦੇਣ ਤਾਂ ਜੋ ਪੰਜਾਬ ਨੂੰ ਬੁਰੇ ਦੌਰ ਵਿੱਚੋਂ ਬਾਹਰ ਕੱਢਿਆ ਜਾ ਸਕੇ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਆਪ ਆਗੂ ਧਰਮਪਾਲ ਢੱਡੇ , ਪ੍ਰੋ.ਰਾਮਕਿ੍ਰਸ਼ਨ , ਸਾਬਕਾ ਐੱਮ.ਸੀ ਨਸੀਬ ਚੰਦ , ਸਰਕਲ ਪ੍ਰਧਾਨ ਸੋਨੂੰ ਰਾਮਪੁਰਾ, ਇਬਰਾਹਿਮ ਖਾਨ ਅਤੇ ਪ੍ਰੇਮ ਕੁਮਾਰ , ਆਦਿ ਹਾਜ਼ਰ ਸਨ । ਜਿਕਰਯੋਗ ਹੈ ਕਿ ਸ਼੍ਰੀ ਭੱਲਾ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਹਨ ਜਿੰਨਾ ਨੇ ਸਿਮਰਜੀਤ ਬੈਂਸ ਦੀ ਇੰਨਸਾਫ ਪਾਰਟੀ ਨੂੰ ਅਲਵਿਦਾ ਕਹਿ ਕੇ ਹਲਕੇ ਦੇ ਲੋਕਾਂ ਦੀ ਅਵਾਜ ਤੇ ਆਮ ਆਦਮੀ ਪਾਰਟੀ ਜੁਆਇੰਨ ਕੀਤੀ ਹੈ। ਉਨਾਂ ਦੇ ਆਪ ਪਾਰਟੀ ਵਿੱਚ ਆਉਣ ਕਾਰਨ ਉਸ ਸਮੇਂ ਤੋਂ ਪਾਰਟੀ ਕਾਫੀ ਜੋਸ਼ ਤੇ ਉਤਸ਼ਾਹ ਵਿੱਚ ਨਜਰ ਆ ਰਹੀਂ ਹੈ ਕਿਉ ਜੋਂ ਸ਼੍ਰੀ ਭੱਲਾ ਦਾ ਰਾਮਪੁਰਾ ਫੂਲ ਹਲਕੇ ਅੰਦਰ ਕਾਫੀ ਅਸਰ ਰਸੂਖ ਹੈ। ਪਿਛਲੇ ਲੰਮੇ ਸਮੇਂ ਤੋਂ ਸ਼੍ਰੋਮਣੀ ਅਕਾਲੀ ਦਲ ਨਾਲ ਜੁੜੇ ਸ਼੍ਰੀ ਭੱਲਾ ਪਹਿਲਾ ਇੰਨਸਾਫ ਪਾਰਟੀ ਤੇ ਹੁਣ ਆਪ ਪਾਰਟੀ ਵਿੱਚ ਸਲਾਘਾਯੋਗ ਕੰਮ ਕਰ ਰਹੇ ਹਨ ਜਿੰਨਾ ਦਾ ਅਕਸ ਪੂਰੀ ਤਰਾਂ ਨਾਲ ਸਾਫ ਰਿਹਾ ਹੈ ਜਿਸ ਕਾਰਨ ਲੋਕ ਉਨਾਂ ਤੇ ਵਿਸ਼ਵਾਸ਼ ਕਰਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਰਹੇ ਹਨ।

Listen Live

Subscription Radio Punjab Today

Our Facebook

Social Counter

  • 18960 posts
  • 1 comments
  • 0 fans

Log In