Menu

ਪੰਜਾਬ ਸਰਕਾਰ ਥਰਮਲ ਨੂੰ ਬੰਦ ਨਾ ਕਰਨ ਦਾ ਆਪਣਾ ਵਾਅਦਾ ਪੂਰਾ ਕਰੇ-ਸਿੰਗਲਾ

ਬਠਿੰਡਾ 28 ਜੁਲਾਈ – ਵਰਣਨ ਯੋਗ ਹੈ ਕਿ ਪੰਜਾਬ ਸਰਕਾਰ ਨੇ ਪਿਛਲੇ ਦਿਨੀ ਪਾਵਰਕਾਮ ਵੱਲੋਂ 13 ਫਰਵਰੀ 2019 ਨੂੰ ਕੇਂਦਰ ਸਰਕਾਰ ਪਾਸੋਂ ਬਠਿੰਡਾ ਥਰਮਲ ਨੂੰ ਪਰਾਲੀ ਤੇ ਚਲਾਉਣ ਬਾਬਤ ਵਿੱਤੀ ਸਹਾਇਤਾ ਦੀ ਮੰਗ ਕੀਤੀ ਸੀ ਜਿਸਤੇ ਪ੍ਰਧਾਨ ਮੰਤਰੀ ਦਫ਼ਤਰ ਨੇ ਕੇਂਦਰੀ ਨਵਿਉਣਯੋਗ ਮਤਰਾਲੇ ਨੂੰ ਥਰਮਲ ਬਾਰੇ ਅਗਲੇਰੀ ਰਿਪੋਰਟ ਲੈਣ ਦੇ ਹੁਕਮ ਕੀਤੇ ਹਨ ਜਿਸ ਬਾਰੇ ਅੱਜ ਬਠਿੰਡਾ ਵਿਖੇ ਪ੍ਰੈਸੱ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸਾਬਕਾ ਵਿਧਾਇਕ ਸਰੂਪ ਚੰਦ ਸਿੰਗਲਾ ਨੇ ਕਿਹਾ ਕਿ ਕੇਂਦਰ ਸਰਕਾਰ ਬਠਿੰਡਾ ਥਰਮਲ ਨੂੰ ਪਰਾਲੀ ਤੇ ਚਲਾਉਣ ਲਈ ਤਿਆਰ ਹੈ ਇਸ ਸੰਬੰਧੀ ਉਹਨਾਂ ਇੱਕ ਪੱਤਰ ਰਾਂਹੀ ਪੰਜਾਬ ਸਰਕਾਰ ਨੂੰ ਹਾਂਂ-ਪੱਖੀ ਹੁੰਗਾਰਾਂ ਭਰਿਆ ਹੈ,ਉਹਨਾਂ ਕਿਹਾ ਕਿ ਇਸ ਸੰਬੰਧੀ ਹੁਣ ਪੰਜਾਬ ਸਰਕਾਰ ਅਤੇ ਖਾਸ ਕਰਕੇ ਬਠਿੰਡਾ ਤੋ ਵਿਧਾਇਕ ਅਤੇ ਪੰਜਾਬ ਸਰਕਾਰ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੂੰ ਥਰਮਲ ਦੇ ਮੁੱਦੇ ਤੇ ਆਪਣੀ ਸਥਿਤੀ ਸਪੱਸਟ ਕਰਨੀ ਚਾਹੀਦੀ ਹੈ ਉਹਨਾਂ ਕਿਹਾ ਕਿ ਫੰਡਾਂ ਦੀ ਕਮੀ ਜਾਂ ਵਿੱਤੀ ਸੰਕਟ ਦਾ ਬਹਾਨਾ ਲਗਾ ਕੇ ਪੰਜਾਬ ਸਰਕਾਰ ਹੁਣ ਥਰਮਲ ਨੂੰ ਬੰਦ ਨਹੀ ਕਰ ਸਕਦੀ ਕਿਉਕਿ ਕੇਂਦਰ ਸਰਕਾਰ ਨੇ ਉਹਨਾਂ ਨੂੰ ਹਰ ਕਿਸਮ ਦੀ ਸਹਾਇਤਾ ਦਾ ਭਰੋਸਾ ਦੁਵਾਇਆ ਹੈ ਅਤੇ ਕੇਦਰ ਸਰਕਾਰ, ਪੰਜਾਬ ਸਰਕਾਰ ਦੀਆਂ ਲੋੜਾਂ ਮੁਤਾਬਿਕ ਥਰਮਲ ਨੂੰ ਪਰਾਲੀ ਤੇ ਚਲਾਉਣ ਸੰਬੰਧੀ ਵਿੱਤੀ ਮੱਦਦ ਦੇਣ ਦੀ ਇਛੁੱਕ ਹੈ । ਉਹਨਾਂ ਕਿਹਾ ਥਰਮਲ ਪਰਾਲੀ ਤੇ ਚਲਾਉਣ ਨਾਲ ਜਿੱਥੇ ਬਿਜਲੀ ਸਸਤੀ ਪੈਦਾ ਹੋਵੇਗੀ ਉਥੇ ਪਰਾਲੀ ਦਾ ਮਸਲਾ ਵੀ ਹੱਲ ਹੋ ਜਾਵੇਗਾ ਅਤੇ ਸਲਾਨਾਂ 4 ਲੱਖ ਮੀਟਰਕ ਟਨ ਪਰਾਲੀ ਦੀ ਖਪਤ ਹੋਵੇਗੀ । ਉਹਨਾ ਕਿਹਾ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਨਾਮ ਤੇ ਬਣਿਆਂ ਬਠਿੰਡਾ ਦਾ ਥਰਮਲ ਪਲਾਂਟ ਇਕੱਲੀ ਬਿਜਲੀ ਹੀ ਪੈਦਾ ਨਹੀ ਕਰਦਾ ਬਲਕਿ ਲੋਕਾਂ ਦੇ ਦਿਲਾਂ ਵਿੱਚ ਵਸਿਆ ਹੋਇਆ ਹੈ ਅਤੇ ਬਠਿੰਡਾ ਸ਼ਹਿਰ ਦੀ ਸ਼ਾਨ ਹੈ । ਇਸ ਨੂੰ ਬੰਦ ਕਰਨ ਨਾਲ ਜਿੱਥੇ ਹਜਾਰਾਂ ਮੁਲਾਜਮਾਂ ਦੇ ਪਰਿਵਾਰਾਂ ਨੂੰ ਵੱਡੀ ਦਿੱਕਤ ਦਾ ਸਾਹਮਣਾ ਕਰਨਾ ਪਵੇਗਾ ਉਥੇ ਬਠਿੰਡਾ ਸ਼ਹਿਰ ਦੇ ਆਸੇ-ਪਾਸੇ ਦੇ ਇਲਾਕੇ ਨੂੰ ਆਰਥਿਕਤਾ ਪੱਖੋ ਵੀ ਵੱਡੀ ਸੱਟ ਵੱਜੇਗੀ ਉਹਨਾ ਕਿਹਾ ਕਿ ਕੇਂਦਰ ਸਰਕਾਰ ਦੇ ਥਰਮਲ ਨੂੰ ਪਰਾਲੀ ਤੇ ਚਲਾਉਣ ਦੇ ਫੈਸਲੇ ਦੇ ਬਾਵਜੂਦ ਅਗਰ ਫੇਰ ਵੀ ਵਿੱਤ ਮੰਤਰੀ ਅਤੇ ਪੰਜਾਬ ਸਰਕਾਰ ਨੇ ਥਰਮਲ ਨੂੰ ਧੱਕੇ ਨਾਲ ਬੰਦ ਕਰਨ ਦੀ ਕੋਸ਼ਿਸ਼ ਕੀਤੀ ਤਾਂ ਸ਼੍ਰੋਮਣੀ ਅਕਾਲੀ ਦਲ ਵੱਡਾਂ ਸੰਘਰਸ਼ ਕਰੇਗਾ ਅਤੇ ਥਰਮਲ ਦੇ ਇੱਕ ਇੰਚ ਵੀ ਜਮੀਨ ਨੂੰ ਵੇਚਣ ਨਹੀ ਦੇਵੇਗਾ ਭਾਵੇ ਕੁੱਝ ਵੀ ਹੋ ਜਾਵੇ ।ਪ੍ਰੈਸੱ ਕਾਂਨਫਰੈਸ ਸ਼੍ਰੀ ਸਿੰਗਲਾ ਨਾਲ ਸਾਬਕਾ ਮੇਅਰ ਬਲਜੀਤ ਸਿਘੰ ਬੀੜ ਬਹਿਮਣ, ਸਾਬਕਾ ਮੇਅਰ ਬਲਵੰਤ ਰਾਏ ਨਾਥ, ਸੀਨੀਅਰ ਆਗੂ ਇਕਬਾਲ ਬਬਲੀ ਢਿੱਲੋਂ,ਸ਼ਹਿਰੀ ਪ੍ਰਧਾਨ ਰਾਜਬਿੰਦਰ ਸਿੰਘ ਸਿੱਧੂ ਐਡਵੋਕੇਟ, ਪਾਰਟੀ ਦਾ ਬੁਲਾਰਾ ਚਮਕੌਰ ਸਿੰਘ ਮਾਨ, ਡਾ. ਓਮ ਪ੍ਰਕਾਸ਼ ਸ਼ਰਮਾਂ ਪ੍ਰੈਸੱ ਸਕੱਤਰ,ਸੀਨੀਅਰ ਆਗੂ ਨਿਰਮਲ ਸਿੰਘ ਸੰਧੂ, ਅਤੇ ਸਰਕਲ ਪ੍ਰਧਾਨ ਮੋਹਨਜੀਤ ਸਿੰਘ ਪੁਰੀ, ਸੁਰਜੀਤ ਸਿੰਘ ਜੀਤਬਾਈ, ਸ਼ਰਨੀ ਸ਼ਰਮਾਂ, ਗੋਰਵ ਸ਼ਰਮਾਂ, ਗੁਰਪ੍ਰੀਤ ਸਿੱਧੂ ਆਈਟੀ ਵਿੰਗ ਹਾਜਰ ਸਨ ।

Listen Live

Subscription Radio Punjab Today

Our Facebook

Social Counter

  • 18960 posts
  • 1 comments
  • 0 fans

Log In