Menu

ਕੈਨੇਡਾ ‘ਚ ਪੰਜਾਬੀ ਨੌਜਵਾਨ ਦੀ ਝੀਲ ‘ਚ ਡੁੱਬਣ ਕਾਰਨ ਮੌਤ

ਕਾਹਨੂੰਵਾਨ, 27 ਜੁਲਾਈ – ਨਜ਼ਦੀਕੀ ਪਿੰਡ ਚੱਕ ਸ਼ਰੀਫ ਦੇ 22 ਸਾਲਾ ਨੌਜਵਾਨ ਦੀ ਕੈਨੇਡਾ ਦੇ ਸ਼ਹਿਰ ਸਰੀ ਕੋਲ ਪੈਂਦੀ ਕਲਟਸ ਝੀਲ ‘ਚ ਡੁੱਬਣ ਨਾਲ ਮੌਤ ਦੀ ਖ਼ਬਰ ਹੈ। ਜਾਣਕਾਰੀ ਅਨੁਸਾਰ ਮਨਪ੍ਰੀਤ ਸਿੰਘ ਲੱਕੀ ਜੋ ਕਿ 2017 ‘ਚ ਕੈਨੇਡਾ ‘ਚ ਪੜ੍ਹਾਈ ਦੇ ਵੀਜ਼ੇ ‘ਤੇ ਗਿਆ ਸੀ।
ਮ੍ਰਿਤਕ ਦੇ ਪਿਤਾ ਹਰਜਿੰਦਰ ਸਿੰਘ ਉਸ ਦੀ ਕਾਫ਼ੀ ਸਮਾਂ ਪਹਿਲਾਂ ਪੜ੍ਹਾਈ ਖ਼ਤਮ ਹੋ ਚੁੱਕੀ ਸੀ ਤੇ ਹੁਣ ਵਰਕ ਪਰਮਟ ਉੱਪਰ ਵੈਨਕੂਵਰ ਕੋਲ ਕੰਮ ਕਰ ਰਿਹਾ ਸੀ। ਸ਼ਨਿੱਚਰਵਾਰ ਮਨਪ੍ਰੀਤ ਸਿੰਘ ਆਪਣੇ ਹੋਰ ਅੱਠ-ਦਸ ਸਾਥੀਆਂ ਨਾਲ ਵੈਨਕੂਵਰ ਕੋਲ ਪੈਂਦੀ ਕਲਟਸ ਝੀਲ ‘ਚ ਪਿਕਨਿਕ ਲਈ ਗਿਆ ਸੀ। ਜਿੱਥੇ ਉਨ੍ਹਾਂ ਦੀ ਕਿਸ਼ਤੀ ਝੀਲ ਦੇ ਕਾਫੀ ਡੂੰਘੇ ਪਾਣੀ ‘ਚ ਹਾਦਸਾ ਗ੍ਰਸਤ ਹੋ ਗਈ। ਮਨਪ੍ਰੀਤ ਤੇ ਦੋ ਹੋਰ ਲੜਕੇ ਪਾਣੀ ‘ਚ ਡੁੱਬ ਗਏ ਜਿਨ੍ਹਾਂ ਨੂੰ ਸੇਫਟੀ ਗਾਰਡ ਵੱਲੋਂ ਬਚਾ ਲਿਆ ਗਿਆ ਪਰ ਮਨਪ੍ਰੀਤ ਸਿੰਘ ਨੂੰ ਜਦੋਂ ਤਕ ਬਚਾਇਆ ਗਿਆ ਉਸ ਦੀ ਮੌਤ ਹੋ ਚੁੱਕੀ ਸੀ।
ਮ੍ਰਿਤਕ ਦੇ ਪਿਤਾ ਹਰਜਿੰਦਰ ਸਿੰਘ ਤੇ ਹੋਰ ਵਾਰਸਾਂ ਨੇ ਪੰਜਾਬ ਸਰਕਾਰ ਕੇਂਦਰ ਸਰਕਾਰ ਅਤੇ ਕੈਨੇਡਾ ਦੇ ਸਮਾਜ ਸੇਵੀ ਲੋਕਾਂ ਨੇ ਅਪੀਲ ਕੀਤੀ ਹੈ ਕਿ ਉਨ੍ਹਾਂ ਦੇ ਪੁੱਤਰ ਦੀ ਲਾਸ਼ ਨੂੰ ਪਿੰਡ ਭੇਜਣ ਦਾ ਪ੍ਰਬੰਧ ਕੀਤਾ ਜਾਵੇ, ਕਿਉਂਕਿ ਪਰਿਵਾਰ ਏਨੀ ਵਿੱਤੀ ਸਮਰੱਥਾ ਨਹੀਂ ਰੱਖਦਾ ਕਿ ਉਹ ਮਨਪ੍ਰੀਤ ਦੀ ਲਾਸ਼ ਨੂੰ ਆਪਣੇ ਖਰਚੇ ਉੱਤੇ ਪੰਜਾਬ ਲੈ ਕੇ ਆ ਸਕਦਾ ਹੋਵੇ।

Listen Live

Subscription Radio Punjab Today

Our Facebook

Social Counter

  • 16576 posts
  • 0 comments
  • 0 fans

Log In