Menu

ਕੇਂਦਰ ਸਰਕਾਰ ਵੱਲੋਂ ਆਜਾਦੀ ਦਿਵਸ ਸਮਾਗਮ ਲਈ ਐਡਵਾਈਜ਼ਰੀ ਜਾਰੀ

ਨਵੀਂ ਦਿੱਲੀ, 24 ਜੁਲਾਈ – ਕੋਰੋਨਾ ਵਾਇਰਸ ਮਹਾਮਾਰੀ ਵਿਚਕਾਰ ਗ੍ਰਹਿ ਮੰਤਰਾਲੇ ਨੇ ਸ਼ੁੱਕਰਵਾਰ ਨੂੰ ਆਜਾਦੀ ਦਿਵਸ ਸਮਾਗਮ ਲਈ ਐਡਵਾਈਜ਼ਰੀ ਜਾਰੀ ਕੀਤੀ। ਇਸ ‘ਚ ਸਾਰੇ ਸਰਕਾਰੀ ਦਫ਼ਤਰਾਂ ਸੂਬਿਆਂ ਤੇ ਰਾਜਪਾਲਾਂ ਨੂੰ ਕਿਹਾ ਕਿ ਉਹ ਜ਼ਿਆਦਾ ਲੋਕਾਂ ਨੂੰ ਇਕੱਠਾ ਕਰਨ ਤੋਂ ਬਚਣ ਤੇ ਸਮਾਗਮਾਂ ਲਈ ਤਕਨਾਲੋਜੀ ਦਾ ਇਸਤੇਮਾਲ ਕਰਨ।

ਸੰਯੁਕਤ ਸਕੱਤਰ ਅਨੁਜ ਕੁਮਾਰ ਨੇ ਸਾਰੇ ਸੂਬਿਆਂ ਤੇ ਕੇਂਦਰ ਸ਼ਾਸਿਤ ਸੂਬਿਆਂ ਨੂੰ ਪੱਤਰ ਲਿਖ ਕੇ ਦੱਸਿਆ ਕਿ 15 ਅਗਸਤ ਨੂੰ ਜਸ਼ਨ ਕਿਵੇਂ ਮਨਾਇਆ ਜਾਣਾ ਚਾਹੀਦਾ। ਪੱਤਰ ‘ਚ ਲਿਖਿਆ ਗਿਆ ਕਿ ਹਰ ਸਾਲ, ਆਜਾਦੀ ਦਿਵਸ ਜੋਸ਼ ਨਾਲ ਮਨਾਇਆ ਜਾਂਦਾ ਹੈ। ਇਸ ਸਾਲ ਵੀ ਆਜਾਦੀ ਦਿਵਸ ਨੂੰ ਸ਼ਾਨਦਾਰ ਤਰੀਕੇ ਨਾਲ ਮਨਾਇਆ ਜਾਵੇਗਾ ਪਰ ਕੋਵਿਡ-19 ਮਹਾਮਾਰੀ ਦੇ ਚਲਦਿਆਂ ਵੱਖ-ਵੱਖ ਸਮਾਗਮਾਂ ਜਾਂ ਗਤੀਵਿਧੀਆਂ ਦਾ ਆਯੋਜਨ ਕਰਦਿਆਂ ਸਮੇਂ ਕੁਝ ਸੁਰੱਖਿਆਤਮਕ ਕਦਮਾਂ ਨੂੰ ਧਿਆਨ ‘ਚ ਰੱਖਣਾ ਹੋਵੇਗਾ। ਇਸ ਆਯੋਜਨ ਦੌਰਾਨ ਸਮਾਜਿਕ ਦੂਰੀ ਬਣਾਏ ਰੱਖਣਾ, ਮਾਸਕ ਪਾਉਣਾ, ਸੈਨੇਟਾਈਜ਼ੇਸ਼ਨ ਤੇ ਜ਼ਿਆਦਾ ਲੋਕਾਂ ਨੂੰ ਇਕੱਠਿਆਂ ਕਰਨ ਤੋਂ ਬਚਣਾ ਹੋਵੇਗਾ।

ਗ੍ਰਹਿ ਮੰਤਰਾਲੇ ਨੇ ਆਪਣੇ ਨੋਟੀਫਿਕੇਸ਼ਨ ‘ਚ ਕਿਹਾ, ‘ਲਾਲ ਕਿਲ੍ਹੇ ‘ਚ ਹੋਣ ਵਾਲੇ ਸਮਾਗਮ ‘ਚ ਪ੍ਰਧਾਨ ਮੰਤਰੀ ਦਾ ਗਾਰਡ ਆਫ ਆਨਰ, 21 ਤੋਪਾਂ ਦੀ ਸਲਾਮੀ, ਪ੍ਰਧਾਨ ਮੰਤਰੀ ਦਾ ਭਾਸ਼ਣ ਤੇ ਰਾਸ਼ਟਰਗਾਨ ਹੋਵੇਗਾ।’
ਇਸ ਨੋਟੀਫਿਕੇਸ਼ਨ ‘ਚ ਇਹ ਸੁਝਾਅ ਦਿੱਤਾ ਗਿਆ ਕਿ ਕੋਵਿਡ-19 ਵਾਰਿਅਰਜ਼, ਫਰੰਟਲਾਈਨ ਹੈਲਥਕੇਅਰ ਤੇ ਸੈਨੀਟਾਈਜ਼ੇਸ਼ਨ ਵਰਕਰਾਂ ਨੂੰ ਸਮਾਗਮ ‘ਚ ਸੱਦਾ ਕੀਤਾ ਜਾਣਾ ਚਾਹੀਦਾ, ਤਾਂ ਜੋ ਉਨ੍ਹਾਂ ਦੀਆਂ ਕੋਸ਼ਿਸ਼ਾਂ ਨੂੰ ਮਾਨਤਾ ਮਿਲ ਸਕੇ। ਇਸ ‘ਚ ਕਿਹਾ ਗਿਆ ਕਿ ਕੋਰੋਨਾ ਮਹਾਮਾਰੀ ਤੋਂ ਉਭਰ ਚੁੱਕੇ ਕੁਝ ਮਰੀਜ਼ਾਂ ਨੂੰ ਵੀ ਇਸ ਸਮਾਗਮ ‘ਚ ਸੱਦਾ ਕੀਤਾ ਜਾ ਸਕਦਾ ਹੈ।

Listen Live

Subscription Radio Punjab Today

Our Facebook

Social Counter

  • 18442 posts
  • 0 comments
  • 0 fans

Log In