Menu

ਪਿਓ ਨੇ ਕੀਤਾ ਆਪਣੇ ਹੀ 5 ਬੱਚਿਆਂ ਦਾ ਕਤਲ

ਜੀਂਦ, 24 ਜੁਲਾਈ – ਹਰਿਆਣਾ ਦੇ ਜੀਂਦ ਜ਼ਿਲੇ ਵਿਚ ਇਕ ਦਿਲ ਦਹਿਲਾਉਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇਥੇ ਇਕ ਹੈਵਾਨ ਪਿਉ ਦੀ ਗੰਦੀ ਕਰਤੂਤ ਸਾਹਮਣੇ ਆਈ ਹੈ। ਜ਼ਿਲੇ ਦੇ ਪਿੰਡ ਡਡਵਾੜਾ ‘ਚ ਇਕ ਵਿਅਕਤੀ ਨੇ ਤਾਂਤਰਿਕ ਦੇ ਕਹਿਣ ‘ਤੇ ਆਪਣੇ 5 ਬੱਚਿਆਂ ਦਾ ਕਤਲ ਕਰ ਦਿੱਤਾ। 17 ਜੁਲਾਈ ਨੂੰ ਦੋ ਲੜਕੀਆਂ ਦੀਦਵਾੜਾ ਪਿੰਡ ਤੋਂ ਲਾਪਤਾ ਹੋ ਗਈਆਂ। ਪਿਛਲੇ ਹਫਤੇ ਦੋਵਾਂ ਦੀਆਂ ਲਾਸ਼ਾਂ ਹਾਂਸੀ ਬੁਟਾਣਾ ਲਿੰਕ ਨਹਿਰ ਤੋਂ ਬਰਾਮਦ ਹੋਈਆਂ ਸਨ। ਪੰਜ ਸਾਲਾਂ ਵਿੱਚ ਜੁਮਾ ਦੇ ਸਾਰੇ ਪੰਜ ਬੱਚਿਆਂ ਦੀ ਮੌਤ ਹੋ ਚੁੱਕੀ ਹੈ। ਵੀਰਵਾਰ ਨੂੰ ਦੋਸ਼ੀ ਪਿਤਾ ਨੇ ਪੰਚਾਇਤ ਸਾਹਮਣੇ ਆਪਣਾ ਗੁਨਾਹ ਕਬੂਲ ਕੀਤਾ। ਇਸ ਤੋਂ ਬਾਅਦ ਪੰਚਾਇਤ ਨੇ ਮੁਲਜ਼ਮ ਨੂੰ ਪੁਲਿਸ ਹਵਾਲੇ ਕਰ ਦਿੱਤਾ। ਦੋਸ਼ੀ ਪਿਤਾ ਨੇ ਕਿਹਾ ਕਿ ਉਸਨੇ ਤਾਂਤਰਿਕ ਦੇ ਕਹਿਣ ‘ਤੇ ਆਪਣੇ ਸਾਰੇ ਬੱਚਿਆਂ ਦੀ ਹੱਤਿਆ ਕਰ ਦਿੱਤੀ।

Listen Live

Subscription Radio Punjab Today

Our Facebook

Social Counter

  • 16486 posts
  • 0 comments
  • 0 fans

Log In