Menu

ਇਨ੍ਹਾਂ ਕੁੜੀਆਂ ਨੇ ਯਾਦ ਕਰਵਾਇਆ ਸਟਰੀਟ ਲੈਂਪਾਂ ਥੱਲੇ ਪੜ੍ਹ ਕੇ ਕਾਮਯਾਬ ਹੋਏ ਲੋਕਾਂ ਦਾ ਜ਼ਮਾਨਾ

ਇਸ ਸੰਸਾਰ ‘ਚ ਕੇਵਲ ਉਹੀ ਲੋਕ ਸਫਲ ਹੁੰਦੇ ਨੇ ਜੋ ਮਿਹਨਤ ਕਰਦੇ ਨੇ । ਹੱਥ ਤੇ ਹੱਥ ਧਰ ਕੇ ਬੈਠਣ ਵਾਲੇ ਕਦੇ ਵੀ ਆਪਣੇ ਸੁਪਨਿਆਂ ਨੂੰ ਪੂਰਾ ਨਹੀਂ ਕਰ ਸਕਦੇ।

ਖਬਰਾਂ ਦੀਆਂ ਸੁਰਖੀਆਂ ਵਿੱਚ ਰਹਿਣ ਵਾਲਾ ਬਰਨਾਲੇ ਜਿਲ੍ਹੇ ਦਾ ਪਿੰਡ ਧੌਲਾ ਇੱਕ ਵਾਰ ਫਿਰ ਚਰਚਾ ਵਿੱਚ ਹੈ। ਇਸ ਵਾਰ ਚਰਚਾ ਦਾ ਕਾਰਨ ਪਿੰਡ ਦੇ ਦੋ ਸਾਧਾਰਨ ਘਰਾਂ ਦੀਆਂ ਕੁੜੀਆਂ ਬਣੀਆਂ ਹਨ।

ਇਨ੍ਹਾਂ ਦੋਹਾਂ ਕੁੜੀਆਂ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਪ੍ਰੀਖਿਆ ਵਿੱਚੋਂ ਮੋਹਰੀ ਸਥਾਨ ਹਾਸਲ ਕੀਤੇ ਹਨ।

ਇਸ ਪਿੰਡ ਦੀ ਹਰਪ੍ਰੀਤ ਕੌਰ ਨੇ 98.22% ਨੰਬਰ ਲੈ ਕੇ ਜ਼ਿਲ੍ਹੇ ਵਿੱਚੋਂ ਮੋਹਰੀ ਸਥਾਨ ਹਾਸਲ ਕੀਤਾ ਹੈ। ਦਿਲਚਸਪ ਤੱਥ ਇਹ ਹੈ ਕਿ ਇਸੇ ਪਿੰਡ ਦੀ ਸੁਖਜੀਤ ਕੌਰ ਨੇ ਵੀ 98% ਨੰਬਰ ਲੈ ਕੇ ਜ਼ਿਲ੍ਹੇ ਵਿੱਚੋਂ ਦੂਸਰਾ ਸਥਾਨ ਹਾਸਲ ਕੀਤਾ ਹੈ। ਦੋਵੇਂ ਕੁੜੀਆਂ ਜਮਾਤਣਾਂ ਹਨ ਤੇ ਪਿੰਡ ਦੇ ਸਰਕਾਰੀ ਸਕੂਲ਼ ਦੀਆਂ ਵਿਦਿਆਰਥਣਾਂ ਹਨ।

ਹਰਪ੍ਰੀਤ ਦਾ ਪਿੰਡ ਦੀ ਦਲਿਤ ਅਬਾਦੀ ਵਾਲੇ ਇਲਾਕੇ ਵਿੱਚ ਤਿੰਨ ਕਮਰਿਆਂ ਵਾਲੇ ਇੱਕ ਘਰ ਵਿਚ ਰਹਿੰਦੀ ਹੈ ਜਿਸਦਾ ਇੱਕ ਕਮਰਾ ਨੀਵਾਂ ਹੋ ਚੁੱਕਾ ਹੈ। ਘਰ ਦੇ ਇੱਕ ਕਮਰੇ ਦੇ ਪੱਲੀਆਂ ਨਾਲ ਕੱਜੇ ਦਰਵਾਜੇ ਅਤੇ ਬਾਰੀਆਂ ਘਰ ਦੀ ਸਥਿਤੀ ਬਿਆਨ ਕਰਦੀਆਂ ਹਨ। ਹਰਪ੍ਰੀਤ ਦੇ ਮਾਤਾ ਪਿਤਾ ਦਿਹਾੜੀਦਾਰ ਹਨ ਅਤੇ ਮਿਹਨਤ ਮਜ਼ਦੂਰੀ ਕਰਕੇ ਰੋਟੀ ਰੋਜ਼ੀ ਚਲਾਉਂਦੇ ਹਨ । ਪਰ ਇੰਨੀਆਂ ਤੰਗੀਆਂ ਤੁਰਸ਼ੀਆਂ ਦੇ ਬਾਵਜੂਦ ਹਰਪ੍ਰੀਤ ਨੇ ਸਖਤ ਮਿਹਨਤ ਨਾਲ ਬਾਰਵੀਂ ਜਮਾਤ ਵਿਚੋਂ ਬਰਨਾਲਾ ਜਿਲੇ ‘ਚੋਂ ਪਹਿਲਾ ਸਥਾਨ ਹਾਸਿਲ ਕੀਤਾ।

ਹਰਪ੍ਰੀਤ ਦਾ ਕਹਿਣਾ ਹੈ ਕਿ ਉਸਦੇ ਮਾਪਿਆਂ ਨੇ ਉਸਦਾ ਪੂਰਾ ਸਾਥ ਦਿੱਤਾ। ਤੰਗੀਆਂ-ਤੁਰਸ਼ੀਆਂ ਦੇ ਬਾਵਜੂਦ ਉਸਨੂੰ ਕਦੇ ਘਰ ਦੇ ਕੰਮ ਕਰਨ ਲਈ ਨਹੀਂ ਕਿਹਾ, ਕਦੇ ਕਿਸੇ ਚੀਜ਼ ਦੀ ਘਾਟ ਨਹੀਂ ਰਹਿਣ ਦਿੱਤੀ। ਕਦੇ ਟਿਊਸ਼ਨ ਨਹੀਂ ਰੱਖੀ। ਉਸਦੇ ਅਧਿਆਪਕ ਬਹੁਤ ਚੰਗੇ ਹਨ, ਚਾਹਵਾਨ ਬੱਚਿਆਂ ਲਈ ਸਕੂਲ ਵਿੱਚ ਐਕਸਟਰਾ ਕਲਾਸਾਂ ਵੀ ਲਗਾਉਂਦੇ ਰਹੇ ਹਨ। ਹਰਪ੍ਰੀਤ ਦਾ ਕਹਿਣਾ ਹੈ ਕਿ ਉਸਨੂੰ ਪੂਰੀ ਉਮੀਦ ਸੀ ਕਿ ਇਸ ਵਾਰ ਪਹਿਲਾਂ ਨਾਲੋਂ ਵੀ ਚੰਗੇ ਨੰਬਰ ਆਉਣਗੇ।”

ਹਰਪ੍ਰੀਤ ਆਈਏਐਸ ਅਫਸਰ ਬਣ ਕੇ ਕੁੜੀਆਂ ਦੀ ਸਿੱਖਿਆ ਲਈ ਕੰਮ ਕਰਨਾ ਚਾਹੁੰਦੀ ਹੈ।

ਇਸੇ ਪਿੰਡ ਦੀ ਸੁਖਜੀਤ ਕੌਰ ਨੇ 97% ਨੰਬਰ ਲੈ ਕੇ ਜ਼ਿਲ੍ਹੇ ਵਿੱਚੋਂ ਦੂਸਰਾ ਸਥਾਨ ਹਾਸਲ ਕੀਤਾ ਹੈ।ਸੁਖਜੀਤ ਕੌਰ ਦਾ ਘਰ ਵੀ ਪਿੰਡ ਦੇ ਬਾਹਰਵਾਰ ਨਿਮਨ ਵਰਗ ਕਹੀ ਜਾਂਦੀ ਅਬਾਦੀ ਵਾਲੇ ਘਰਾਂ ਵਿੱਚ ਹੈ।  ਸੁਖਜੀਤ ਕੌਰ ਵੀ ਗਰੀਬ ਪਰਿਵਾਰ ਨਾਲ ਸੰਬੰਧਿਤ ਹੈ ਅਤੇ ਉਸਦੇ ਮਾਤਾ ਪਿਤਾ ਮਿੱਟੀ ਦੇ ਭਾਂਡੇ ਬਣਾ ਕੇ ਵੇਚਦੇ ਹਨ ।

ਸੁਖਜੀਤ ਦਾ ਕਹਿਣਾ ਹੈ, “ਮੈਨੂੰ ਚੰਗੇ ਨੰਬਰਾਂ ਦੀ ਉਮੀਦ ਸੀ ਪਰ ਇੰਨੇ ਚੰਗੇ ਨੰਬਰ ਆਉਣਗੇ, ਇਹ ਉਮੀਦ ਮੈਨੂੰ ਬਿਲਕੁਲ ਵੀ ਨਹੀਂ ਸੀ। ਇ

ਹ ਸਭ ਮੇਰੇ ਮਾਪਿਆਂ ਦੇ ਸਹਿਯੋਗ ਅਤੇ ਸਾਡੇ ਅਧਿਆਪਕਾਂ ਦੀ ਮਿਹਨਤ ਕਰਕੇ ਹੀ ਸੰਭਵ ਹੋਇਆ ਹੈ। ਜੋ ਕੁੱਝ ਵੀ ਪੜਿਆ ਸਕੂਲ ਵਿੱਚ ਹੀ ਪੜਿਆ ਹੈ ਕੋਈ ਕੋਚਿੰਗ ਜਾਂ ਟਿਊਸ਼ਨ ਨਹੀਂ ਲਈ।ਰੋਜ਼ ਸਕੂਲ ਦਾ ਕੰਮ ਘਰ ਆ ਕੇ ਕਰਨ ਕਰਕੇ ਕੋਚਿੰਗ ਦੀ ਜਰੂਰਤ ਹੀ ਨਹੀਂ ਪਈ। ਮੈਂ ਆਪਣੇ ਅਧਿਆਪਕਾਂ ਦੀ ਸਲਾਹ ਨਾਲ ਹੀ ਅਗਲੀ ਪੜਾਈ ਕਰਾਂਗੀ ਪਰ ਮੈਂ ਅੱਗੇ ਜਾ ਕੇ ਪੁਲਿਸ ਅਫਸਰ ਬਣਨਾ ਚਾਹੁੰਦੀ ਹਾਂ।”

ਅਜਿਹੀ ਹੀ ਕਹਾਣੀ ਹੈ ਮਾਨਸਾ ਜਿਲੇ ਦੇ ਪਿੰਡ ਬਾਜੇਵਾਲਾ ਦੀ ਜਸਪ੍ਰੀਤ ਕੌਰ ਦੀ, ਜਿਸ ਨੇ ਇਸ ਵਾਰ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਲਏ ਗਏ 12ਵੀਂ ਜਮਾਤ ਦੇ ਇਮਤਿਹਾਨ ‘ਚ ਬਾਜ਼ੀ ਮਾਰੀ ਹੈ। ਅੱਤ ਦੀ ਗਰੀਬੀ ਦੇ ਬਾਵਜੂਦ ਜਸਪ੍ਰੀਤ ਨੇ ਅਣਥੱਕ ਮਿਹਨਤ ਸਦਕਾ 450 ਅੰਕਾਂ ਦੀ ਪ੍ਰੀਖਿਆ ‘ਚੋਂ 448 ਅੰਕ ਹਾਸਲ ਕਰਕੇ ਮਾਨਸਾ ਜ਼ਿਲ੍ਹੇ ‘ਚੋਂ ਪਹਿਲਾ ਸਥਾਨ ਹਾਸਲ ਕੀਤਾ ਹੈ, ਜੋ ਮਾਣ ਵਾਲੀ ਗੰਲ ਹੈ।

ਜਸਪ੍ਰੀਤ ਕੌਰ ਦੇ ਪਿਤਾ ਬਲਦੇਵ ਸਿੰਘ ਪਿੰਡ ਦੇ ਬੱਸ ਅੱਡੇ ‘ਚ ਹੇਅਰ ਡਰੈਸਰ ਦੀ ਦੁਕਾਨ ਚਲਾਉਂਦੇ ਹਨ।ਜਸਪ੍ਰੀਤ ਨੇ ਆਪਣੇ ਮਾਪਿਆਂ ਨਾਲ ਖੇਤਾਂ ਵਿੱਚ ਝੋਨਾ ਵੀ ਲਾਇਆ, ਕਣਕ ਵੀ ਵੱਢੀ ਤੇ ਨਰਮਾ ਵੀ ਚੁਗਿਆ । ਸਮਾਰਟ ਫੋਨ ਲੈਣ ਦੀ ਸਮਰੱਥਾ ਨਾ ਹੋਣ ਕਾਰਨ ਪਿੰਡ ਚੋਂ ਹੀ ਅੱਧੇ ਘੰਟੇ ਲਈ ਮੋਬਾਇਲ ਫੋਨ ਉਧਾਰ ਲੈ ਕੇ ਆਨਲਾਈਨ ਕਲਾਸਾਂ ਲਗਾਉਂਦੀ ਹੈ ।

ਜਸਪ੍ਰੀਤ ਦੇ ਮਾਤਾ ਪਿਤਾ ਉਸਦੀ ਇਸ ਪ੍ਰਾਪਤੀ ਤੇ ਬਹੁਤ ਖੁਸ਼ ਹਨ ।ਜਸਪ੍ਰੀਤ ਅੱਗੇ ਦੀ ਪੜਾਈ ਦੇ ਨਾਲ ਨਾਲ ਕੰਮ ਕਰਕੇ ਆਪਣੇ ਮਾਤਾ ਪਿਤਾ ਦੀ ਮਦਦ ਕਰਨਾ ਚਾਹੁੰਦੀ ਹੈ ਅਤੇ ਅੰਗਰੇਜੀ ਦੀ ਅਧਿਆਪਕਾ ਬਣਨਾ ਚਾਹੁੰਦੀ ਹੈ ।

Listen Live

Subscription Radio Punjab Today

Our Facebook

Social Counter

  • 18549 posts
  • 1 comments
  • 0 fans

Log In