Menu

ਰਾਜਸਥਾਨ ‘ਚ ਭਿਆਨਕ ਸੜਕ ਹਾਦਸਾ, 6 ਲੋਕਾਂ ਦੀ ਮੌਤ

ਨਾਗੌਰ, 23 ਜੁਲਾਈ – ਰਾਜਸਥਾਨ ਦੇ ਨਾਗੌਰ ਵਿੱਚ ਇੱਕ ਸੰਗਮਰਮਰ ਨਾਲ ਭਰਿਆ ਇੱਕ ਟਰੱਕ ਕਾਰ ਉਤੇ ਪਲਟ ਗਿਆ। ਹਾਦਸੇ ਵਿੱਚ ਕਾਰ ਸਵਾਰ 6 ਲੋਕਾਂ ਦੀ ਮੌਤ ਹੋ ਗਈ। ਕਾਰ ਵਿਚ ਸਵਾਰ ਸਾਰੇ ਲੋਕ ਹਰਿਆਣਾ ਦੇ ਵਸਨੀਕ ਸਨ। ਜਿਨ੍ਹਾਂ ਵਿਚੋਂ 5 ਫਤਿਹਾਬਾਦ ਅਤੇ ਇਕ ਹਿਸਾਰ ਦਾ ਵਸਨੀਕ ਸੀ। ਪੁਲਿਸ ਨੇ ਲਾਸ਼ਾਂ ਨੂੰ ਕਬਜੇ ਵਿਚ ਲੈ ਕੇ ਹਸਪਤਾਲ ਦੇ ਮੁਰਦਾ ਘਰ ਵਿੱਚ ਰਖਵਾ ਦਿੱਤਾ ਹੈ। ਪੁਲਿਸ ਦੇ ਅਨੁਸਾਰ ਮ੍ਰਿਤਕਾਂ ਵਿੱਚ ਦੋ ਭਰਾ ਹਨ। ਦੱਸਿਆ ਜਾ ਰਿਹਾ ਹੈ ਕਿ ਇਹ ਹਾਦਸਾ ਗਉਵੰਸ਼ ਨੂੰ ਬਚਾਉਣ ਕਾਰਨ ਹੋਇਆ ਹੈ। ਇਸ ਦੌਰਾਨ ਟਰੱਕ ਕਾਰ ਵੱਲ ਨੂੰ ਆ ਗਿਆ ਅਤੇ ਸਿੱਧੀ ਟੱਕਰ ਹੋਈ। ਟੱਕਰ ਹੁੰਦਿਆਂ ਹੀ ਡਰਾਈਵਰ ਨੇ ਕਾਰ ਨੂੰ ਸੜਕ ਤੋਂ ਹੇਠਾਂ ਉਤਾਰ ਲਿਆ, ਜਿਥੇ ਮਿੱਟੀ ਗਿੱਲੀ ਸੀ ਅਤੇ ਕਾਰ ਵਿਚ ਫੱਸ ਗਈ। ਟਰੱਕ ਵੀ ਆਪਣਾ ਸੰਤੁਲਨ ਗੁਆਉਣ ਕਾਰਨ ਕਾਰ ‘ਤੇ ਪਲਟ ਗਿਆ।

ਸਾਰੇ ਮ੍ਰਿਤਕਾਂ ਦੀ ਉਮਰ ਲਗਭਗ 35 ਤੋਂ 40 ਸਾਲ ਦੱਸੀ ਜਾਂਦੀ ਹੈ। ਪੁਲਿਸ ਅਨੁਸਾਰ ਕਾਰ ਵਿੱਚ ਸਵਾਰ ਸਾਰੇ ਲੋਕ ਆਪਣੇ ਪਿੰਡ ਕਿੜਦਾਨ ਤੋਂ ਜੋਧਪੁਰ ਵੱਲ ਜਾ ਰਹੇ ਸਨ।

ਦੱਸਿਆ ਜਾ ਰਿਹਾ ਹੈ ਕਿ ਸਾਰੇ ਨੌਜਵਾਨ ਬੁੱਧਵਾਰ ਨੂੰ ਹਰਿਆਣਾ ਤੋਂ ਦੁਪਹਿਰ 12 ਵਜੇ ਜੋਧਪੁਰ ਜਾਣ ਲਈ ਰਵਾਨਾ ਹੋਏ ਸਨ। ਇਨ੍ਹਾਂ ਵਿੱਚੋਂ ਪੰਜ ਨੌਜਵਾਨ ਫਤਿਹਾਬਾਦ ਜ਼ਿਲ੍ਹੇ ਦੇ ਅਤੇ ਇੱਕ ਹਿਸਾਰ ਦਾ ਰਹਿਣ ਵਾਲਾ ਹੈ। ਹਾਦਸੇ ਵਾਲਾ ਇਹ ਟਰੱਕ 18 ਪਹੀਏ ਦਾ ਸੀ ਜਿਸ ਵਿੱਚ 35 ਟਨ ਤੋਂ ਵੱਧ ਭਾਰ ਵਾਲੇ ਮਾਰਬਲ ਅਤੇ ਟਾਇਲਾਂ ਭਰੀਆਂ ਗਈਆਂ ਸਨ। ਭਾਰ ਇੰਨਾ ਜ਼ਿਆਦਾ ਸੀ ਕਿ ਕਾਰ ਦੇ ਪਰਖੱਚੇ ਉੱਡ ਗਏ। ਕਾਰ ਵਿਚੋਂ ਲਾਸ਼ਾਂ ਨੂੰ ਬਾਹਰ ਕੱਢਣ ਲਈ ਜੇਸੀਬੀ ਨੂੰ ਬੁਲਾਉਣਾ ਪਿਆ। ਕਾਰ ਵਿਚ ਸਵਾਰ ਸਾਰੇ ਛੇ ਵਿਅਕਤੀਆਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਪੁਲਿਸ ਨੇ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਕਬਜ਼ੇ ਵਿਚ ਲੈ ਕੇ ਹਸਪਤਾਲ ਦੇ ਮੁਰਦਾ ਘਰ ਵਿਚ ਰਖਵਾਇਆ ਅਤੇ ਉਨ੍ਹਾਂ ਦੇ ਰਿਸ਼ਤੇਦਾਰਾਂ ਨੂੰ ਸੂਚਿਤ ਕੀਤਾ।

EVM ਲੈ ਕੇ ਜਾ ਰਿਹਾ ਵਾਹਨ ਨਦੀ…

ਲਖੀਮਪੁਰ, 19 ਅਪ੍ਰੈਲ 2024- ਲਖੀਮਪੁਰ ਇਲਾਕੇ ਵਿੱਚ ਈਵੀਐਮ ਨਦੀ ਵਿੱਚ ਡੁੱਬਣ ਦਾ ਮਾਮਲਾ ਸਾਹਮਣੇ ਆਇਆ ਹੈ। ਤੁਹਾਨੂੰ ਦੱਸ ਦੇਈਏ…

ਚੋਣ ਡਿਊਟੀ ‘ਤੇ ਤਾਇਨਾਤ CRPF…

19 ਅਪ੍ਰੈਲ 2024-ਛੱਤੀਸਗੜ੍ਹ ਦੇ ਬੀਜਾਪੁਰ ਜ਼ਿਲ੍ਹੇ ਵਿੱਚ…

23 ਸਾਲਾ ਕੁੜੀ ਨਾਲ ਗੁਆਂਢੀ…

19 ਅਪ੍ਰੈਲ 2024- ਮੱਧ ਪ੍ਰਦੇਸ਼ ਦੇ ਗੁਨਾ…

ਦੁਬਈ ‘ਚ ਬਾਰਸ਼ ਕਾਰਨ ਦੂਤਘਰ…

19 ਅਪ੍ਰੈਲ 2024: ਸੰਯੁਕਤ ਅਰਬ ਅਮੀਰਾਤ (ਯੂਏਈ) ਵਿਚ…

Listen Live

Subscription Radio Punjab Today

ਦੁਬਈ ‘ਚ ਬਾਰਸ਼ ਕਾਰਨ ਦੂਤਘਰ ਨੇ ਭਾਰਤੀ…

19 ਅਪ੍ਰੈਲ 2024: ਸੰਯੁਕਤ ਅਰਬ ਅਮੀਰਾਤ (ਯੂਏਈ) ਵਿਚ ਭਾਰਤੀ ਦੂਤਘਰ ਨੇ ਦੁਬਈ ਅੰਤਰਰਾਸ਼ਟਰੀ ਹਵਾਈ ਅੱਡੇ ਰਾਹੀਂ ਯਾਤਰਾ ਕਰਨ ਵਾਲੇ ਭਾਰਤੀ…

ਮੰਦਭਾਗੀ ਖਬਰ 1 ਮਹੀਨਾ ਪਹਿਲਾਂ…

ਮਜੀਠਾ, 16 ਅਪ੍ਰੈਲ 2024- ਕੈਨੇਡਾ ‘ਤੋਂ ਮੰਦਭਾਗੀ…

40 ਦਿਨਾਂ ਬਾਅਦ ਪੰਜਾਬ ਪਹੁੰਚੀਆਂ…

12 ਅਪ੍ਰੈਲ 2024-ਅਮਰੀਕਾ ‘ਚ ਦੋ ਟਰਾਲਿਆਂ ਦੀ…

ਕੈਨੇਡਾ ‘ਚ ਪੰਜਾਬੀ ਬਿਲਡਰ ਦਾ…

9 ਅਪ੍ਰੈਲ 2024: ਬਰੈਂਪਟਨ : ਕੈਨੇਡਾ ਦੇ…

Our Facebook

Social Counter

  • 39833 posts
  • 0 comments
  • 0 fans