Menu

ਫਾਜ਼ਿਲਕਾ : ਜ਼ਿਲੇ ਭਰ ਦੇ ਸਰਕਾਰੀ ਸਕੂਲਾਂ ਦਾ ਬਾਹਰਵੀਂ ਦਾ ਨਤੀਜਾ ਰਿਹਾ ਸ਼ਾਨਦਾਰ

ਫਾਜ਼ਿਲਕਾ 22 ਜੁਲਾਈ (ਸੁਰਿੰਦਰਜੀਤ ਸਿੰਘ) – ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਬੀਤੇ ਦਿਨਾਂ ਬਾਰਵੀਂ ਜਮਾਤ ਦਾ ਨਤੀਜਾ ਘੋਸ਼ਿਤ ਕਰ ਦਿੱਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸੈਕੰਡਰੀ ਸਿੱਖਿਆ ਅਧਿਕਾਰੀ ਜ਼ਿਲਾ ਫਾਜ਼ਿਲਕਾ ਡਾ. ਤਿ੍ਰਲੋਚਨ ਸਿੰਘ ਸਿੱਧੂ ਨੇ ਦਸਿਆ ਕਿ ਜ਼ਿਲਾ ਭਰ ਦੇ ਸਰਕਾਰੀ ਸੈਕੰਡਰੀ ਸਕੂਲਾਂ ਦੇ ਸ਼ੈਸ਼ਨ 2019-20 ਲਈ ਕੁੱਲ 10614 ਪ੍ਰੀਖਿਆਰਥੀ ਅਪੀਅਰ ਹੋਏ ਜਿੰਨਾਂ ਵਿਚੋਂ 9882 ਪ੍ਰੀਖਿਆ ਪਾਸ ਹੋਏ। ਜ਼ਿਲੇ ਦਾ ਕੁੱਲ ਪਾਸ ਪ੍ਰਤੀਸ਼ਤ 93.10 ਫੀਸਦੀ ਰਿਹਾ। ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਚੱਕ ਬਣ ਵਾਲਾ ਦੀ ਪ੍ਰੀਖਿਆਰਥਣ ਵੀਨੂ ਬਾਲਾ ਨੇ 500 ਅੰਕਾਂ ਵਿਚੋਂ 499 ਅੰਕ ਪ੍ਰਾਪਤ ਕਰਕੇ ਮਲਾਂ ਮਾਰੀਆਂ ਹਨ। ਹੋਰ ਜਾਣਕਾਰੀ ਦਿੰਦੇ ਹੋਏ ਡਾ. ਸਿੱਧੂ ਨੇ ਦੱਸਿਆ ਕਿ ਸਿੱਖਿਆ ਸਕੱਤਰ ਦੀ ਵਿਸ਼ੇਸ਼ ਪਲਾਨਿੰਗ ਸਦਕਾ ਇਹ ਸਭ ਸੰਭਵ ਹੋ ਪਾਇਆ ਹੈ ਜਿਸ ਵਾਸਤੇ ਉਹ ਵਧਾਈ ਦੇ ਹੱਕਦਾਰ ਹਨ, ਇਸ ਦੇ ਨਾਲ ਹੀ ਉਨਾਂ ਦੀ ਸਮੁੱਚੀ ਟੀਮ ਸਕੂਲ ਮੁੱਖੀ ਅਧਿਆਕ, ਮਾਪੇ, ਡੀ.ਐਮ.ਟੀ,ਬੀ.ਐਮ.ਟੀ ਜ਼ਿਲਾ ਅਧਿਕਾਰੀ ਸਾਹਿਬਾਨ ਵਧਾਈ ਦੇ ਪਾਤਰ ਹਨ ਜਿੰਨਾਂ ਦੀ ਮੇਹਨਤ ਰੰਗ ਲਿਆਈ ਹੈ। ਮੈਂ ਬਤੌਰ ਜ਼ਿਲਾ ਅਧਿਕਾਰੀ ਸਾਰੇ ਵਿਦਿਆਰਥੀਆਂ ਅਧਿਆਪਕਾਂ ਸਕੂਲ ਮੁਖੀਆਂ ਨੂੰ ਮੁਬਾਰਕਬਾਦ ਕਹਿੰਦੇ ਹੋਏ ਸਭ ਦੇ ਬੇਹਤਰ ਭਵਿੱਖ ਦੀ ਕਾਮਨਾ ਕਰਦਾ ਹਾਂ। ਸਰਕਾਰੀ ਸਕੂਲਾਂ ਵਾਸਤੇ ਇਹ ਮਾਣ ਵਾਲੀ ਗੱਲ ਹੈ ਕਿ ਪਾਸ ਪ੍ਰਤੀਸ਼ਤ ਦੇ ਮਾਮਲੇ ਵਿੱਚ ਸਰਕਾਰੀ ਸਕੂਲਾਂ ਨੇ ਪ੍ਰਾਈਵੇਟ ਸਕੂਲਾਂ ਨੂੰ ਪਛਾੜਿਆ ਹੈ ਜੋ ਕਿ ਬੇਹਤਰ ਅਧਿਆਪਕ ਅਤੇ ਆਲਾ ਦਰਜੇ ਦੇ ਇਨਫਰਾਸਟਰਕਚਰ ਦੇ ਕੀਤੇ ਕੰਮਾਂ ਦੀ ਹਾਮੀ ਭਰਦਾ ਹੈ। ਨਤੀਜਿਆਂ ਨੂੰ ਦੇਖਦੇ ਹੋਏ ਮੈ. ਸਾਰੇ ਮਾਪਿਆਂ ਨੂੰ ਫਿਰ ਤੋਂ ਵਧਾਈ ਦਿੰਦੇ ਹੋਏ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲਾਂ ਵਿੱਚ ਦਾਖਿਲਾ ਕਰਾਉਣ ਦੀ ਅਪੀਲ ਕਰਦਾ ਹੈ।
ਇਸ ਮੌਕੇ  ਡਾ. ਸੁਖਵੀਰ ਸਿੰਘ ਬੱਲ ਨੈਸ਼ਨਲ ਅਵਾਰਡੀ ਜ਼ਿਲਾ ਸਿੱਖਿਆ ਅਫਸਰ (ਐ.ਸਿ.)ਪਿ੍ਰੰਸੀਪਲ ਮਨੋਜ ਕੁਮਾਰ ਸ.ਸ.ਸ.ਸ ਲਾਲੋ ਵਾਲੀ ਵਿਦਿਆਰਥੀ  ਅਮਨਦੀਪ ਸਿੰਘ, ਵੀਨੂ ਬਾਲਾ, ਮਾਪੇ ਅਤੇ ਬਿ੍ਰਜਮੋਹਨ ਸਿੰਘ ਬੇਦੀ ਡਿਪਟੀ ਡੀ.ਈ.ਓ ਹਾਜ਼ਿਰ ਰਹੇ।

ਡਿਬਰੂਗੜ੍ਹ ਜੇਲ੍ਹ ‘ਚੋਂ ਲੋਕ ਸਭਾ ਹਲਕਾ ਖਡੂਰ…

24 ਅਪ੍ਰੈਲ 2024-: ਵਾਰਿਸ ਪੰਜਾਬ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਆਜ਼ਾਦ ਚੋਣ ਲੜ ਸਕਦੇ…

ਮਨੀਸ਼ ਸਿਸੋਦੀਆ ਨੂੰ ਨਹੀਂ ਮਿਲੀ…

ਨਵੀਂ ਦਿੱਲੀ, 24 ਅਪ੍ਰੈਲ 2024 : ਦਿੱਲੀ…

ਚੰਡੀਗੜ੍ਹ ਮਹਿਲਾ ਕਾਂਗਰਸ ਦੀ ਪ੍ਰਧਾਨ…

ਚੰਡੀਗੜ੍ਹ, 24 ਅਪ੍ਰੈਲ 2024 – ਸਾਬਕਾ ਕੇਂਦਰੀ…

ਤਰਸੇਮ ਸਿੰਘ ਦੇ ਕਤਲ ਕੇਸ…

ਤਰਨ ਤਾਰਨ, 24 ਅਪ੍ਰੈਲ 2024 :ਉੱਤਰਾਖੰਡ ਦੇ…

Listen Live

Subscription Radio Punjab Today

ਐਲੋਨ ਮਸਕ ਦਾ ਭਾਰਤ ਦੌਰਾ ਮੁਲਤਵੀ, ਭਲਕੇ…

20 ਅਪ੍ਰੈਲ 2024- ਸਪੇਸਐਕਸ ਅਤੇ ਟੇਸਲਾ ਦੇ ਮਾਲਕ ਐਲੋਨ ਮਸਕ ਦਾ ਭਾਰਤ ਦੌਰਾ ਮੁਲਤਵੀ ਹੋ ਗਿਆ ਹੈ। ਹੁਣ ਉਹ…

ਦੁਬਈ ‘ਚ ਬਾਰਸ਼ ਕਾਰਨ ਦੂਤਘਰ…

19 ਅਪ੍ਰੈਲ 2024: ਸੰਯੁਕਤ ਅਰਬ ਅਮੀਰਾਤ (ਯੂਏਈ) ਵਿਚ…

ਮੰਦਭਾਗੀ ਖਬਰ 1 ਮਹੀਨਾ ਪਹਿਲਾਂ…

ਮਜੀਠਾ, 16 ਅਪ੍ਰੈਲ 2024- ਕੈਨੇਡਾ ‘ਤੋਂ ਮੰਦਭਾਗੀ…

40 ਦਿਨਾਂ ਬਾਅਦ ਪੰਜਾਬ ਪਹੁੰਚੀਆਂ…

12 ਅਪ੍ਰੈਲ 2024-ਅਮਰੀਕਾ ‘ਚ ਦੋ ਟਰਾਲਿਆਂ ਦੀ…

Our Facebook

Social Counter

  • 39905 posts
  • 0 comments
  • 0 fans