Menu

ਸਲਾਨਾ ਸਟੇਟਮੈਂਟ 2019-20 ਲਈ ਆਰ.ਐਨ.ਆਈ. ਨੇ ਖੋਲਿਆ ਈ-ਫ਼ਾਈਲਿੰਗ ਪੋਰਟਲ

 ਬਠਿੰਡਾ, 22 ਜੁਲਾਈ – ਡਿਪਟੀ ਕਮਿਸ਼ਨਰ ਸ਼੍ਰੀ ਬੀ.ਸ੍ਰੀਨਿਵਾਸਨ ਨੇ ਦੱਸਿਆ ਕਿ ਰਜਿਸਟਰਾਰ ਆਫ਼ ਨਿਊਜ਼ਪੇਪਰ ਆਫ਼ ਇੰਡੀਆ (ਆਰ.ਐਨ.ਆਈ.) ਵਲੋਂ ਵਿੱਤੀ ਵਰੇ 2019-20 ਦੇ ਮੱਦੇਨਜ਼ਰ ਆਨ-ਲਾਇਨ ਪੋਰਟਲ ਖੋਲਿਆ ਗਿਆ ਹੈ। ਜ਼ਿਲੇ ਨਾਲ ਸਬੰਧਤ ਰਜਿਸਟਰਡ ਪ੍ਰਕਾਸ਼ਕ ਇਸ ਆਨ ਲਾਇਨ ਵੈਬਸਾਈਟ http://rniefiling.gov.in  ‘ਤੇ ਆਪਣੀ ਸਲਾਨਾ ਸਟੇਟਮੈਂਟ 31 ਅਗਸਤ 2020 ਤੱਕ ਜਮਾਂ ਕਰਵਾ ਸਕਦੇ ਹਨ।

             ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਆਰ.ਐਨ.ਆਈ. ਦਾ ਦਫ਼ਤਰ ਇੱਕ ਮੀਡੀਆ ਯੂਨੀਅਨ ਹੈ ਜੋ ਕਿ ਸੂਚਨਾ ਤੇ ਪ੍ਰਸਾਰਣ ਮੰਤਰਾਲੇ ਅਧੀਨ ਹੈ, ਜੋ ਕਿ ਪ੍ਰੈਸ ਅਤੇ ਕਿਤਾਬਾਂ ਦੀ ਰਜਿਸਟੇ੍ਰਸ਼ਨ ਐਕਟ ਪੀ.ਆਰ.ਬੀ. ਐਕਟ 1867 ਦੇ ਰਜਿਸਟਰਡ ਹੈ। ਪੀ.ਆਰ.ਬੀ. ਐਕਟ 1867 ਦੀ ਧਾਰਾ 19-ਡੀ ਤਹਿਤ ਪ੍ਰਕਾਸ਼ਕ ਲਈ ਆਪਣੀ ਸਲਾਨਾ ਸਟੇਟਮੈਂਟ ਜਮਾਂ ਕਰਵਾਉਣੀ ਲਾਜਮੀ ਹੈ, ਜੋ ਵੀ ਪ੍ਰਕਾਸ਼ਕ ਆਪਣੀ ਸਲਾਨਾ ਸਟੇਟਮੈਂਟ ਜਮਾਂ ਨਹੀਂ ਕਰਵਾਉਂਦਾ ਤਾਂ ਉਸ ਨੂੰ ਐਕਟ ਦੀ ਉਲੰਘਣਾ ਦਾ ਭਾਗੀਦਾਰ ਸਮਝਿਆ ਜਾਵੇਗਾ।

             ਉਨਾਂ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੋਈ ਵੀ ਪ੍ਰਕਾਸ਼ਕ 2019-20 ਦੀਆਂ ਹਦਾਇਤਾਂ ਬਾਰੇ ਸਲਾਨਾ ਸਟੇਟਮੈਂਟ ਸਬੰਧੀ ਪੁੱਛ-ਗਿੱਛ ਕਰਨਾ ਚਾਹੁੰਦਾ ਹੈ ਤਾਂ ਉਹ [email protected] ‘ਤੇ ਵੀ ਜਾਣਕਾਰੀ ਹਾਸਲ ਕੀਤੀ ਜਾ ਸਕਦੀ ਹੈ। ਇਸ ਤੋਂ ਇਲਾਵਾ ਸਲਾਨਾ ਸਟੇਟਮੈਂਟ ਸਬੰਧੀ ਲੋੜੀਂਦੀਆਂ ਹਦਾਇਤਾਂ ਬਾਰੇ ਆਰ.ਐਨ.ਆਈ. ਦੀ ਵੈਬਸਾਈਟ http://rni.nic.in  ਤੋਂ ਵੀ ਜਾਣਕਾਰੀ ਪ੍ਰਾਪਤ ਕੀਤਾ ਜਾ ਸਕਦੀ ਹੈ।

ਭਾਜਪਾ ਸੱਤਾ ‘ਚ ਵਾਪਸ ਨਹੀਂ ਆਵੇਗੀ ਅਤੇ…

ਨਵੀਂ ਦਿੱਲੀ, 11 ਮਈ 2024 – ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸ਼ਨੀਵਾਰ ਨੂੰ ਦਾਅਵਾ ਕੀਤਾ ਕਿ ਜੇਕਰ…

50 ਸੀਟਾਂ ਵੀ ਨਹੀਂ ਜਿੱਤੇਗੀ…

ਨਵੀਂ ਦਿੱਲੀ , 11 ਮਈ 2024- ਪ੍ਰਧਾਨ…

ਮੋਦੀ ਜੀ ਜੋ ਵੀ ਬੋਲਦੇ…

ਨਵੀਂ ਦਿੱਲੀ ,11 ਮਈ- ਕਾਂਗਰਸ ਨੇਤਾ ਪ੍ਰਿਯੰਕਾ…

ਕੇਜਰੀਵਾਲ ਨੇ ਆਪਣੀ ਪਤਨੀ ਸੁਨੀਤਾ…

ਨਵੀਂ ਦਿੱਲੀ , 11 ਮਈ – ਦਿੱਲੀ…

Listen Live

Subscription Radio Punjab Today

ਸਹੁਰਿਆਂ ਦੇ ਖਰਚੇ ‘ਤੇ ਵਿਦੇਸ਼ ਗਈ ਨੂੰਹ,…

ਮੋਗਾ, 11 ਮਈ :  ਵਿਆਹ ਤੋਂ ਬਾਅਦ ਸਹੁਰਿਆਂ ਦੇ ਖਰਚੇ ‘ਤੇ ਵਿਦੇਸ਼  ਗਈ ਇਕ ਹੋ ਕੁੜੀ  ਨੇ ਆਪਣੇ ਪਤੀ ਅਤੇ…

ਮਨੁੱਖੀ ਤਸਕਰੀ ਰੈਕੇਟ ‘ਚ ਸ਼ਾਮਲ…

8 ਮਈ 2024: ਕੇਂਦਰੀ ਜਾਂਚ ਬਿਊਰੋ (ਸੀਬੀਆਈ)…

ਏਅਰ ਇੰਡੀਆ ਦੀਆਂ 70 ਤੋਂ…

ਨਵੀਂ ਦਿੱਲੀ, 8 ਅਪ੍ਰੈਲ 2024- ਏਅਰ ਇੰਡੀਆ ਐਕਸਪ੍ਰੈਸ…

Our Facebook

Social Counter

  • 40286 posts
  • 0 comments
  • 0 fans