Menu

ਟੋਟਲ ਐਂਟਰਟੇਨਮੈਂਟ ਦੀ ਫਿਲਮ ‘ਖ਼ਾਮੋਸ਼ ਪੰਜ਼ੇਬ’ 24 ਜੁਲਾਈ ਨੂੰ ਹੋਵੇਗੀ ਰਿਲੀਜ਼ – ‘ਅਵਤਾਰ ਲਾਖਾ’

ਫਰਿਜ਼ਨੋ, ਕੈਲੀਫੋਰਨੀਆਂ,20 ਜੁਲਾਈ (ਕੁਲਵੰਤ ਧਾਲੀਆਂ / ਨੀਟਾ ਮਾਛੀਕੇ) – ਪੰਜਾਬੀ ਸੱਭਿਆਚਾਰ ਅਤੇ ਗੀਤ-ਸੰਗੀਤ ਖੇਤਰ ਵਿੱਚ ਆਪਣੀ ਪਹਿਚਾਣ ਬਣਾ ਚੁੱਕੇ ਕੈਲੀਫੋਰਨੀਆ ਰਹਿੰਦੇ ਪ੍ਰੋਡਿਊਸਰ ਅਵਤਾਰ ਲਾਖਾ ਵੱਲੋਂ  ਆਪਣੇ ਸਹਿਯੋਗੀ ਰਜਿੰਦਰ ਸਿੰਘ ਬੰਟੂ ਨਾਲ ਰਲ ‘ਟੋਟਲ ਐਂਟਰਟੇਨਮੈਂਟ ਕੰਪਨੀ’ ਦੇ ਬੈਨਰ ਹੇਠ ਪੰਜਾਬੀ ਸ਼ੋਟ ਫਿਲਮ ‘ਖ਼ਾਮੋਸ਼ ਪੰਜ਼ੇਬ’ ਬਣ ਕੇ ਤਿਆਰ ਹੈ। ਬੀਤੇ ਦਿਨੀ ਅੰਮ੍ਰਿਤਸਰ ਵਿਖੇ ਇਸ ਫਿਲਮ ਦਾ ਪਹਿਲਾਂ ਪੋਸਟਰ ਗਾਇਕ ਅਤੇ ਅਦਾਕਾਰ ‘ਪ੍ਰਿੰਸਜੋਤ’ ਅਦਾਕਾਰ ਤੇ ਡਾਇਰੈਕਟਰ ਪ੍ਰਿਤਪਾਲ ਪਾਲੀ, ਪ੍ਰਿਥਵੀਰਾਜ ਸਿੰਘ, ਮਾਸਟਰ ਹੈਪੀ ਸਿੰਘ, ਮੈਡਮ ਸੁਮਨ, ਮੈਡਮ ਪ੍ਰੀਤੀ ਸੈਣੀ, ਮੈਡਮ ਬਲਜੀਤ ਕੌਰ ਅਤੇ ਹੋਰ ਨਾਮਵਰ ਸ਼ਖਸੀਅਤਾਂ ਵੱਲੋ ਰਿਲੀਜ਼ ਕੀਤਾ ਗਿਆ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਫਿਲਮ ਦੇ ਡਾਇਰੈਕਟਰ ਅਤੇ ਅਦਾਕਾਰ ਪ੍ਰਿਤਪਾਲ ਪਾਲੀ ਅਤੇ ਪ੍ਰਿਥਵੀਰਾਜ ਸਿੰਘ ਨੇ ਦੱਸਿਆ ਕਿ ਇਸ ਫਿਲਮ ਵਿੱਚ ਹਰ ਕਲਾਕਾਰ ਨੇ ਬਹੁਤ ਮਿਹਨਤ ਕੀਤੀ ਹੈ ਅਤੇ ਇਸ ਫਿਲਮ ਦੀ ਕਹਾਣੀ ਚੰਗੀ ਹੋਣ ਕਰਕੇ ਅਸੀ ਇਸ ਫਿਲਮ ਨੂੰ ਬਣਾਉਣ ‘ਚ ਪਹਿਲ ਦਿੱਤੀ ਹੈ। ਉਹਨਾਂ ਇਹ ਵੀ ਕਿਹਾ ਕਿ ਸਾਡੇ ਕੋਲ ਹੋਰ ਵੀ ਬਹੁਤ ਸਾਰੀਆਂ ਕਹਾਣੀਆਂ ਆਈਆ ਸਨ, ਪਰ ਇਸ ਫਿਲਮ ਦੀ ਕਹਾਣੀ ਸਾਨੂੰ ਦੂਸਰੀਆਂ ਫਿਲਮਾਂ ਤੋ ਵੱਖਰੀ ਲੱਗੀ ਅਤੇ ਅਸੀ ਅੱਜ ਇਸ ਫਿਲਮ ਨੂੰ ਮੁਕੰਮਲ ਕੀਤਾ। ਕੋਵਿਡ-19 ਕਰਕੇ ਸਾਰੇ ਸਿਨੇਮਾ ਬੰਦ ਹਨ।  ਇਸ ਫਿਲਮ ਦੇ ਪ੍ਰੋਡਿਊਸਰ ਅਵਤਾਰ ਲਾਖਾ ਨੇ ਕਿਹਾ ਦੇਸ਼ ਵਿੱਚ ਲੋਕਡਾਊਨ ਲੱਗਣ ਕਾਰਨ ਸਿਨੇਮਾ ਘਰ ਬੰਦ ਪਏ ਹਨ। ਸੋ ਹੁਣ ਅਸੀਂ ਮਿਥੇ ਸਮੇਂ ਮੁਤਾਬਕ ਇਹ ਫਿਲਮ ਅਸੀ ਦਰਸ਼ਕਾਂ ਦੇ ਐਂਟਰਟੇਨਮੈਂਟ ਲਈ 24 ਜੁਲਾਈ ਨੂੰ ਦੁਨੀਆ ਭਰ ਵਿੱਚ ਆਪਣੇ ‘ਯੂ-ਟਿਊਬ’ ਰਾਹੀ  ‘ਟੋਟਲ ਐਂਟਰਟੇਨਮੈਂਟ’ ਦੇ ਚੈਨਲ ‘ਤੇ ਰਿਲੀਜ਼ ਕਰ ਰਹੇ ਹਾਂ। ਇਸ ਫਿਲਮ ਨੂੰ ਦਰਸ਼ਕ ਘਰ ਬੈਠਕੇ ਦੇਖ ਸਕਣਗੇ। ਇਸ ਫਿਲਮ ਵਿੱਚ ਸਮੂੰਹ ਕਲਾਕਾਰਾਂ ਨੇ ਭੂਮਿਕਾ ਬਾਖੂਬੀ ਨਿਭਾਈ ਹੈ। ਜਿਸ ਦੀ ਆਡੀਟਿੰਗ ਤੇ ਡਬਿੰਗੀ ਦਾ ਕੰਮ ਹੈਪੀ ਸਿੰਘ ਵੱਲੋ ਕੀਤਾ ਗਿਆ ਹੈ। ਸਮੁੱਚੇ ਤੋਰ ‘ਤੇ ਅਸੀਂ ਕਹਿ ਸਕਦੇ ਹਾਂ ਕਿ ਇਹ ਫਿਲਮ ਦੇਖਣਯੋਗ ਹੈ ਅਤੇ ਦਰਸ਼ਕਾ ਨੂੰ ਚੰਗਾ ਸੁਨੇਹਾ ਦੇ ਕੇ ਜਾਂਦੀ ਹੈ।

ਕੈਨੇਡਾ ਵਿਚ ਲੱਖਾਂ ਡਾਲਰ ਦਾ ਸੋਨਾ ਚੋਰੀ…

13 ਮਈ 2024- : ਕੈਨੇਡਾ ਦੇ ਟੋਰਾਂਟੋ ਦੇ ਮੁੱਖ ਹਵਾਈ ਅੱਡੇ ਤੋਂ ਲੱਖਾਂ ਡਾਲਰ ਦਾ ਸੋਨਾ ਚੋਰੀ ਕਰਨ ਦੇ…

ਭਾਜਪਾ ਸੱਤਾ ‘ਚ ਵਾਪਸ ਨਹੀਂ…

ਨਵੀਂ ਦਿੱਲੀ, 11 ਮਈ 2024 – ਦਿੱਲੀ…

50 ਸੀਟਾਂ ਵੀ ਨਹੀਂ ਜਿੱਤੇਗੀ…

ਨਵੀਂ ਦਿੱਲੀ , 11 ਮਈ 2024- ਪ੍ਰਧਾਨ…

ਮੋਦੀ ਜੀ ਜੋ ਵੀ ਬੋਲਦੇ…

ਨਵੀਂ ਦਿੱਲੀ ,11 ਮਈ- ਕਾਂਗਰਸ ਨੇਤਾ ਪ੍ਰਿਯੰਕਾ…

Listen Live

Subscription Radio Punjab Today

ਕੈਨੇਡਾ ਵਿਚ ਲੱਖਾਂ ਡਾਲਰ ਦਾ ਸੋਨਾ ਚੋਰੀ…

13 ਮਈ 2024- : ਕੈਨੇਡਾ ਦੇ ਟੋਰਾਂਟੋ ਦੇ ਮੁੱਖ ਹਵਾਈ ਅੱਡੇ ਤੋਂ ਲੱਖਾਂ ਡਾਲਰ ਦਾ ਸੋਨਾ ਚੋਰੀ ਕਰਨ ਦੇ…

ਸਹੁਰਿਆਂ ਦੇ ਖਰਚੇ ‘ਤੇ ਵਿਦੇਸ਼…

ਮੋਗਾ, 11 ਮਈ :  ਵਿਆਹ ਤੋਂ ਬਾਅਦ ਸਹੁਰਿਆਂ…

ਮਨੁੱਖੀ ਤਸਕਰੀ ਰੈਕੇਟ ‘ਚ ਸ਼ਾਮਲ…

8 ਮਈ 2024: ਕੇਂਦਰੀ ਜਾਂਚ ਬਿਊਰੋ (ਸੀਬੀਆਈ)…

ਏਅਰ ਇੰਡੀਆ ਦੀਆਂ 70 ਤੋਂ…

ਨਵੀਂ ਦਿੱਲੀ, 8 ਅਪ੍ਰੈਲ 2024- ਏਅਰ ਇੰਡੀਆ ਐਕਸਪ੍ਰੈਸ…

Our Facebook

Social Counter

  • 40290 posts
  • 0 comments
  • 0 fans