Menu

ਬਠਿੰਡਾ ਜੇਲ ਵੀ ਆਇਆ ਕਰੋਨਾ ਦੀ ਲਪੇਟ ‘ਚ

ਬਠਿੰਡਾ, 18 ਜੁਲਾਈ – ਕੇਂਦਰੀ ਜੇਲ ਬਠਿੰਡਾ ਦੇ ਵਾਰੰਟ ਮੁਨਸ਼ੀ ਕੁਲਦੀਪ ਸਿੰਘ ਅਤੇ  ਵਾਰਡਨ ਕਰਮ ਸਿੰਘ ਦੀ ਕਰੋਨਾ ਰਿਪੋਰਟ ਪਾਜ਼ਿਟਿਵ ਆਉਣ ਤੋਂ ਬਾਅਦ ਜੇਲ ਵਿਚ ਦਹਿਸ਼ਤ ਦਾ ਮਹੌਲ ਪੈਦਾ ਹੋ ਗਿਆ। ਇਨ੍ਹਾਂ ਦੋਹਾਂ ਸਮੇਤ ਜੇਲ ਦੇ ਕੋਈ 30 ਅਫਸਰਾਂ ਤੇ ਮੁਲਾਜ਼ਮਾਂ ਦੇ ਸੈਂਪਲ ਲਏ ਗਏ ਸਨ। ਅਜੇ ਬਾਕੀਆਂ ਦੀ ਰਿਪੋਰਟ ਆਉਣੀ ਬਾਕੀ ਹੈ। ਜਿਸ ਕਰਕੇ ਮੰਨਿਆ ਜਾ ਰਿਹਾ ਹੈ ਕਿ ਹੋਰ ਵੀ ਅਧਿਕਾਰੀ ਕਰੋਨਾ ਦੀ ਲਪੇਟ ਵਿਚ ਆ ਸਕਦੇ ਹਨ। ਜੇਲ ਸੁਪਰਿੰਟੈਂਡੈਂਟ ਮਨਜੀਤ ਸਿੰਘ ਨੇ ਦੱਸਿਆ ਕਿ ਬਠਿੰਡਾ ਜੇਲ ਦੀ 2100 ਵਿਅਕਤੀਆਂ ਦੀ ਸਮਰੱਥਾ ਹੈ ਅਤੇ ਇਸ ਵਕਤ ਕੋਈ 1250 ਕੈਦੀ ਅਤੇ ਹਵਾਲਾਤੀ ਜੇਲ ਵਿਚ ਬੰਦ ਹਨ । ਉਥੇ ਹੀ 14 ਬੈਰਕਾਂ ਕੁਆਰੰਟਾਈਨ ਕਰਨ ਦੇ ਲਈ ਰਿਜ਼ਰਵ ਰੱਖੀਆਂ ਹੋਈਆਂ ਹਨ । ਜਨਾਨਾ ਜੇਲ ਨੂੰ ਵੀ ਕੁਆਰੰਟਾਈਨ ਸੈਂਟਰ ਦੇ ਰੂਪ ਵਿਚ ਵਰਤਿਆ ਜਾ ਰਿਹਾ ਹੈ ਜਿਥੇ ਬਠਿੰਡਾ, ਫਾਜ਼ਿਲਕਾ, ਮਾਨਸਾ ਅਤੇ ਫਰੀਦਕੋਟ ਜਿਲਿਆਂ  ਤੋਂ ਜੁਡੀਸ਼ੀਅਲ ਰਿਮਾਂਡ ਤੇ ਭੇਜੇ ਹਵਾਲਾਤੀਆਂ  ਨੂੰ ਰੱਖਿਆ ਜਾਂਦਾ ਹੈ । ਜਿਨ੍ਹਾਂ ਦੀ ਗਿਣਤੀ ਰੋਜ਼ਾਨਾ 250 ਤੋਂ 300 ਹੁੰਦੀ ਰਹਿੰਦੀ ਹੈ। ਜੇਲ ਸੁਪਰਿੰਟੈਂਡੈਂਟ ਨੇ ਅੱਗੇ ਦੱਸਿਆ ਕਿ ਕੁਲਦੀਪ ਸਿੰਘ ਇੱਕ ਅਹਿਮ ਡਿਊਟੀ ਤੇ ਤਾਇਨਾਤ ਸੀ ਅਤੇ ਉਸਦੇ ਸੰਪਰਕ ਵਿਚ ਡਿਉਢੀ ਵਿਚ ਤਾਇਨਾਤ ਲਗਪਗ ਸਾਰੇ ਅਧਿਕਾਰੀ ਅਤੇ ਮੁਲਾਜ਼ਮ ਆਉਂਦੇ ਸਨ ਜਿਸ ਕਰਕੇ ਅਹਿਮ ਡਿਊਟੀਆਂ ਵਾਲੇ ਅਫਸਰਾਂ ਤੇ ਮੁਲਾਜ਼ਮਾਂ ਨੂੰ ਕੁਆਰੰਟਾਈਨ ਕਰਨਾ ਪੈ ਸਕਦਾ ਹੈ । ਇਸ ਮਾਮਲੇ ਸੰਬੰਧੀ ਉਨ੍ਹਾਂ ਵੱਲੋਂ ਜੇਲ ਮਹਿਕਮੇ ਦੇ ਉੱਚ ਅਧਿਕਾਰੀਆਂ ਨੂੰ ਸੂਚਨਾ ਦੇ ਦਿੱਤੀ ਗਈ ਹੈ ਤਾਂ ਜੋ ਪੰਜਾਬ ਦੇ ਹੋਰ ਜੇਲਾਂ ਵਿੱਚ ਮੁਲਾਜ਼ਮਾਂ ਨੂੰ ਇਥੇ ਤਾਇਨਾਤ ਕੀਤਾ ਜਾ ਸਕੇ।

Listen Live

Subscription Radio Punjab Today

Our Facebook

Social Counter

  • 18051 posts
  • 0 comments
  • 0 fans

Log In