ਫ਼ਾਜ਼ਿਲਕਾ, 17 ਜੁਲਾਈ(ਸੁਰਿੰਦਰਜੀਤ ਸਿੰਘ) – ਕਰੋਨਾ ਵਾਇਰਸ ਦੀ ਬਿਮਾਰੀ ਦਿਨੋ-ਦਿਨ ਵੱਧਦੀ ਜਾ ਰਹੀ ਹੈ ਅਤੇ ਆਏ ਦਿੱਨ ਨਵੇ ਕੇਸ ਆ ਰਹੇ ਹਨ, ਇਸ ਬਿਮਾਰੀ ਤੋ ਬਚਾਉ ਲਈ ਸਰਕਾਰ ਵੱਲੋ ਹਦਾਇਤਾਂ ਜਾਰੀ ਕੀਤੀਆ ਗਈਆਂ ਹਨ ਕਰੋਨਾ ਵਾਇਰਸ ਦੇ ਚਲਦੇ ਸਰਕਾਰ ਵੱਲੋ ਇਸ ਤੋ ਬਚਾਉ ਦੀ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਨਾਂ ਸ਼ਬਦਾਂ ਦਾ ਪ੍ਰਗਟਾਵਾ ਜਿਲਾ ਫਾਜ਼ਿਲਕਾ ਦੇ ਜੀ ਓ ਜੀ ਹੈੱਡ ਕਰਨਲ ਅਜੀਤ ਸਿੰਘ ਸਮਾਘ ਦੇ ਦਿਸ਼ਾ-ਨਿਰਦੇਸ਼ਾ ਅਨੁਸਾਰ ਕਰਨਲ ਐਸ ਪੀ ਆਰ ਗਾਬਾ ਜੀ ਉ ਜੀ ਹੈੱਡ ਤਹਿਸੀਲ ਫਾਜਿਲਕਾ ਦੀ ਰਹਿਨੁਮਾਈ ਹੇਠ ਵੱਖ-ਵੱਖ ਪਿੰਡਾਂ ਵਿੱਚ ਬਚਿਆਂ ਤੇ ਲੋਕਾਂ ਨੂੰ ਮਾਸਕ ਤੇ ਸੈਨੇਟਾਈਜਰ ਵੰਡਣ ਮੌਕੇ ਕੀਤਾ।
ਉਨਾਂ ਕਿਹਾ ਕਿ ਖੁਸ਼ਹਾਲੀ ਦੇ ਰਾਖਿਆਂ ਵੱਲੋਂ ਲੋਕਾਂ ਵਿੱਚ ਕੋਰੋਨਾ ਦੀਆਂ ਸਾਵਧਾਨੀਆਂ ਪ੍ਰਤੀ ਜਾਗਰੂਕਤਾ ਲਿਆਉਣ ਲਈ ਪਿੰਡਾਂ ਵਿੱਚ ਪਹੁੰਚ ਕੀਤੀ ਜਾ ਰਹੀ ਹੈ। ਉਨਾਂ ਦੱਸਿਆ ਕਿ ਜੀ.ਓ.ਜੀਜ਼ ਵੱਲੋਂ ਤਹਿਸੀਲ ਫ਼ਾਜ਼ਿਲਕਾ ਦੇ ਪਿੰਡ ਆਸਫਵਾਲਾ, ਪੱਕਾ ਚਿਸਤੀ, ਰਾਣਾ ਆਦਿ ਹੋਰ ਪਿੰਡਾਂ ਵਿੱਚ ਬੱਚਿਆ ਨੂੰ ਮਾਸਕ ਤੇ ਸਾਈਨੀਟੇਜਰ ਵੰਡਿਆ ਗਿਆ। ਉਨਾਂ ਦੱਸਿਆ ਕਿ ਇਸ ਤੋਂ ਇਲਾਵਾ ਕਰੋਨਾ ਵਾਇਰਸ ਦੀ ਬਿਮਾਰੀ ਤੋ ਕਿਵੇ ਬਚਿਆ ਜਾ ਸਕਦਾ ਹੈ, ਇਸ ਬਾਰੇ ਸੰਖੇਪ ਜਾਣਕਾਰੀ ਦੇ ਕੇ ਲੋਕਾ ਨੂੰ ਜਾਗਰੂਕ ਕੀਤਾ ਗਿਆ।
ਉਨਾਂ ਦੱਸਿਆ ਕਿ ਖੁਸ਼ਹਾਲੀ ਦੇ ਰਾਖਿਆਂ ਦੀ ਟੀਮ ਨੇ ਸਕੂਲ ਪੜਨ ਵਾਲਿਆ ਬੱਚਿਆ ਨੂੰ ਇਹ ਵੀ ਕਿਹਾ ਕਿ ਜਿੰਨੀ ਦੇਰ ਸਕੂਲ ਨਹੀ ਖੁੱਲਦੇ, ਉਹ ਆਪਣੇ-ਆਪਣੇ ਘਰਾ ਵਿੱਚ ਰਹਿ ਕੇ ਆਪਣੀ ਆਨਲਾਇਨ ਪੜਾਈ ਜਾਰੀ ਰੱਖਣ। ਉਨਾਂ ਕਿਹਾ ਕਿ ਪੜਾਈ ਕਰਕੇ ਹੀ ਜਿੰਦਗੀ ਵਿੱਚ ਕੁਝ ਬਣਿਆ ਜਾ ਸਕਦਾ ਹੈ। ਉਨਾਂ ਪਿੰਡ ਵਾਸੀਆ ਨੂੰ ਕਿਹਾ ਕਿ ਸਰਕਾਰ ਦੁਆਰਾ ਚਲਾਈਆਂ ਜਾ ਰਹੀਆਂ ਲੋਕ ਭਲਾਈ ਸਕੀਮਾ ਆਪ ਸਭ ਤੱਕ ਪਹਾਚਾਉਣ ਲਈ ਖੁਸ਼ਹਾਲੀ ਦੇ ਰਾਖੇ ਕਾਰਜਸ਼ੀਲ ਹਨ। ਇਸ ਮੌਕੇ ਪਿੰਡ ਵਾਸੀਆ ਨੇ ਕੋਵਿਡ ਸਬੰਧੀ ਜਾਗਰੂਕ ਕਰਨ ਵਾਲੀ ਜੀ ਓ ਜੀ ਟੀਮ ਦਾ ਧੰਨਵਾਦ ਪ੍ਰਗਟ ਕੀਤਾ।
ਇਸ ਮੌਕੇ ਤਹਿਸੀਲ ਫਾਜਿਲਕਾ ਦੇ ਜੀ.ਓ.ਜੀ ਬਲਵਿੰਦਰ ਸਿੰਘ, ਮੰਗਤ ਸਿੰਘ, ਤਰਸੇਮ ਸਿੰਘ ਅਤੇ ਗੁਰਨਾਮ ਸਿੰਘ ਮੌਜੂਦ ਸਨ।