ਫਾਜਿਲਕਾ, 16 ਜੁਲਾਈ(ਸੁਰਿੰਦਰਜੀਤ ਸਿੰਘ) – ਡਿਪਟੀ ਕਮਿਸ਼ਨਰ ਸ ਅਰਵਿੰਦ ਪਾਲ ਸਿੰਘ ਸੰਧੂ ਦੇ ਦਿਸ਼ਾ-ਨਿਰਦੇਸ਼ਾਂ ’ਤੇ ਐਸ.ਡੀ.ਐਮ. ਫ਼ਾਜ਼ਿਲਕਾ ਸ੍ਰੀ ਕੇਸ਼ਵ ਗੋਇਲ ਵੱਲੋਂ ਅਸ਼ਪਾਲ ਡਰੇਨ ਪਿੰਡ ਘੱਲੂ ਨੇੜੇ ਖਿੱਪਾ ਵਾਲੀ ਵਿਖੇ ਪਹੁੰਚ ਕੇ ਜਾਇਜਾ ਲਿਆ ਗਿਆ। ਉਨਾਂ ਡਰੇਨ ’ਚ ਡਾਫ (ਮਿਟੀ ਜੰਮਣਾ) ਹੋਣ ਕਾਰਨ ਮੌਕੇ ’ਤੇ ਵਿਭਾਗ ਦੇ ਐਸ.ਡੀ.ਓ ਨੂੰ ਡਰੇਨ ਦੇ ਸਫਾਈ ਕਾਰਜਾਂ ਨੂੰ ਅਮਲ ਵਿਚ ਲਿਆਉਣ ਦੇ ਆਦੇਸ਼ ਦਿੱਤੇ।
ਮੌਕੇ ’ਤੇ ਪਹੁੰਚ ਕੇ ਐਸ.ਡੀ.ਐਮ ਨੇ ਸਥਿਤੀ ਦਾ ਜਾਇਜਾ ਲੈਂਦਿਆਂ ਹਦਾਇਤਾਂ ਜਾਰੀ ਕਰਦਿਆਂ ਕਿਹਾ ਕਿ ਡਰੇਨਾਂ ਦੀ ਪੂਰੀ ਤਰਾਂ ਸਾਫ-ਸਫਾਈ ਕੀਤੀ ਜਾਵੇ ਤਾਂ ਜੋ ਕਿਸੇ ਪਾਸੇ ਮਿੱਟੀ ਨਾ ਜੰਮ ਸਕੇ ਅਤੇ ਪਿੰਡ ਵਾਸੀਆਂ ਨੂੰ ਇਸ ਸਬੰਧੀ ਕੋਈ ਮੁਸ਼ਕਲ ਪੇਸ਼ ਨਾ ਆਵੇ। ਉਨਾਂ ਕਿਹਾ ਕਿ ਬਰਸਾਤੀ ਮੌਸਮ ਹੋਣ ਕਾਰਨ ਡਰੇਨਾਂ ਵਿੱਚ ਪਾਣੀ ਨਾ ਰੁੱਕੇ ਇਸ ਤਹਿਤ ਲੋੜੀਂਦੇ ਕਾਰਜਾਂ ਨੂੰ ਮੁਕੰਮਲ ਕੀਤਾ ਜਾਵੇ। ਇਸ ਦੌਰਾਨ ਉਨਾਂ ਨੇੜਲੇ ਪਿੰਡਾਂ ਦੇ ਵਸਨੀਕਾਂ ਦੀਆਂ ਸ਼ਿਕਾਇਤਾਂ ਵੀ ਸੁਣੀਆਂ ਅਤੇ ਉਨਾਂ ਨੂੰ ਜਲਦ ਹਲ ਕਰਨ ਦਾ ਭਰੋਸਾ ਵੀ ਦਵਾਇਆ। ਇਸ ਮੌਕੇ ਨਾਇਬ ਤਹਿਸੀਲਦਾਰ ਸ੍ਰੀ ਵਿਜੈ ਬਹਿਲ ਤੇ ਹੋਰ ਅਧਿਕਾਰੀ ਵੀ ਮੌਜੂਦ ਸਨ।