Menu

ਸਥਾਨਕ ਸਰਕਾਰਾਂ ਵਿਭਾਗ ਵੱਲੋਂ ਫਾਇਰ ਐਨ.ਓ.ਸੀ./ਫਾਇਰ ਰਿਪੋਰਟ ਵਾਸਤੇ ਵੱਖ-ਵੱਖ ਅਦਾਰਿਆਂ ਲਈ ਫੀਸ ਨਿਰਧਾਰਤ

ਫਾਜ਼ਿਲਕਾ, 16 ਜੁਲਾਈ(ਸੁਰਿੰਦਰਜੀਤ ਸਿੰਘ) – ਪੰਜਾਬ ਸਰਕਾਰ ਦੇ ਸਥਾਨਕ ਸਰਕਾਰਾਂ ਵਿਭਾਗ ਵੱਲੋਂ ਰਾਜ ਦੀਆਂ ਵੱਖ-ਵੱਖ ਨਗਰ ਨਿਗਮਾਂ/ਨਗਰ ਕੌਂਸਲਾਂ/ ਨਗਰ ਪੰਚਾਇਤਾਂ ਦੇ ਫਾਇਰ ਬਿ੍ਗੇਡਾਂ ਵਿੱਚ ਫਾਇਰ ਐਨ.ਓ.ਸੀ./ਫਾਇਰ ਰਿਪੋਰਟ ਲਈ ਗਠਿਤ ਕੀਤੀ ਤਿੰਨ ਮੈਂਬਰੀ ਕਮੇਟੀ ਵੱਲੋ ਵੱਖ-ਵੱਖ ਅਦਾਰਿਆਂ ਲਈ ਫੀਸ ਨਿਰਧਾਰਤ ਕੀਤੀ ਗਈ ਹੈ। ਇਹ ਜਾਣਕਾਰੀ ਕਾਰਜ ਸਾਧਕ ਅਫਸਰ ਰਜਨੀਸ਼ ਕੁਮਾਰ ਨੇ ਦਿੱਤੀ।
ਉਨਾਂ ਦੱਸਿਆ ਕਿ ਸਿਨੇਮਾ, ਪੈਟਰੋਲ ਪੰਪ, ਗੋਦਾਮ, ਉਚੀਆਂ ਇਮਾਰਤਾਂ (15 ਮੀਟਰ ਜਾਂ ਉਸ ਤੋਂ ਵੱਧ), ਰਿਹਾਇਸ਼ੀ ਕਲੋਨੀਆਂ, ਤਿੰਨ ਸਟਾਰ ਹੋਟਲ ਅਤੇ ਉਸ ਤੋਂ ਵੱਧ, ਮਾਲਜ, ਮੈਜਿਸ ਪੈਲੇਸ, ਹਸਪਤਾਲ, ਉਦਯੋਗਿਕ ਯੁਨਿਟਾ, ਆਰਿਆਂ ਲਈ 20000 ਰੁਪਏ ਫੀਸ ਤੈਅ ਕੀਤੀ ਗਈ ਹੈ। ਇਸੇ ਤਰਾਂ ਹੋਟਲ (ਤਿੰਨ ਸਟਾਰ ਤੋਂ ਘੱਟ), ਹੋਰ ਵਪਾਰਕ ਅਦਾਰੇ, ਉਚੀਆਂ ਇਮਾਰਤਾਂ ਅਤੇ ਗਰੁੱਪ ਹਾਉਸਿੰਗ (15 ਮੀਟਰ ਤੋਂ ਘੱਟ), ਸੰਸਥਾਗਤ ਇਮਾਰਤਾਂ (5 ਮਰਲੇ ਤੋਂ ਵੱਧ ਪਲਾਟ) ਲਈ 10000 ਰੁਪਏ ਅਤੇ ਹੋਰ ਵਪਾਰਕ ਸੰਸਥਾਗਤ ਇਮਾਰਾਂਤ (5 ਮਰਲੇ ਤੋਂ ਘੱਟ) ਲਈ 5000 ਰੁਪਏ ਫੀਸ ਨਿਰਧਾਰਤ ਹੋਈ ਹੈ।
ਉਨਾਂ ਦੱਸਿਆ ਕਿ ਪ੍ਰਾਈਵੇਟ ਸਕੂਲ/ਪ੍ਰਾਈਵੇਟ ਕਾਲਜ (150 ਵਿਦਿਆਰਥੀਆਂ ਤੋਂ ਜਿਆਦਾ) ਲਈ 10000 ਰੁਪਏ ਅਤੇ ਪ੍ਰਾਈਵੇਟ ਸਕੂਲ/ਪ੍ਰਾਈਵੇਟ ਕਾਲਜ (150 ਵਿਦਿਆਰਥੀਆਂ ਤੋਂ ਘੱਟ) ਵਾਸਤੇ 5000 ਰੁਪਏ ਫੀਸ ਹੈ। ਇਸ ਤੋਂ ਇਲਾਵਾ ਸਰਕਸ, ਮੇਲੇ, ਤਿਉਹਾਰਿਕ ਸਟਾਲਾਂ, ਨੁਮਾਇਸ਼, ਸ਼ਮਿਆਣਾ, ਪੰਡਾਲ, ਅਲੱਗ-ਅਲੱਗ ਪ੍ਰੋਗਰਾਮ ਕਰਵਾਉਣ ਆਦਿ (ਮਿਉਸਪਲ ਲਿਸਟ ਦੇ ਅੰਦਰ ਅਤੇ ਬਾਹਰ) ਲਈ 10000 ਰੁਪਏ ਫੀਸ ਨਿਰਧਾਰਤ ਕੀਤੀ ਗਈ ਹੈ। ਉਨਾਂ ਫਾਇਰ ਕਾਲ ਅਤੇ ਹਾਜਰੀ ਰਿਪੋਰਟ (ਜਿਥੇ ਨੁਕਸਾਨ 10 ਲੱਖ ਰੁਪਏ ਤੱਕ ਜਾਂ ਵੱਧ ਹੋਵੇ) ਲਈ 5000 ਰੁਪਏ ਅਤੇ ਫਾਇਰ ਕਾਲ ਅਤੇ ਹਾਜਰੀ ਰਿਪੋਰਟ (ਜਿਥੇ ਨੁਕਸਾਨ 10 ਲੱਖ ਰੁਪਏ ਤੋਂ ਘੱਟ ਹੋਵੇ) ਵਾਸਤੇ 2000 ਰੁਪਏ ਹੋਵੇਗੀ। ਇਸ ਤੋ ਬਿਨਾਂ ਝੁੱਗੀਆਂ/ਝੋਪੜੀਆਂ/ਜਿੰਮੀਦਾਰਾਂ ਦੇ ਖੇਤਾਂ ਵਿੱਚ ਅੱਗ ਲੱਗਣ ਤੇ ਫਾਇਰ ਕਾਲ ਰਿਪੋਰਟ ਦੇਣ ਅਤੇ ਸਰਕਾਰੀ ਤੇ ਧਾਰਮਿਕ ਪ੍ਰੋਗਰਾਮ ਦੀ ਪ੍ਰਵਾਨਗੀ ਦੇਣ ਸਬੰਧੀ ਕੋਈ ਫੀਸ ਨਹੀਂ ਹੋਵੇਗੀ।
ਕਾਰਜ ਸਾਧਕ ਅਫਸਰ ਨੇ ਦੱਸਿਆ ਕਿ ਫਾਇਰ ਐਨ.ਓ.ਸੀ ਜਾਰੀ ਕਰਨ ਦੀ ਮਿਤੀ ਤੋਂ ਇਕ ਸਾਲ ਲਈ ਲਾਗੂ ਹੋਵੇਗਾ।ਉਨਾਂ ਦੱਸਿਆ ਕਿ ਉਕਤ ਸਮੂਹ ਅਦਾਰਿਆਂ ਦੇ ਫਾਇਰ ਸੇਫਟੀ ਸਰਟੀਫਿਕੇਟ ਰੀਨਿਊ ਕਰਨ ਦੇ ਤੈਅ ਕੀਤੀ ਰਕਮ ਦਾ 50 ਫੀਸਦੀ ਚਾਰਜਿਜ ਲਿਆ ਜਾਵੇਗਾ ਅਤੇ ਨਿਰਧਾਰਤ ਕੀਤੀ ਫੀਸ ਵਿੱਚ ਹਰ ਸਾਲ ਇਕ ਅਪ੍ਰੈਲ ਤੋਂ 10 ਫੀਸਦੀ ਦਾ ਵਾਧਾ ਕੀਤਾ ਜਾਵੇਗਾ।ਉਨਾਂ ਦੱਸਿਆ ਕਿ ਫਾਇਰ ਐਨ.ਓ.ਸੀ. ਜਾਰੀ ਕਰਨ ਲਈ ਆਨਲਾਈਨ ਸਿਸਟਮ ਲਾਗੂ ਕੀਤਾ ਜਾਵੇਗਾ।

CBI ਨੇ ਸੰਦੇਸ਼ਖਾਲੀ ਮਾਮਲੇ ‘ਚ ਦਰਜ ਕੀਤਾ…

ਨਵੀਂ ਦਿੱਲੀ, 25 ਅਪ੍ਰੈਲ 2024:  ਕੇਂਦਰੀ ਜਾਂਚ ਬਿਊਰੋ (ਸੀਬੀਆਈ) ਨੇ ਜ਼ਮੀਨ ਹੜੱਪਣ ਅਤੇ ਜਿਨਸੀ ਸ਼ੋਸ਼ਣ ਦੇ ਇਲਜ਼ਾਮਾਂ ਤਹਿਤ ਪੱਛਮੀ…

ਜੈਸਲਮੇਰ ‘ਚ ਵੱਡਾ ਹਾਦਸਾ, ਭਾਰਤੀ…

ਜੈਸਲਮੇਰ, 25 ਅਪ੍ਰੈਲ : ਰਾਜਸਥਾਨ ਦੇ ਜੈਸਲਮੇਰ…

ਮੰਦਭਾਗੀ ਖਬਰ- ਕੈਨੇਡਾ ‘ਚ ਇੱਕ…

ਸਰੀ , 25 ਅਪ੍ਰੈਲ – ਕੈਨੇਡਾ ਦੇ…

ਕੈਨੇਡਾ -ਪੰਜਾਬਣ ਦੇ ਕ.ਤਲ ਮਾਮਲੇ…

24 ਅਪ੍ਰੈਲ 2024 – 21 ਸਾਲਾ ਔਰਤ…

Listen Live

Subscription Radio Punjab Today

ਮੰਦਭਾਗੀ ਖਬਰ- ਕੈਨੇਡਾ ‘ਚ ਇੱਕ ਹੋਰ ਪੰਜਾਬੀ…

ਸਰੀ , 25 ਅਪ੍ਰੈਲ – ਕੈਨੇਡਾ ਦੇ ਸਰੀ ‘ਚ ਪੰਜਾਬੀ ਨੌਜਵਾਨ ਕੁਲਵਿੰਦਰ ਸਿੰਘ ਸੋਹੀ (27) ਦੀ ਵ੍ਹਾਈਟ ਰੌਕ ਵਾਟਰਫਰੰਟ…

ਕੈਨੇਡਾ -ਪੰਜਾਬਣ ਦੇ ਕ.ਤਲ ਮਾਮਲੇ…

24 ਅਪ੍ਰੈਲ 2024 – 21 ਸਾਲਾ ਔਰਤ…

ਭੈਣ ਦੇ ਵਿਆਹ ਲਈ ਕੈਨੇਡਾ…

ਗੁਰਦਾਸਪੁਰ, 25 ਅਪ੍ਰੈਲ :  ਕੈਨੇਡਾ ਤੋਂ ਪੰਜ ਮਹੀਨੇ…

ਐਲੋਨ ਮਸਕ ਦਾ ਭਾਰਤ ਦੌਰਾ…

20 ਅਪ੍ਰੈਲ 2024- ਸਪੇਸਐਕਸ ਅਤੇ ਟੇਸਲਾ ਦੇ…

Our Facebook

Social Counter

  • 39921 posts
  • 0 comments
  • 0 fans