Menu

ਪੂਰੀ ਤਰ੍ਹਾਂ ਨੰਗਾ ਹੋਇਆ ਕੈਪਟਨ ਸਰਕਾਰ ਦਾ ਦਲਿਤ ਵਿਰੋਧੀ ਚਿਹਰਾ-ਹਰਪਾਲ ਸਿੰਘ ਚੀਮਾ

ਚੰਡੀਗੜ੍ਹ, 16 ਜੁਲਾਈ – ਲੁਧਿਆਣਾ ਸ਼ਹਿਰ ਨਜਦੀਕੀ ਪਿੰਡ ਸੇਖੋਵਾਲ ਪਿੰਡ ਦੀ ਸਾਰੀ 407 ਏਕੜ ਪੰਚਾਇਤੀ ਜਮੀਨ ਨੂੰ ਸਨਅਤੀ ਵਿਕਾਸ ਦੇ ਨਾਂ ‘ਤੇ ਐਕੁਆਇਰ ਕੀਤੇ ਜਾਣ ਵਿਰੁੱਧ ਆਮ ਆਦਮੀ ਪਾਰਟੀ ਨੇ ਹਰ ਪੱਧਰ ਦੀ ਲੜਾਈ ਲੜਨ ਦਾ ਐਲਾਨ ਕੀਤਾ ਹੈ, ਤਾਂ ਕਿ ਭੂ-ਮਾਫੀਆ ਲਈ ਅੰਨ੍ਹੇਵਾਹ ਖੇਤੀਬਾੜੀ ਵਾਲੀਆਂ ਜਮੀਨਾਂ ਲੁੱਟਣ ‘ਤੇ ਤੁਲੀ ਕੈਪਟਨ ਸਰਕਾਰ ਦੇ ਲੋਕ ਵਿਰੋਧੀ ਫੈਸਲੇ ਠੁੱਸ ਕੀਤੇ ਜਾ ਸਕਣ।
‘ਆਪ’ ਹੈਡਕੁਆਟਰ ਤੋਂ ਜਾਰੀ ਬਿਆਨ ਰਾਹੀਂ ਪਾਰਟੀ ਦੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ, ਉਪ ਨੇਤਾ ਬੀਬੀ ਸਰਬਜੀਤ ਕੌਰ ਅਤੇ ਸੂਬਾ ਕੋਰ ਕਮੇਟੀ ਦੇ ਚੇਅਰਮੈਨ ਅਤੇ ਵਿਧਾਇਕ ਪ੍ਰਿੰਸੀਪਲ ਬੁੱਧ ਰਾਮ ਨੇ ਕਿਹਾ ਕਿ ਜਿਸ ਬੇਦਰਦੀ ਅਤੇ ਧੋਖੇ ਨਾਲ ਕਾਂਗਰਸ ਸਰਕਾਰ ਨੇ ਸੇਖੋਵਾਲ ਦੀ ਸਾਰੀ ਜਮੀਨ ‘ਤੇ ਡਾਕਾ ਮਾਰਿਆ ਹੈ, ਉਸ ਨੇ ਕਾਂਗਰਸ ਦਾ ਨਿਰਦਈ ਅਤੇ ਦਲਿਤ ਵਿਰੋਧੀ ਚਿਹਰਾ ਪੂਰੀ ਤਰ੍ਹਾਂ ਨੰਗਾ ਕਰ ਦਿੱਤਾ ਹੈ।
ਹਰਪਾਲ ਸਿੰਘ ਚੀਮਾ ਨੇ ਕਿਹਾ, ”ਆਪਣੇ ਚੋਣ ਮੈਨੀਫੇਸਟੋ ‘ਚ ਕਾਂਗਰਸ ਨੇ ਦਲਿਤਾਂ-ਲੋੜਵੰਦਾਂ ਨੂੰ 5-5 ਮਰਲਿਆਂ ਦੇ ਪਲਾਟ ਦੇਣ ਦਾ ਸਬਜ਼ਬਾਗ ਦਿਖਾਇਆ ਸੀ, ਅਜਿਹੇ ਝੂਠੇ ਅਤੇ ਫਰੇਬ ਨਾਲ ਵੋਟਾਂ ਬਟੋਰ ਕੇ ਸੱਤਾ ‘ਚ ਆਏ ਕੈਪਟਨ ਬੇਘਰਿਆਂ ਨੂੰ ਵਸਾਉਣ ਦੀ ਥਾਂ ਕਿਵੇਂ ਵਸਦਿਆਂ ਨੂੰ ਉਜਾੜਨ ਤੁਰੀ ਹੈ, ਸੇਖੋਵਾਲ ਇਸਦੀ ਸਟੀਕ ਉਦਾਹਰਨ ਹੈ।”
ਪ੍ਰਿੰਸੀਪਲ ਬੁੱਧ ਰਾਮ ਨੇ ਦੱਸਿਆ ਕਿ ਸੇਖੋਵਾਲ ਪਿੰਡ ਕੋਲ ਕੁੱਲ 407 ਏਕੜ ਪੰਚਾਇਤੀ ਜਮੀਨ ਹੈ, ਜਿਸ ‘ਤੇ ਦਲਿਤ ਵਰਗ ਨਾਲ ਸੰਬੰਧਿਤ ਸਾਰੇ ਘਰ ਕਈ ਪੀੜੀਆਂ ਤੋਂ ਵੰਡ ਕੇ ਖੇਤੀ ਕਰ ਰਹੇ ਸਨ। ਇਹ ਪਰਿਵਾਰ ਇਸ ਕਰਕੇ ਇਸ ਪੰਚਾਇਤੀ ਜਮੀਨ ‘ਤੇ ਪੂਰੀ ਤਰ੍ਹਾਂ ਨਿਰਭਰਨ ਹਨ, ਕਿਉਂਕਿ ਇਸ ਪੰਚਾਇਤੀ ਜਮੀਨ ਤੋਂ ਇਲਾਵਾ ਪਿੰਡ ਕੋਲ ਇਕ ਵੀ ਏਕੜ ਜਮੀਨ ਨਹੀਂ ਬਚਦੀ ਅਤੇ ਨਾ ਹੀ ਇਨ੍ਹਾਂ ਦਲਿਤ ਕਾਸਤਕਾਰਾਂ ਕੋਲ ਆਪਣੀ ਕੋਈ ਜਮੀਨ ਹੈ। 35 ਸਾਲ ਲੰਬੀ ਕਾਨੂੰਨੀ ਲੜਾਈ ਲੜਨ ਉਪਰੰਤ ਪੰਜ ਸਾਲ ਪਹਿਲਾਂ ਇਸ ਜਮੀਨ ਦਾ ਖੇਤੀਬਾੜੀ ਲਈ ਕਬਜ਼ਾ ਹਾਸਲ ਕੀਤਾ ਸੀ, ਜਿਸ ਨੂੰ ਹੜੱਪਨ ਲਈ ਹੁਣ ਸਾਰੀ ਜਮੀਨ ਐਕੁਆਇਰ ਕਰਨ ਦਾ ਤੁਗਲਕੀ ਫੈਸਲਾ ਆ ਗਿਆ। ਪ੍ਰਿੰਸੀਪਲ ਬੁੱਧ ਰਾਮ ਨੇ ਕਿਹਾ ਕਿ ਸੇਖੋਵਾਲ ਪੂਰੀ ਤਰ੍ਹਾਂ ਦਲਿਤ ਪਿੰਡ ਹੈ, ਪਿੰਡ ਦੇ ਹਰ ਘਰ ਦਾ ਉਜਾੜਾ ਕਰਨ ਵਾਲਾ ਫੈਸਲਾ ਲੈਂਦਿਆਂ ਕੈਪਟਨ ਸਰਕਾਰ ਨੇ ਬਿਲਕੁਲ ਵੀ ਨਹੀਂ ਸੋਚਿਆ ਕਿ ਇਸ ਤਾਨਾਸ਼ਾਹੀ ਫਰਮਾਨ ਨਾਲ ਪੰਜਾਬ ਦੇ ਦਲਿਤਾਂ-ਕਿਸਾਨਾਂ ਅਤੇ ਆਮ ਲੋਕਾਂ ‘ਤੇ ਕਿੰਨਾ ਘਾਤਕ ਪ੍ਰਭਾਵ ਪਵੇਗਾ।
ਹਰਪਾਲ ਸਿੰਘ ਚੀਮਾ, ਪ੍ਰਿੰਸੀਪਲ ਬੁੱਧ ਰਾਮ ਅਤੇ ਸਰਬਜੀਤ ਕੌਰ ਮਾਣੂੰਕੇ ਨੇ ਐਲਾਨ ਕੀਤਾ ਕਿ ਪਾਰਟੀ ਨੇ ਸਥਾਨਕ ਯੂਨਿਟ ਦੇ ਨਾਲ-ਨਾਲ ਲੀਗਲ ਸੈਲ ਨੂੰ ਵੀ ਨਿਰਦੇਸ਼ ਜਾਰੀ ਕੀਤੇ ਹਨ ਕਿ ਉਹ ਤੁਰੰਤ ਪਿੰਡ ਵਾਸੀਆਂ ਨਾਲ ਜਾ ਡਟਣ।
‘ਆਪ’ ਆਗੂਆਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਸੇਖੋਵਾਲ ਦੀ ਸਰਜਮੀਂ ਤੋਂ ਲੈ ਕੇ ਮੁੱਖ ਮੰਤਰੀ ਦਫਤਰ ਤੱਕ ਅਤੇ ਪੰਜਾਬ ਵਿਧਾਨ ਸਭਾ ਤੋਂ ਲੈ ਕੇ ਸੰਸਦ ਤੱਕ ਸੇਖੋਵਾਲ ਦੇ ਦਲਿਤ ਕਿਸਾਨਾਂ ਦੀ ਲੜਾਈ ਲੜੇਗੀ ਅਤੇ ਲੋੜ ਪੈਣ ‘ਤੇ ਹਾਈਕੋਰਟ ਅਤੇ ਸੁਪਰੀਮ ਕੋਰਟ ਵੀ ਜਾਵੇਗੀ।
ਹਰਪਾਲ ਸਿੰਘ ਚੀਮਾ ਨੇ ਸੱਦਾ ਦਿੱਤਾ ਕਿ ਸਿਰਫ 18 ਮਹੀਨੇ ਡਟ ਕੇ ਲੜਨ ਦੀ ਲੋੜ ਹੈ, 2022 ‘ਚ ‘ਆਪ’ ਦੀ ਸਰਕਾਰ ਅਜਿਹੇ ਸਾਰੇ ਤੁਗਲਕੀ ਫਰਮਾਨ ਪਲਟ ਦੇਵੇਗੀ।

ਅਰਵਿੰਦ ਕੇਜਰੀਵਾਲ ਨੂੰ ਜੇਲ੍ਹ ਵਿਚ ਦਿੱਤੀ ਗਈ…

ਨਵੀਂ ਦਿੱਲੀ, 23 ਅਪ੍ਰੈਲ 2024- ਤਿਹਾੜ ਜੇਲ੍ਹ ‘ਚ ਬੰਦ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਾ ਸ਼ੂਗਰ ਲੈਵਲ ਇਕ…

ਦਰਦਨਾਕ ਹਾਦਸਾ ਬੱਸ ਅਤੇ ਟਰੱਕ…

ਕਨੌਜ, 23 ਅਪ੍ਰੈਲ 2024 :  ਆਗਰਾ-ਲਖਨਊ ਐਕਸਪ੍ਰੈੱਸ…

ਪੰਜਾਬ ‘ਚ ਕਿਸਾਨਾਂ ਨੇ ਭਾਜਪਾ…

ਚੰਡੀਗੜ੍ਹ 23 ਅਪ੍ਰੈਲ 2024- ਇੱਕ ਪਾਸੇ ਪੂਰੇ…

ਇਕ ਹੋਰ ਹਾਦਸਾ ਬੱਚਿਆਂ ਨਾਲ…

20 ਅਪ੍ਰੈਲ 2024- ਹਰਿਆਣਾ ਦੇ ਨਾਰਨੌਲ ਵਿਚ…

Listen Live

Subscription Radio Punjab Today

ਐਲੋਨ ਮਸਕ ਦਾ ਭਾਰਤ ਦੌਰਾ ਮੁਲਤਵੀ, ਭਲਕੇ…

20 ਅਪ੍ਰੈਲ 2024- ਸਪੇਸਐਕਸ ਅਤੇ ਟੇਸਲਾ ਦੇ ਮਾਲਕ ਐਲੋਨ ਮਸਕ ਦਾ ਭਾਰਤ ਦੌਰਾ ਮੁਲਤਵੀ ਹੋ ਗਿਆ ਹੈ। ਹੁਣ ਉਹ…

ਦੁਬਈ ‘ਚ ਬਾਰਸ਼ ਕਾਰਨ ਦੂਤਘਰ…

19 ਅਪ੍ਰੈਲ 2024: ਸੰਯੁਕਤ ਅਰਬ ਅਮੀਰਾਤ (ਯੂਏਈ) ਵਿਚ…

ਮੰਦਭਾਗੀ ਖਬਰ 1 ਮਹੀਨਾ ਪਹਿਲਾਂ…

ਮਜੀਠਾ, 16 ਅਪ੍ਰੈਲ 2024- ਕੈਨੇਡਾ ‘ਤੋਂ ਮੰਦਭਾਗੀ…

40 ਦਿਨਾਂ ਬਾਅਦ ਪੰਜਾਬ ਪਹੁੰਚੀਆਂ…

12 ਅਪ੍ਰੈਲ 2024-ਅਮਰੀਕਾ ‘ਚ ਦੋ ਟਰਾਲਿਆਂ ਦੀ…

Our Facebook

Social Counter

  • 39874 posts
  • 0 comments
  • 0 fans