Menu

ਫਿਰੋਜ਼ਪੁਰ ‘ਚ ਐੱਸ ਐੱਚ ਓ ਮੱਲਾਂਵਾਲਾ ਸਮੇਤ 19 ਜਣਿਆਂ ਦੀ ਕਰੋਨਾ ਰਿਪੋਰਟ ਆਈ ਪਾਜੇਟਿਵ

ਫ਼ਿਰੋਜ਼ਪੁਰ, 15 ਜੁਲਾਈ (ਗੁਰਦਰਸ਼ਨ ਸਿੰਘ ਸੰਧੂ)-  ਫਿਰੋਜ਼ਪੁਰ ਜ਼ਿਲ੍ਹੇ ਅੰਦਰ ਕੋਰੋਨਾ ਪੀੜਤਾਂ ਦੀ ਗਿਣਤੀ ਵਿਚ ਵਾਧਾ ਹੋਣਾ ਲਗਾਤਾਰ ਜਾਰੀ ਹੈ। ਜਿਥੇ ਬੀਐੱਸਐੱਫ ਦੇ ਜੁਆਨ ਵੀ ਲਗਾਤਾਰ ਗ੍ਰਿਫਤ ਵਿਚ ਆ ਰਹੇ ਹਨ ਉਥੇ ਅੱਜ ਗਰਭਵਤੀ ਔਰਤਾਂ ਸਮੇਤ ਪੁਲਿਸ ਥਾਣਾ ਮੱਲਾਂਵਾਲਾ ਦੇ ਐੱਸਐੱਚਓ ਦੀ ਵੀ ਰਿਪੋਰਟ ਪੋਜ਼ਿਟਵ ਆਉਣ ਨਾਲ ਸਿਹਤ ਵਿਭਾਗ ਵਿਚ ਹਲਚੱਲ ਪੈਦਾ ਹੋ ਗਈ ਹੈ।

ਅੱਜ ਆਈਆਂ ਕੋਰੋਨਾ ਰਿਪੋਰਟਾਂ ਵਿਚ 3 ਗਰਭਵਤੀ ਔਰਤਾਂ ਅਤੇ ਬੀਐੱਸਐੱਫ ਦੇ 6 ਜਵਾਨਾਂ ਸਮੇਤ 19 ਪਾਜ਼ੀਟਿਵ ਮਾਮਲਿਆਂ ਦੀ ਪੁਸ਼ਟੀ ਹੋਈ ਹੈ। ਨਵੇਂ ਕੋਰੋਨਾ ਪਾਜੇਟਿਵ ਮਾਮਲਿਆਂ ਵਿਚ ਹਰਸਾ ਸਿੰਘ ਪੁੱਤਰ ਅਮਰ ਸਿੰਘ ਵਾਸੀ ਸ਼ਾਹ ਵਾਲਾ ਰੋਡ ਜ਼ੀਰਾ, ਅਮਨਦੀਪ ਕੌਰ ਪਤਨੀ ਗੁਰਸ਼ਰਨ ਸਿੰਘ ਵਾਸੀ ਪਿੰਡ ਜੰਗ, ਕੁਲਵੰਤ ਪੁੱਤਰ ਦੌਲਤ ਸਿੰਘ ਵਾਸੀ ਮਹਿਮੂਦ ਵਾਲਾ, ਪ੍ਰੀਤਮ ਕੌਰ ਪਤਨੀ ਪ੍ਰੀਤਮ ਸਿੰਘ ਵਾਸੀ ਸੋਢੇਵਾਲਾ, ਨੀਤਿਨ ਭੋਲਾ ਪੁੱਤਰ ਸ਼ਰਨਜੋਤ ਭੋਲਾ ਮੋਚੀ ਬਾਜ਼ਾਰ, ਗਗਨਦੀਪ ਪੁੱਤਰ ਅੰਗਰੇਜ਼ ਸਿੰਘ ਪਿੰਡ ਚੂਚਕ, ਸੀਟੀ ਅਨਿਲ ਕੁਮਾਰ ਪੁੱਤਰ ਸਤਿਆ ਨੰਦ ਪ੍ਰਸਾਦ ਬੀਐੱਸਐੱਫ, ਸੀਤਾ ਰਾਮ ਪੁੱਤਰ ਅਮਰ ਸਿੰਘ ਬੀਐੱਸਐੱਫ ਮਮਦੋਟ, ਸੀਟੀ ਐੱਮਐਲ ਮਿਸ਼ਰਾ ਪੁੱਤਰ ਸ਼ਿਵਾਨੰਦ ਮਿਸ਼ਰਾ ਬੀਐੱਸਐੱਫ ਮਮਦੋਟ, ਸੀਟੀ ਜਾਮਨ ਸਿੰਘ ਪੁੱਤਰ ਖਾਮ ਸਿੰਘ ਬੀਐੱਸਐੱਫ ਮਮਦੋਟ, ਸੀਟੀ ਕੁੱਕ ਦੇਵਾਸਿਸਸੂਤਦਾਰ ਬੀਐੱਸਐੱਫ, ਕਲਿਆਣ ਗੋਸ਼ ਪੁੱਤਰ ਅਨੰਦਮਈ ਗੋਸ਼, ਸੁਨੀਤਾ ਰਾਣੀ ਪਤਨੀ ਕੁਲਦੀਪ ਸਿੰਘ ਮਿਸਤਾ ਗੱਟੀ, ਕ੍ਰਿਸ਼ਨਾ ਪਤਨੀ ਗੁਰਪ੍ਰੀਤ ਸਿੰਘ ਪਿੰਡ ਜਾਮਾ ਰੱਖਈਆ ਹਿਠਾੜ, ਗੁਰਮੇਲ ਸਿੰਘ ਪੁੱਤਰ ਜੱਗਾ ਸਿੰਘ ਵਾਸੀ ਪਿੰਡ ਰਟੋਲ ਬੇਟ ਜ਼ੀਰਾ, ਜਸਵਿੰਦਰ ਸਿੰਘ ਪੁੱਤਰ ਬੋਹੜ ਸਿੰਘ ਥਾਣਾ ਮੁਖੀ ਮੱਲਾਂਵਾਲਾ, ਵਿਕਟਰ ਪੁੱਤਰ ਜੋਸਫ ਹਾਊਸ ਨੰਬਰ 290 ਲਾਲ ਕੁੜਤੀ ਫਿਰੋਜ਼ਪੁਰ ਕੈਂਟ, ਰਣਜੀਤ ਸਿੰਘ ਪੁੱਤਰ ਸੰਤੋਖ ਰਾਣੀ ਪਿੰਡ ਵਾਂ ਸਾਈਆਂਵਾਲਾ, ਨਰੇਸ਼ ਕੁਮਾਰ ਪੁੱਤਰ ਸਤਪਾਲ ਵਾਸੀ ਗੋਬਿੰਦ ਨਗਰੀ ਬਾਗੀ ਰੋਡ ਫਿਰੋਜ਼ਪੁਰ ਦੀ ਰਿਪੋਰਟ ਪਾਜੇਟਿਵ ਆਈ ਹੈ। ਇਨ੍ਹਾਂ ਦੇ ਨਾਲ ਹੀ ਜ਼ਿਲ੍ਹੇ ਵਿਚ ਅੰਦਰ ਕੋਰੋਨਾ ਮਰੀਜ਼ਾਂ ਦੀ ਗਿਣਤੀ ਵੱਧ 92 ਹੋ ਗਈ ਹੈ।

Listen Live

Subscription Radio Punjab Today

Our Facebook

Social Counter

  • 18051 posts
  • 0 comments
  • 0 fans

Log In