ਫਾਜ਼ਿਲਕਾ, 15 ਜੁਲਾਈ(ਸੁਰਿੰਦਰਜੀਤ ਸਿੰਘ) – ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 400 ਸਾਲਾ ਆਗਮਨ ਪੁਰਬ ਨੂੰ ਸਮਰਪਿਤ ਸਿੱਖਿਆ ਵਿਭਾਗ ਵੱਲੋਂ ਕਰਵਾਏ ਜਾ ਰਹੇ ਵੱਖ-ਵੱਖ ਮੁਕਾਬਲਿਆਂ ਦੀ ਲੜੀ ਤਹਿਤ ਪਹਿਲੇ ਸ਼ਬਦ ਗਾਇਨ ਮੁਕਾਬਲੇ ਵਿੱਚ ਸਭ ਤੋਂ ਵੱਧ ਵਿਦਿਆਰਥੀਆਂ ਨੇ ਸਮੂਲੀਅਤ ਕੀਤੀ।ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡਾ. ਸੁਖਵੀਰ ਸਿੰਘ ਬੱਲ ਨੈਸ਼ਨਲ ਅਵਾਰਡੀ ਜ਼ਿਲ੍ਹਾ ਸਿੱਖਿਆ ਅਫਸਰ (ਐ.ਸਿ) ਫਾਜ਼ਿਲਕਾ ਨੇ ਦੱਸਿਆ ਕਿ ਸ਼ਬਦ ਗਾਇਨ ਮੁਕਾਬਲੇ ਵਿੱਚ ਪ੍ਰਾਇਮਰੀ ਵਿੰਗ ਵਿੱਚੋਂ ਖੂਈਆ ਸਰਵਰ ਬਲਾਕ ਦੇ 194 ਭਾਗੀਦਾਰ ਨੇ ਪ੍ਰਤੀਯੋਗਤਾ ਵਿੱਚ ਭਾਗ ਲੈ ਕੇ ਰਾਜ ਭਰ ਵਿੱਚ ਸਮੂਲੀਅਤ ਲਈ ਪਹਿਲਾ ਸਥਾਨ ਹਾਸਿਲ ਕੀਤਾ ਹੈ ਜੋ ਕਿ ਸਾਡੇ ਸਾਰਿਆਂ ਦੇ ਕੀਤੇ ਜਾ ਰਹੇ ਅਣਥਕ ਯਤਨਾਂ ਦੀ ਹਾਮੀ ਭਰਦਾ ਹੈ।ਇਸ ਸਬੰਧੀ ਹੋਰ ਜਾਣਕਾਰੀ ਦਿੰਦੇ ਹੋਏ ਡਾ. ਬੱਲ ਨੇ ਦੱਸਿਆ ਕਿ ਸਿੱਖਿਆ ਵਿਭਾਗ ਕੋਵਿਡ-19 ਦੌਰਾਨ ਵੀ ਵਿਦਿਆਰਥੀਆਂ ਨੂੰ ਨਿਰੰਤਰ ਪੜ੍ਹਾਈ ਅਤੇ ਹੋਰ ਲੋੜੀਂਦੀਆਂ ਕਿਰਿਆਵਾਂ ਨਾਲ ਜੋੜੀ ਰੱਖਣ ਲਈ ਵੱਖ-ਵੱਖ ਸਾਧਨਾਂ ਦੀ ਭਰਪੂਰ ਵਰਤੋਂ ਕਰ ਰਿਹਾ ਹੈ, ਫੇਰ ਭਾਵੇ ਟੀ.ਵੀ ਦੇ ਵੱਖ-ਵੱਖ ਚੈਨਲਾਂ ਰਾਹੀਂ ਪੜ੍ਹਾਈ ਕਰਵਾਉਣ, ਵਟਸਅਪ, ਫੇਸਬੁੱਕ ਅਤੇ ਹੋਰ ਐਪਸ ਰਾਹੀਂ ਆਨਲਾਈਨ ਮੁਕਾਬਲੇ, ਹਰ ਇਕ ਵਿਦਿਆਰਥੀ ਅਤੇ ਅਧਿਆਪਕਾਂ ਨਾਲ ਰਾਬਤਾ ਕਾਇਮ ਕਰਨਾ,ਪ੍ਰੀਖਿਆ ਸਮਗਰੀ ਨੋਟਿਸ, ਹੋਰ ਜਾਣਕਾਰੀਆਂ ਦੇ ਨਾਲ ਆਮ ਗਿਆਨ ਅਤੇ ਫਿੱਟ ਇੰਡੀਆ ਮੁਹਿੰਮ ਤਹਿਤ ਮਿਸ਼ਨ ਫਹਿਤ ਲਈ ਪ੍ਰੇਰਿਤ ਕਰਨਾ ਕਿਉਂ ਨਾ ਹੋਵੇ, ਇੰਨ੍ਹਾਂ ਸਭ ਲਈ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ, ਸੀ.ਐਚ.ਟੀ, ਐਚ.ਟੀ, ਈ.ਟੀ.ਟੀ ਅਧਿਆਪਕ, ਈ ਜੀ ਐਮ, ਏ ਈ ਆਈ, ਐਸ ਟੀ ਆਰ, ਟੀਮ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਸਭ ਮਿਲ ਕੇ ਇਮ ਟੀਮ ਵਜੋਂ ਕੰਮ ਕਰ ਰਹੇ ਹਨ।ਮਿਸ਼ਨ ਕਰੋਨਾ ਨਾਲ ਕਰਨੀ ਹੈ ਲੜਾਈ-ਘਰ ਤੋਂ ਕਰਨੀ ਹੈ ਪੜ੍ਹਾਈ ਤਹਿਤ ਵੀ ਇਹ ਸਮੁੱਚੀ ਟੀਮ ਵਿਦਿਆਰਥੀਆਂ ਨਾਲ ਉਨ੍ਹਾਂ ਦੇ ਘਰ ਤੱਕ ਪਹੁੰਚ ਕਰਕੇ ਹਰ ਇਕ ਜਾਣਕਾਰੀ ਸਿੱਖਿਆ ਸਮੱਗਰੀ ਪੁੱਜਦੀ ਕਰਨ ਦੇ ਉਪਰਾਲੇ ਕਰ ਰਹੀ ਹੈ, ਜਿਸ ਦਾ ਨਤੀਜਾ ਹੈ ਇਸ ਕੰਮ ਲਈ ਸਿੱਖਿਆ ਬਲਾਕ ਅਬੋਹਰ-1 ਦੀ ਟੀਮ ਨੇ ਜ਼ਿਲੇ੍ਹ ਭਰ ਵਿੱਚੋਂ ਐਲਓ ਸੀਰਜ ਦੇ ਟੈਸਟ ਵਿੱਚ ਪਹਿਲਾ ਸਥਾਨ ਹਾਸਿਲ ਕੀਤਾ ਹੈ।ਇਸ ਮਹਾਂਮਾਰੀ ਦੇ ਚੱਲਦਿਆਂ ਸਿੱਖਿਆ ਵਿਭਾਗ ਦੇ ਉਲੀਕੇ ਬੇਹਤਰ ਪ੍ਰੋਗਰਾਮ ਅਤੇ ਅਧਿਆਪਕਾ ਦੀ ਕੋਸ਼ਿਸ ਸਦਕਾ ਵਿਦਿਆਰਥੀ ਆਪਣੀ ਪੜ੍ਹਾਈ ਜਾਰੀ ਰੱਖੇ ਹੋਏ ਹਨ ਅਤੇ ਹਰ ਪ੍ਰੋਗਰਾਮ ਵਿੱਚ ਭਾਗ ਲੈ ਰਹੇ ਹਨ, ਜੋ ਕਿ ਕਾਬਲੇ ਤਾਰੀਫ ਹੈ।