Menu

ਵੈਲਫੇਅਰ ਐਸੋਸੀਏਸ਼ਨ ਐਨ.ਐਫ਼.ਐੱਲ ਵੱਲੋਂ ਸਿਹਤ ਵਿਭਾਗ ਨੂੰ ਸਾਜੋ ਸਮਾਨ ਕਰਵਾਇਆ ਮੁਹੱਈਆ

ਬਠਿੰਡਾ, 14 ਜੁਲਾਈ – ਕੋਵਿਡ-19 ਦੇ ਮੱਦੇਨਜ਼ਰ ਭਾਰਤ ਰਤਨ ਡਾ. ਭੀਮ ਰਾਓ ਅੰਬੇਦਕਰ ਦੀ 129ਵੀਂ ਜਨਮ ਵਰੇਗੰਢ ਮੌਕੇ ਐਸ.ਸੀ./ਐਸ.ਟੀ. ਇੰਪਲਾਈਜ਼ ਵੈਲਫੇਅਰ ਐਸੋਸੀਏਸ਼ਨ ਨੈਸ਼ਨਲ ਫਰਟੀਲਾਈਜ਼ਰ ਲਿਮਟਿਡ ਵੱਲੋਂ ਸਿਹਤ ਵਿਭਾਗ ਬਠਿੰਡਾ ਨੂੰ ਕਰੋਨਾ ਬਿਮਾਰੀ ਤੋਂ ਬਚਾਓ ਦੇ ਮੱਦੇਨਜ਼ਰ ਲੋੜੀਂਦਾ ਸਾਜੋ-ਸਮਾਨ ਮੁਹੱਇਆ ਕਰਵਾਇਆ ਗਿਆ। ਇਸ ਮੌਕੇ ਸਿਵਲ ਸਰਜਨ ਡਾ. ਅਮਰੀਕ ਸਿੰਘ ਸੰਧੂ ਵੱਲੋਂ ਐਨ.ਐਫ.ਐਲ ਮਨੇਜਮੈਂਟ ਦੇ ਅਹੁੱਦੇਦਾਰਾਂ ਤੇ ਐਸੋਸੀਏਸ਼ਨ ਦੇ ਮੈਂਬਰਾਂ ਦਾ ਸਿਹਤ ਵਿਭਾਗ ਨੂੰ ਸਹਿਯੋਗ ਦੇਣ ਲਈ ਧੰਨਵਾਦ ਕੀਤਾ ਗਿਆ।

               ਸਿਵਲ ਸਰਜਨ ਡਾ. ਸੰਧੂ ਨੇ ਦੱਸਿਆ ਕਿ ਸੂਬਾ ਸਰਕਾਰ ਵਲੋਂ ਕੋਵਿਡ-19 ਨੂੰ ਮਾਤ ਪਾਉਣ ਦੇ ਮੱਦੇਨਜ਼ਰ ਸ਼ੁਰੂ ਕੀਤੀ ਗਈ ਮੁਹਿੰਮ ਮਿਸ਼ਨ ਫ਼ਤਿਹ ਵਿਚ ਵਡਮੁੱਲਾ ਸਹਿਯੋਗ ਪਾਉਣ ਲਈ ਵੈਲਫ਼ੇਅਰ ਐਸੋਸ਼ੀਏਸ਼ਨ ਵਲੋਂ ਭੇਂਟ ਕੀਤੇ ਗਏ ਸਮਾਨ ਵਿਚ ਵਿੱਚ 40 ਪੀਸ ਪੀ.ਪੀ.ਆਈ ਕਿੱਟਾਂ, 50 ਲੀਟਰ ਸੈਨੇਟਾਈਜ਼ਰ, 10 ਹਜ਼ਾਰ ਮਾਸਕ ਅਤੇ ਦੋ ਹਜ਼ਾਰ ਦਸਤਾਨੇ ਸ਼ਾਮਲ ਹਨ। ਇਸ ਮੌਕੇ ਐਨ.ਐਫ.ਐਲ. ਦੇ ਡੀ.ਜੀ.ਐਮ (ਐਚ.ਆਰ) ਅਰੁਨ ਕੁਮਾਰ ਪਾਂਡੇ, ਮੈਨੇਜਰ (ਐਚ.ਆਰ.) ਅਕਸ਼ੇ ਕੁਮਾਰ, ਇੰਪਲਾਈਜ਼ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਸੋਹਨ ਲਾਲ, ਜਨਰਨ ਸੈਕਟਰੀ ਵੀਰ ਸਿੰਘ, ਪ੍ਰਬੰਧਕ ਸਕੱਤਰ ਸੰਤ ਪਾਲ, ਉਪ ਪ੍ਰਬੰਧਕ ਸਕੱਤਰ ਮਹਿੰਦਰ ਪਾਲ ਅਤੇ ਖਜ਼ਾਨਚੀ ਹੰਸ ਰਾਜ ਕਟਾਰੀਆ ਹਾਜ਼ਰ ਸਨ।

Listen Live

Subscription Radio Punjab Today

Our Facebook

Social Counter

  • 16576 posts
  • 0 comments
  • 0 fans

Log In