Menu

ਸਰਕਾਰ ਕਬੱਡੀ ਖਿਡਾਰੀਆਂ ਦੀ ਲਵੇ ਸਾਰ : ਜਸਵਿੰਦਰ ਸਿੰਘ ਕਲਸੀ

ਤਰਨ ਤਾਰਨ, 13 ਜੁਲਾਈ (ਰਸ਼ਪਾਲ ਪੰਨੂੰ) – ਕਰੋਨਾ ਦੀ ਮਹਾਮਾਰੀ ਕਾਰਨ ਜਿੱਥੇ ਵੱਡੇ ਵੱਡੇ ਵਪਾਰਕ ਕਾਰੋਬਾਰਾਂ ਤੇ ਮੰਦੀ ਦਾ ਅਸਰ ਪਿਆ ਹੈ, ਉਥੇ ਹੀ ਆਮ ਜਨਜੀਵਨ ਤੇ ਵੀ ਭਾਰੀ ਅਸਰ ਦੇਖਣ ਨੂੰ ਮਿਲਿਆ ਹੈ । ਪੂਰੇ ਸੰਸਾਰ ਵਿੱਚ ਅਜਿਹੇ ਲੋਕ ਵੱਸਦੇ ਸਨ ਜਿਨ੍ਹਾਂ ਦੇ ਘਰ ਕਿਸੇ ਨਾ ਕਿਸੇ ਕਾਰੋਬਾਰ , ਕਿੱਤੇ ਜਾ ਕਿਸੇ ਕਲਾ ਤੋ ਚਲਦੇ ਸਨ ਪਰ ਭਾਵੇ ਹੀ ਵਪਾਰਕ ਕਾਰੋਬਾਰ ਜਾ ਸਨਅਤਾਂ ਮੁੜ ਤੋ ਚਾਲੂ ਕਰਕੇ ਸਰਕਾਰ ਵਲੋ ਰਾਹਤ ਦਿੱਤੀ ਗਈ ਹੈ। ਪਰ ਉਥੇ ਆਪਣੀ ਕਲਾ ਤੇ ਜੋਰ ਜਮਾਇਸ਼ ਨੌਜਵਾਨਾਂ ਨੂੰ ਨਸ਼ਿਆ ਤੋ ਦੂਰ ਰਹਿਣ ਤੇ ਲੋਕਾਂ ਦਾ ਮਨੋਰੰਜਨ ਕਰਨ ਵਾਲੇ ਕਬੱਡੀ ਖਿਡਾਰੀ ਵੀ ਇਸ ਕਰੋਨਾ ਦੀ ਮਹਾਮਾਰੀ ਕਾਰਨ ਜਿੱਥੇ ਆਪਣੇ ਰੁਜ਼ਗਾਰ ਤੋ ਵਿਹਲੇ ਹੋ ਚੁੱਕੇ ਹਨ, ਉਥੇ ਹੀ ਕਈ ਖਿਡਾਰੀ ਰੋਟੀ ਤੋ ਵੀ ਆਤਰ ਹੋ ਚੁੱਕੇ ਹਨ। ਇਸ ਸਬੰਧੀ ਕਬੱਡੀ ਕੋਚ ਜਸਵਿੰਦਰ ਸਿੰਘ ਕਲਸੀ ਨੇ ਕਿਹਾ ਕਿ ਮਹਾਮਾਰੀ ਕਾਰਨ ਜਿੱਥੇ ਸਰਕਾਰ ਵਲੋ ਵਪਾਰਕ ਕਾਰੋਬਾਰ , ਫੈਕਟਰੀਆਂ , ਬੱਸਾ,ਮੌਲ,ਅਤੇ ਹੋਰ ਅਦਾਰਿਆਂ ਨੂੰ ਕਰੋਬਾਰ ਕਰਨ ਦੀ ਖੁੱਲ ਦੇ ਦਿੱਤੀ ਗਈ ਹੈ । ਉਥੇ ਹੀ ਕਬੱਡੀ ਨੂੰ ਜੀਵਤ ਰੱਖਣ ਅਤੇ ਖਿਡਾਰੀਆਂ ਨੂੰ ਆਪਣੀ ਕਲਾ ਦੇ ਜੌਹਰ ਦਿਖਾਉਣ ਲਈ ਖੁੱਲ ਦੇਣੀ ਚਾਹੀਦੀ ਹੈ ਤਾ ਜੋ ਜਿੱਥੇ ਖਿਡਾਰੀ ਮਿਹਨਤ ਕਰਨ ਲੱਗ ਜਾਣਗੇ ਅਤੇ ਕਈ ਖਿਡਾਰੀਆਂ ਦੇ ਚੁੱਲੇ ਵੀ ਤਪਦੇ ਹੋ ਜਾਣਗੇ । ਕਲਸੀ ਨੇ ਕਿਹਾ ਕਿ ਕਬੱਡੀ ਜਗਤ ਨਾਲ ਜੁੜੇ ਕਾਰੋਬਾਰ ਵੀ ਬੰਦ ਹੋ ਚੁੱਕੇ । ਜਿਨ੍ਹਾਂ ਵਿੱਚ ,ਸਾਉਂਡ ,ਰੈਫਰੀ ,ਕਮੈਂਟਰ ,ਟਰਾਫ਼ੀ ਸੈਟਰ,ਜੰਗਲੇ ਆਦਿ ਵੀ ਪ੍ਰਭਾਵਤ ਹੋ ਰਹਿ ਗਏ ਹਨ ਕਲਸੀ ਨੇ ਕਿਹਾ ਸਰਕਾਰ ਜਾਂ ਤਾ ਕਬੱਡੀ ਕੱਪ ਕਰਵਾਉਣ ਦੀ ਆਗਿਆ ਦੇਵੇ ਜਾ ਫਿਰ ਕਬੱਡੀ ਖਿਡਾਰੀਆਂ ਦੀ ਖੁਰਾਕ ਦਾ ਪ੍ਰਬੰਧ ਕਰਕੇ ਦੇਵੇ । ਉਨਾਂ ਕਿਹਾ ਕਿ ਬਹੁਤ ਸਾਰੇ ਖਿਡਾਰੀ ਅਜਿਹੇ ਹਨ ਜੋ ਘਰ ਦੇ ਹਲਾਤਾਂ ਕਾਰਨ ਖੁਰਾਕ ਪੱਖੋਂ ਕਬੱਡੀ ਦੀ ਮਿਹਨਤ ਛੱਡ ਕੇ ਘਰ ਦੇ ਗੁਜਾਰੇ ਲਈ ਹੋਰ ਕਾਰੋਬਾਰ ਕਰਨ ਲੱਗ ਪਏ ਹਨ ਉਹਨਾਂ ਨੂੰ ਡਰ ਹੈ ਕਿ ਸਰਕਾਰ ਨੇ ਜੇਕਰ ਇਹਨਾਂ ਖਿਡਾਰੀਆਂ ਵੱਲ ਧਿਆਨ ਨਾ ਦਿੱਤਾ ਤਾਂ ਖਿਡਾਰੀ ਮਿਹਨਤ ਛੱਡ ਕਿ ਕਿਸੇ ਗਲਤ ਸੰਗਤ ਵੱਲ ਨਾ ਤੁਰ ਪੈਣ । ਕਲਸੀ ਨੇ ਪੰਜਾਬ ਸਰਕਾਰ ਅਤੇ ਸਮਾਜ ਸੇਵੀ ਸੰਸਥਾਵਾਂ ਤੇ ਕਬੱਡੀ ਜਗਤ ਨੂੰ ਪਿਆਰ ਕਰਨ ਵਾਲਿਆਂ ਤੋ ਕਬੱਡੀ ਖਿਡਾਰੀਆਂ ਦੇ ਵੱਲ ਧਿਆਨ ਦੇਣ ਦੀ ਪੁਰਜੋਰ ਅਪੀਲ ਕੀਤੀ।  ਕਲਸੀ ਨੇ ਕਿਹਾ ਕਿ ਅੱਜ ਸਾਰੇ ਖਿਡਾਰੀਆਂ ਦੀ ਸ਼ਹੀਦ ਭਾਈ ਲਖਮੀਰ ਸਿੰਘ ਅਕੈਡਮੀ ਘਰਿਆਲਾ ਵਿਖੇ ਇਕੱਤਰਤਾ ਕੀਤੀ ਜਾਵੇਗੀ, ਜਿਸ ਵਿੱਚ ਕੁਝ ਵਿਚਾਰ ਵਟਾਂਦਰਾ ਕਰਨ ਉਪਰੰਤ ਡੀਸੀ ਤਰਨਤਾਰਨ ਨੂੰ ਸਰਕਾਰ ਦੇ ਨਾਮ ਮੰਗ ਪੱਤਰ ਦਿੱਤਾ ਜਾਵੇਗਾ । ਇਸ ਮੌਕੇ ਕਬੱਡੀ ਖਿਡਾਰੀ ਜੋਬਨ ਸ਼ਹੀਦ,ਤਾਬਾ ਸੁਰ ਸਿੰਘ ,ਬਾਜੂ ਬੈੰਕਾ,ਗੋਪੀ ਫਰੰਦੀਪੁਰੀਆ,ਕੰਮੂ ਫਤਿਆਬਾਦ,ਡੀ ਪੀ ਤੋਤਾ ਸਿੰਘ ਵਾਲਾ,ਕੋਚ ਬਲਕਾਰਾ ਬੰਨ੍ਹ ,ਕਮੈਂਟਰ ਹਰਦਿਆਲ ਸਿੰਘ ਸੁੱਗਾ , ਕਮੈੰਟਰ ਬੂਟਾ ਉਮਰੀਆਣਾ,ਕੋਚ ਕਾਕਾ ਕਲੇਰ,ਬਲਜਿੰਦਰ ਅਮੀਸ਼ਾਹ ਤੇ ਅਤੇ ਹੋਰ ਹਾਜਰ ਸਨ।

ਮੁਹਾਲੀ ‘ਚ ਮਿਲੀ ਹਰਿਆਣਾ ਪੁਲਿਸ ਕਾਂਸਟੇਬਲ ਦੀ…

ਚੰਡੀਗੜ੍ਹ, 23 ਅਪ੍ਰੈਲ 2024- ਹਰਿਆਣਾ ਦੇ ਪੁਲਿਸ ਕਾਂਸਟੇਬਲ ਦੀ ਬੇਰਹਿਮੀ ਨਾਲ ਹੱਤਿ.ਆ ਕਰ ਦਿੱਤੀ ਗਈ ਹੈ। ਉਸ ਦੀ ਲਾਸ਼…

ਕੇਜਰੀਵਾਲ ਤੇ ਕੇ ਕਵਿਤਾ ਦੀ…

ਨਵੀਂ ਦਿੱਲੀ, 23 ਅਪ੍ਰੈਲ 2024: ਦਿੱਲੀ ਦੀ…

ਪਹਿਲਾਂ ਪਤਨੀ ਨੇ ਲਿਆ ਫਾਹਾ…

23 ਅਪ੍ਰੈਲ 2024-  :ਉੱਤਰ ਪ੍ਰਦੇਸ਼ ਦੇ ਚਿਤਰਕੂਟ…

ਅਰਵਿੰਦ ਕੇਜਰੀਵਾਲ ਨੂੰ ਜੇਲ੍ਹ ਵਿਚ…

ਨਵੀਂ ਦਿੱਲੀ, 23 ਅਪ੍ਰੈਲ 2024- ਤਿਹਾੜ ਜੇਲ੍ਹ…

Listen Live

Subscription Radio Punjab Today

ਐਲੋਨ ਮਸਕ ਦਾ ਭਾਰਤ ਦੌਰਾ ਮੁਲਤਵੀ, ਭਲਕੇ…

20 ਅਪ੍ਰੈਲ 2024- ਸਪੇਸਐਕਸ ਅਤੇ ਟੇਸਲਾ ਦੇ ਮਾਲਕ ਐਲੋਨ ਮਸਕ ਦਾ ਭਾਰਤ ਦੌਰਾ ਮੁਲਤਵੀ ਹੋ ਗਿਆ ਹੈ। ਹੁਣ ਉਹ…

ਦੁਬਈ ‘ਚ ਬਾਰਸ਼ ਕਾਰਨ ਦੂਤਘਰ…

19 ਅਪ੍ਰੈਲ 2024: ਸੰਯੁਕਤ ਅਰਬ ਅਮੀਰਾਤ (ਯੂਏਈ) ਵਿਚ…

ਮੰਦਭਾਗੀ ਖਬਰ 1 ਮਹੀਨਾ ਪਹਿਲਾਂ…

ਮਜੀਠਾ, 16 ਅਪ੍ਰੈਲ 2024- ਕੈਨੇਡਾ ‘ਤੋਂ ਮੰਦਭਾਗੀ…

40 ਦਿਨਾਂ ਬਾਅਦ ਪੰਜਾਬ ਪਹੁੰਚੀਆਂ…

12 ਅਪ੍ਰੈਲ 2024-ਅਮਰੀਕਾ ‘ਚ ਦੋ ਟਰਾਲਿਆਂ ਦੀ…

Our Facebook

Social Counter

  • 39889 posts
  • 0 comments
  • 0 fans