Menu

ਵਿਕਾਸ ਦੂਬੇ ਇਨਕਾਉਂਟਰ ‘ਤੇ ਉੱਠ ਰਹੇ ਹਨ ਸਵਾਲ

ਨਵੀਂ ਦਿੱਲੀ, 10 ਜੁਲਾਈ – ਯੂਪੀ ਦੇ ਸਭ ਤੋਂ ਵੱਡੇ ਬਦਮਾਸ਼ ਵਿਕਾਸ ਦੂਬੇ ਦੀ ਖੇਡ ਖ਼ਤਮ ਹੋ ਗਈ ਹੈ। ਵੀਰਵਾਰ ਸਵੇਰੇ ਮੱਧ ਪ੍ਰਦੇਸ਼ ਦੇ ਉਜੈਨ ਤੋਂ ਫੜੇ ਜਾਣ ਤੋਂ ਬਾਅਦ ਸ਼ੁੱਕਰਵਾਰ ਸਵੇਰੇ ਉਸ ਨੂੰ ਕਾਨਪੁਰ ਲਿਜਾਇਆ ਜਾ ਰਿਹਾ ਸੀ। ਪੁਲਿਸ ਅਨੁਸਾਰ ਕਾਨਪੁਰ ਦਿਹਾਤ ਤੋਂ ਪਹਿਲਾਂ ਐੱਸਟੀਐੱਫ ਦੇ ਕਾਫਲੇ ਦੀ ਉਹ ਗੱਡੀ ਪਲਟ ਗਈ, ਜਿਸ ‘ਚ ਵਿਕਾਸ ਦੂਬੇ ਨੂੰ ਬਿਠਾਇਆ ਗਿਆ ਸੀ। ਜ਼ਖ਼ਮੀ ਹੋਣ ਤੋਂ ਬਾਅਦ ਵੀ ਉਸ ਨੇ ਭੱਜਣ ਦੀ ਕੋਸ਼ਿਸ਼ ਕੀਤੀ। ਦੋਵਾਂ ਪਾਸਿਆਂ ਤੋਂ ਫਾਇਰਿੰਗ ਹੋਈ ਤੇ ਵਿਕਾਸ ਦੂਬੇ ਦਾ ਐਨਕਾਊਂਟਰ ਕਰ ਦਿੱਤਾ ਗਿਆ। ਹਾਲਾਂਕਿ ਪੁਲਿਸ ਦੀ ਇਸ ਕਹਾਣੀ ‘ਤੇ ਸਵਾਲ ਵੀ ਉੱਠ ਰਹੇ ਹਨ। ਸਮਾਜਵਾਦੀ ਪਾਰਟੀ ਦੇ ਮੁਖੀ ਸਾਬਕਾ ਮੁੱਖ ਮੰਤਰੀ ਅਖਿਲੇਸ਼ ਯਾਦਵ ਨੇ ਟਵੀਟ ਕੀਤਾ ਕਿ ਦਰਅਸਲ ਇਹ ਕਾਰ ਨਹੀਂ ਪਲਟੀ ਹੈ, ਰਾਜ਼ ਖੁੱਲ੍ਹਣ ਲਈ ਸਰਕਾਰ ਪਲਟਣ ਤੋਂ ਬਚਾਈ ਗਈ ਹੈ। ਇਸੇ ਤਰ੍ਹਾਂ ਪ੍ਰਿਯੰਕਾ ਗਾਂਧੀ ਵਾਡਰਾ ਨੇ ਲਿਖਿਆ ਕਿ ਅਪਰਾਧੀ ਦਾ ਅੰਤ ਹੋ ਗਿਆ ਹੈ। ਜ਼ੁਰਮ ਤੇ ਉਨ੍ਹਾਂ ਲੋਕਾਂ ਦਾ ਕੀ, ਜਿਨ੍ਹਾਂ ਨੇ ਇਸ ਦੀ ਰੱਖਿਆ ਕੀਤੀ ਹੈ। ਉਥੇ ਹੀ ਇਥੋਂ ਤਕ ਕਿਹਾ ਜਾ ਰਿਹਾ ਹੈ ਯੂਪੀ ‘ਚ ਸ਼ੁੱਕਰਵਾਰ ਰਾਤ ਤੋਂ 55 ਘੰਟੇ ਦਾ ਲਾਕਡਾਊਨ ਲਾਇਆ ਗਿਆ ਹੈ, ਤਾਂ ਜੋ ਐਨਕਾਊਂਟਰ ਦਾ ਵਿਰੋਧ ਨਾ ਹੋ ਸਕੇ।

ਇਹ ਵੀ ਕਿਹਾ ਜਾ ਰਿਹਾ ਹੈ ਕਿ ਪੁਲਿਸ ਨੇ ਪਹਿਲਾਂ ਤੋਂ ਐਨਕਾਊਂਟਰ ਦੀ ਤਿਆਰੀ ਕਰ ਲਈ ਸੀ। ਕਾਫਲੇ ਦੀ ਇਕ ਗੱਡੀ ਪਿੱਛੇ ਲੱਗੇ ਮੀਡੀਆ ਨੂੰ ਉਲਝਣ ‘ਚ ਪਾਉਣ ਲਈ ਗੱਡੀ ਨੂੰ ਪਲਟਾਇਆ ਗਿਆ। ਜੋ ਗੱਡੀ ਪਲਟੀ, ਉਹ ਟੀਯੂਵੀ 300 ਸੀ, ਜਦੋਂਕਿ ਵਿਕਾਸ ਜਿਸ ਗੱਡੀ ‘ਚ ਸੀ, ਉਹ ਟਾਟਾ ਸਫਾਰੀ ਸੀ। ਹਾਲਾਂਕਿ ਇਸ ‘ਤੇ ਅਜੇ ਅਧਿਕਾਰਕ ਬਿਆਨ ਨਹੀਂ ਆਇਆ ਹੈ।

ਸਮਾਜਵਾਦੀ ਪਾਰਟੀ ਦਾ ਟਵੀਟ

ਵਿਕਾਸ ਦੂਬੇ ਨਾਲ ਉਨ੍ਹਾਂ ਸਾਰੇ ਸਬੂਤਾਂ ਦਾ ਵੀ ਐਨਕਾਊਂਟਰ ਹੋ ਗਿਆ, ਜਿਸ ਨਾਲ ਦੋਸ਼ੀਆਂ, ਪੁਲਿਸ ਤੇ ਸੱਤਾਂ ‘ਚ ਬੈਠੇ ਸਰਪ੍ਰਸਤਾਂ ਦਾ ਪਰਦਾਫਾਸ਼ ਹੋਣਾ ਸੀ। ਵਿਕਾਸ ਜ਼ਰੀਏ ਉਨ੍ਹਾਂ ਸਾਰਿਆਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਹੈ, ਜੋ ਨੈਕਸੈਸ ‘ਚ ਉਸ ਦੇ ਮਦਦਗਾਰ ਰਹੇ। ਆਖ਼ਰ ਉਨ੍ਹਾਂ ਸੱਤਾਧਾਰੀਆਂ ‘ਤੇ ਕਾਰਵਾਈ ਦਾ ਕੀ ਹੋਵੇਗਾ, ਜਿਨ੍ਹਾਂ ਦਾ ਨਾਂ ਉਸ ਨੇ ਖ਼ੁਦ ਲਿਆ। ਇਕ ਹੋਰ ਯੂਜ਼ਰ ਨੇ ਕਿਹਾ ਕਿ ਵਿਕਾਸ ਦੌੜਨਾ ਤਾਂ ਦੂਰ, ਪੈਦਲ ਵੀ ਨਹੀਂ ਚੱਲ ਸਕਦਾ ਸੀ। ਉਸ ਦੇ ਪੈਰਾਂ ‘ਚ ਸਟੀਲ ਲੱਗਿਆ ਹੋਇਆ ਸੀ, ਫਿਰ ਉਹ ਪੁਲਿਸ ਦਾ ਹਥਿਆਰ ਲੈ ਕੇ ਕਿਵੇਂ ਦੌੜਿਆ। ਇਹ ਇਕ ਫ਼ਰਜ਼ੀ ਐਨਕਾਊਂਟਰ ਹੈ।

Listen Live

Subscription Radio Punjab Today

Our Facebook

Social Counter

  • 16486 posts
  • 0 comments
  • 0 fans

Log In