Menu

ਫਾਜ਼ਿਲਕਾ ਜ਼ਿਲੇ ਅੰਦਰ ਹੁਣ ਤੱਕ 26592 ਹੈਕਟੇਅਰ ਹੋਈ ਝੋਨੇ ਦੀ ਸਿੱਧੀ ਬਿਜਾਈ-ਮੁੱਖ ਖੇਤੀਬਾੜੀ ਅਫਸਰ

ਫਾਜ਼ਿਲਕਾ, 10 ਜੁਲਾਈ(ਸੁਰਿੰਦਰਜੀਤ ਸਿੰਘ) – ਜ਼ਿਲਾ ਫਾਜ਼ਿਲਕਾ ਦੇ ਕਿਸਾਨਾਂ ਨੂੰ ਝੋਨੇ ਦੀ ਸਿੱਧੀ ਬਿਜਾਈ ਕਰਨ ਦੀ ਤਕਨੀਕ ਨੂੰ ਤਰਜੀਹ ਦੇਣ ਲਈ ਕਿਹਾ ਗਿਆ ਸੀ ਜਿਸ ਦੇ ਸਿੱਟੇ ਵਜੋਂ ਜਿਲਾ ਫਾਜਿਲਕਾ ਵਿਖੇ ਸਾਉਣੀ 2020 ਦੋਰਾਨ ਝੋਨੇ ਦੀ ਸਿੱਧੀ ਬਿਜਾਈ ਹੇਠ ਹੁਣ ਤੱਕ ਲਗਭਗ 40 ਪ੍ਰਤੀਸ਼ਤ ਰਕਬਾ ਆ ਗਿਆ ਹੈ, ਜੋ ਕਿ ਲਗਭਗ 26592 ਹੈਕਟੇਅਰ ਬਣਦਾ ਹੈ ਜਿਸ ਦੇ ਮੁਕਾਬਲੇ ਪਿਛਲੇ ਸਾਲ 2019 ਦੋਰਾਨ ਸਿਰਫ 6000 ਹੈਕਟੇਅਰ ਸੀ। ਇਹ ਜਾਣਕਾਰੀ ਜਿਲੇ ਦੇ ਮੁੱਖ ਖੇਤੀਬਾੜੀ ਅਫਸਰ ਸ: ਮਨਜੀਤ ਸਿੰਘ ਜੀ ਨੇ ਦਿੱਤੀ। ਉਨਾਂ ਦੱਸਿਆ ਕਿ ਜ਼ਿਲੇ ਅੰਦਰ ਸਿੱਧੀ ਬਿਜਾਈ ਰਾਹੀ ਬੀਜੀ ਗਈ ਝੋਨੇ ਦੀ ਫਸਲ ਬਹੁਤ ਹੀ ਵਧੀਆ ਖੜੀ ਹੈ।
ਮੁੱਖ ਖੇਤੀਬਾੜੀ ਅਫਸਰ ਨੇ ਦੱਸਿਆ ਕਿ ਇਸ ਤਕਨੀਕ ਨਾਲ 6 ਤੋ 7 ਹਜਾਰ ਰੁਪਏ ਪ੍ਰਤੀ ਏਕੜ ਖਰਚਾ ਵੀ ਬਚਦਾ ਹੈ ਅਤੇ ਨਾਲ ਹੀ 15 ਫੀਸਦੀ ਪਾਣੀ ਦੀ ਬਚਤ ਵੀ ਹੁੰਦੀ ਹੈ। ਇਸ ਵਿਧੀ ਰਾਹੀ ਬੀਜੇ ਝੋਨੇ ਨੂੰ ਲਗਾਇਆ ਪਾਣੀ ਜਮੀਨ ਵਿਚ ਚਲਾ ਜਾਂਦਾ ਹੈ। ਉਨਾਂ ਦੱਸਿਆ ਕਿ ਸਿੱਧੀ ਬਿਜਾਈ ਵਾਲੀ ਫਸਲ ਪਹਿਲੇ 20-25 ਦਿਨ ਜੜ ਦਾ ਵਿਕਾਸ ਹੋਣ ਕਾਰਨ ਭਾਵੇ ਠੀਕ ਨਹੀ ਲਗਦੀ ਅਤੇ ਕਿਸਾਨ ਵੀਰ ਘਬਰਾਹਟ ਵਿਚ ਆ ਕੇ ਵਾਹੁਣ ਦੀ ਸੋਚ ਲੈਦੇ ਹਨ ਅਤੇ ਕਿਸਾਨਾਂ ਨੂੰ ਵਹਿਮ ਹੋ ਜਾਂਦਾ ਹੈ ਕਿ ਸ਼ਾਇਦ ਫਸਲ ਕਾਮਯਾਬ ਨਾ ਹੋਏ ਤਾਂ ਵਾਹ ਕੇ ਪਨੀਰੀ ਲਾਉਣ ਦੀ ਸੋਚ ਲੈਦੇ ਹਨ। ਉਨਾਂ ਕਿਹਾ ਕਿ ਕਿਸਾਨ ਘਬਰਾਹਟ ਵਿਚ ਨਾ ਆਉਣ, ਸਗੋਂ ਸਮੇਂ-ਸਮੇਂ ਖੇਤੀਬਾੜੀ ਵਿਭਾਗ ਨਾਲ ਨਾਲ ਸੰਪਰਕ ਕਰਨ ਅਤੇ ਮਾਹਰਾਂ ਦੀ ਸਲਾਹਾਂ ਅਨੁਸਾਰ ਹੀ ਅਗਲੇਰੀ ਕਾਰਵਾਈ ਆਰੰਭਣ ਜਿਸ ਨਾਂਲ ਫਸਲ ਦਾ ਕੋਈ ਨੁਕਸਾਨ ਨਹੀਂ ਹੋਵੇਗਾ ਅਤੇ ਮੁਨਾਫਾ ਵੀ ਵੱਧ ਹੋਵੇਗਾ।
ਉਨਾ ਕਿਸਾਨ ਭਰਾਵਾਂ ਨੂੰ ਅਪੀਲ ਕਰਦਿਆ ਕਿਹਾ ਕਿ ਝੋਨੇ ਦੀ ਸਿੱਧੀ ਬਿਜਾਈ ਵਾਲੀ ਫਸਲ ਨੂੰ ਜਿੰਕ ਸਲਫੇਟ (21 ਪ੍ਰਤੀਸ਼ਤ) 25 ਕਿਲੋਗ੍ਰਾਮ ਪ੍ਰਤੀ ਏਕੜ ਜਾਂ ਜਿੰਕ ਸਲਫੇਟ (33 ਪ੍ਰਤੀਸ਼ਤ) 16 ਕਿਲੋਗ੍ਰਾਮ ਪ੍ਰਤੀ ਏਕੜ ਪਾਇਆ ਜਾਵੇ। ਉਹਨਾ ਕਿਹਾ ਕਿ ਹਲਕੀਆਂ ਜਮੀਨਾਂ ਵਿਚ ਝੋਨਾ ਪੀਲਾ ਪੈਣ ਤੇ ਫੈਰਸ ਸਲਫੇਟ ਦੀ ਸਪਰੇ 1 ਕਿਲੋਗ੍ਰਾਮ ਪ੍ਰਤੀ 100 ਲੀਟਰ ਪਾਣੀ ਚ ਮਿਲਾ ਕੇ ਏਕੜ ‘ਚ ਹਫਤੇ ਦੀ ਵਿੱਥ ਤੇ 2-3 ਸਪਰੇਆਂ ਕੀਤੀਆਂ ਜਾਣ ਤੇ ਯੂਰੀਆ ਖਾਦ 4, 6 ਅਤੇ 9 ਹਫਤੇ ਪੂਰੇ ਹੋਣ ਤੇ 3 ਖੁਰਾਕਾਂ ‘ਚ 130 ਕਿਲੋ ਪ੍ਰਤੀ ਏਕੜ ਪਾਈ ਜਾਵੇ। ਉਹਨਾ ਇਹ ਵੀ ਕਿਹਾ ਕਿ ਨਦੀਨਾ ਦੀ ਰੋਕਥਾਮ ਲਈ 20-25 ਦਿਨਾ ‘ਚ ਸਿਫਾਰਿਸ਼ ਅਨੁਸਾਰ ਸਪਰੇਅ ਕੀਤੀ ਜਾਵੇ ਜਿਸ ਨਾਲ ਉਨਾਂ ਦੀ ਫਸਲ ਵਧੀਆ ਹੋਵੇਗੀ।

Listen Live

Subscription Radio Punjab Today

Our Facebook

Social Counter

  • 16486 posts
  • 0 comments
  • 0 fans

Log In