Menu

ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਆਗਮਨ ਪੁਰਬ ਨੂੰ ਲੈ ਕੇ ਮੁਕਾਬਲਿਆਂ ਲਈ ਵਿਦਿਆਰਥੀਆਂ ’ਚ ਦੇਖਣ ਨੂੰ ਮਿਲ ਰਿਹੈ ਭਾਰੀ ਉਤਸ਼ਾਹ

ਫਾਜ਼ਿਲਕਾ, 10 ਜੁਲਾਈ(ਸੁਰਿੰਦਰਜੀਤ ਸਿੰਘ) – ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 400 ਸਾਲਾ ਪ੍ਰਕਾਸ ਦਿਹਾੜੇ ਨੂੰ ਸਮਰਪਿਤ ਸਕੂਲ ਸਿੱਖਿਆ ਵਿਭਾਗ ਵੱਲੋਂ ਰਾਜ ਦੇ ਸਿੱਖਿਆ ਮੰਤਰੀ ਸ੍ਰੀ ਵਿਜੇ ਇੰਦਰ ਸਿੰਗਲਾ ਦੀ ਅਗਵਾਈ ਅਤੇ ਸਕੱਤਰ ਸਕੂਲ ਸਿੱਖਿਆ ਸ੍ਰੀ ਕਿ੍ਸ਼ਨ ਕੁਮਾਰ ਦੀ ਦੇਖ-ਰੇਖ ਹੇਠ ਵੱਖ-ਵੱਖ ਗਿਆਰਾਂ ਮੁਕਾਬਲਿਆਂ ਦੀਆਂ ਪੇਸ਼ਕਾਰੀਆਂ ਕੀਤੀਆਂ ਜਾ ਰਹੀਆਂ ਹਨ। ਰਾਜ ਦੇ ਖੋਜ਼ ਅਤੇ ਸਿਖਲਾਈ ਪ੍ਰੀਸ਼ਦ ਵੱਲੋਂ ਇੰਨਾਂ ਮੁਕਾਬਲਿਆਂ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਹ ਜਾਣਕਾਰੀ ਜ਼ਿਲਾ ਸਿੱਖਿਆ ਅਫਸਰ (ਸੈਕੰਡਰੀ) ਡਾ. ਤਿ੍ਰਲੋਚਨ ਸਿੰਘ ਸਿੱਧੂ ਨੇ ਦਿੱਤੀ।
ਜ਼ਿਲਾ ਸਿੱਖਿਆ ਅਫਸਰ ਨੇ ਦੱਸਿਆ ਕਿ ਇਹ ਸਾਰੇ ਮੁਕਾਬਲੇ ਵੱਖ-ਵੱਖ ਪੜਾਵਾਂ ਤੋਂ ਹੁੰਦੇ ਹੋਏ 29 ਨਵੰਬਰ ਤੱਕ ਚੱਲਣਗੇ। ਇਨਾਂ ਮੁਕਾਬਲਿਆਂ ਨੂੰ ਛੇ ਵਰਗਾਂ ਵਿੱਚ ਪ੍ਰਾਇਮਰੀ, ਮਿਡਲ, ਸੈਕੰਡਰੀ ਆਮ ਵਿਦਿਆਰਥੀ ਅਤੇ ਇਨਾਂ ਤਿੰਨ ਵਰਗਾਂ ਵਿੱਚ ਹੀ ਵਿਸ਼ੇਸ਼ ਲੋੜਾਂ ਵਾਲੇ ਵਿਦਿਆਰਥੀ ਭਾਵ ਅੰਗਹੀਣ ਵੰਡਿਆ ਗਿਆ ਹੈ। ਉਨਾਂ ਦੱਸਿਆ ਕਿ ਦਿਵਿਆਂਗ ਵਾਸਤੇ ਅਲੱਗ ਤੋਂ ਮੁਕਾਬਲਿਆਂ ਲਈ ਜਗਾਂ ਦਿੱਤੀ ਗਈ ਹੈ। ਉਨਾਂ ਦੱਸਿਆ ਕਿ ਇੰਨਾਂ ਵਿਸ਼ੇਸ਼ ਲੋੜਾਂ ਵਾਲੇ ਵਿਦਿਆਰਥੀ ਦੀ ਪੁਜੀਸ਼ਨ ਵੀ ਅਲੱਗ ਤੋਂ ਘੋਸ਼ਿਤ ਕੀਤੀ ਜਾਂਣੀ ਹੈ।
ਇਸ ਸਬੰਧੀ ਹੋਰ ਜਾਣਕਾਰੀ ਦਿੰਦੇ ਹੋਏ ਜਿਲਾ ਸਿੱਖਿਆ ਅਫਸਰ (ਐਲੀਮੈਂਟਰੀ) ਡਾ ਸੁਖਵੀਰ ਸਿੰਘ ਬੱਲ ਨੇ ਦੱਸਿਆ ਕਿ ਇਨਾਂ ਸਾਰੇ ਮੁਕਾਬਲਿਆਂ ਦਾ ਵਿਸ਼ਾ ਧੰਨ ਸ੍ਰੀ ਗੁਰੂ ਤੇਗ ਬਹਾਦਰ ਦੇ ਜੀਵਨ, ਉਨਾਂ ਦੁਆਰਾ ਰਚੀ ਗਈ ਬਾਣੀ ਉਸਤਤ, ਸਿੱਖਿਆਵਾਂ, ਕੁਰਬਾਨੀ ਅਤੇ ਮਨੁੱਖਤਾਂ ਦੀ ਭਲਾਈ ਲਈ ਕੀਤੇ ਗਏ ਉਪਰਾਲਿਆ ਨੂੰ ਸਮਰਪਿਤ ਹੈ। ਉਨਾਂ ਦੱਸਿਆ ਕਿ ਪਹਿਲੇ ਗੇੜ ਅਤੇ ਪਹਿਲੇ ਮੁਕਾਬਲੇ ਲਈ ਸਕੂਲ ਪੱਧਰ ਤੇ ਜਿਲਾ ਫਾਜ਼ਿਲਕਾ ਦੇ ਲੱਗਭਗ 158 ਵਿਦਿਆਰਥੀ ਵੱਖ-ਵੱਖ ਸੋਸ਼ਲ ਮੀਡੀਆ ਰਾਹੀ ਆਪਣੀ ਕਲਾ ਦਿਖਾ ਚੁੱਕੇ ਹਨ। ਉਨਾਂ ਦੱਸਿਆ ਕਿ ਵਿਭਾਗ ਦੇ ਕਰਵਾਏ ਜਾ ਰਹੇ ਆਨਲਾਈਨ ਮੁਕਾਬਲੇ ਲਈ ਦਿੱਤੇ ਗਏ ਲਿੰਕ ‘ਤੇ ਭਾਗੀਦਾਰਾ ਨੇ ਆਪਣੀਆਂ ਵੀਡੀਓ ਅਪਲੋਡ ਕਰ ਰਹੇ ਹਨ।
ਇਸ ਮੌਕੇ ਡਿਪਟੀ ਡੀ.ਈ.ਓ (ਐਲੀਮੈਂਟਰੀ ਤੇ ਸੈਕੰਡਰੀ) ਸ੍ਰੀ ਬਿ੍ਰਜ ਮੋਹਨ ਬੇਦੀ ਨੇ ਦੱਸਿਆ ਕਿ ਇੰਨਾਂ ਮੁਕਾਬਲਿਆਂ ਲਈ ਪੜਾਈ ਵਾਂਗ ਹੀ ਵਿਦਿਆਰਥੀ ਅਤੇ ਉਨਾਂ ਦੇ ਮਾਪਿਆ ਨੇ ਰੁਚੀ ਦਿਖਾਈ ਹੈ, ਇਨਾਂ ਮੁਕਾਬਲਿਆਂ ਦੀ ਵਿਸ਼ੇਸ਼ਤਾ ਇਹ ਹੈ ਕਿ ਵਿਦਿਆਰਥੀ ਘਰ ਤੋਂ ਬੈਠ ਕੇ ਇਨਾ ਵਿੱਚ ਭਾਗ ਲੈ ਰਹੇ ਹਨ। ਇਸ ਦੇ ਨਾਲ ਹੀ ਵਿਦਿਆਰਥੀਆਂ ਨੂੰ ਸਰਟੀਫਿਕੇਟ ਵੀ ਆਨ ਲਾਈਨ ਹੀ ਮੁਹੱਈਆ ਕਰਵਾਏ ਜਾ ਰਹੇ ਹਨ। ਸਕੂਲ ਪੱਧਰੀ ਪਹਿਲੇ ਸ਼ਬਦ ਗਾਇਨ ਮੁਕਾਬਲੇ ਲਈ 12 ਜੁਲਾਈ ਤੱਕ ਭਾਗੀਦਾਰ ਆਨ ਲਾਈਨ ਵੀਡੀਓ ਅਪਲੋਡ ਕਰ ਸਕਦੇ ਹਨ। ਇਸ ਮੌਕੇ ਨੋਡਲ ਅਫਸਰ (ਐ.ਸਿ) ਸਵੀਕਾਰ ਗਾਂਧੀ, ਨੋਡਲ ਅਫਸਰ (ਸੈ.ਸਿ), ਸੋਸ਼ਲ ਮੀਡੀਆ ਇੰਚਾਰਜ ਸੰਦੀਪ ਕੁਮਾਰ, ਡੀਐਮ ਗੌਤਮ ਗੌੜ ਹਾਜ਼ਰ ਰਹੇ।

Listen Live

Subscription Radio Punjab Today

Our Facebook

Social Counter

  • 16486 posts
  • 0 comments
  • 0 fans

Log In