Menu

ਕਿਸਾਨ ਖੇਤੀ ਦੇ ਨਾਲ-ਨਾਲ ਮੱਛੀ ਪਾਲਣ ਨੂੰ ਸਹਾਇਕ ਧੰਦੇ ਵਜੋਂ ਅਪਣਾ ਕੇ ਕਰ ਸਕਦੇ ਹਨ ਆਪਣੀ ਅਮਾਦਨ ਵਿਚ ਵਾਧਾ

 ਬਠਿੰਡਾ, 10 ਜੁਲਾਈ – ਸਹਾਇਕ ਡਾਇਰੈਕਟਰ ਮੱਛੀ ਪਾਲਣ ਸ਼੍ਰੀ ਅਜੀਤ ਸਿੰਘ ਤੇ ਮੁੱਖ ਕਾਰਜਕਾਰੀ ਅਫਸਰ ਸ਼੍ਰੀ ਬ੍ਰਿਜ਼ ਭੂਸ਼ਨ ਗੋਇਲ, ਮੱਛੀ ਪਾਲਕ ਵਿਕਾਸ ਏਜੰਸੀ, ਮੱਛੀ ਪੂੰਗ ਫਾਰਮ ਅਤੇ ਰਾਏਕੇ-ਕਲਾਂ ਨੇ ਫਿਸ਼ ਫਾਰਮਰ ਡੇ ‘ਤੇ ਮੱਛੀ ਪਾਲਕ ਕਿਸਾਨਾਂ ਦਾ ਸਵਾਗਤ ਕੀਤਾ। ਉਨ੍ਹਾਂ ਕਿਸਾਨਾਂ ਨੂੰ ਦੱਸਿਆ ਕਿ ਮੱਛੀ ਪਾਲਣ ਇੱਕ ਸਹਾਇਕ ਧੰਦਾ ਹੈ ਇਹ ਧੰਦਾ ਨਵੀਆਂ ਤਕਨੀਕਾਂ ਵਰਤ ਕੇ ਉਹ ਆਪਣੀ ਤੇ ਆਪਣੇ ਦੇਸ਼ ਦੀ ਇਨਕਮ ‘ਚ ਵਾਧਾ ਕਰ ਸਕਦੇ ਹਨ ।

           ਸਹਾਇਕ ਡਾਇਰੈਕਟਰ ਮੱਛੀ ਪਾਲਣ ਨੇ ਦੱਸਿਆ ਕਿ ਨੈਸ਼ਨਲ ਫਿਸ਼ ਫਾਰਮਰ ਡੇ ਹਰ ਸਾਲ ਮਸ਼ੂਹਰ ਵਿਗਿਆਨੀ ਡਾ. ਕੇ. ਐੱਚ. ਅਲੀਕੁਨੀ ਅਤੇ ਡਾ. ਐੱਚ. ਐਲ. ਚੌਧਰੀ ਨੇ ਇਸ ਦਿਨ 1957 ਨੂੰ ਮੱਛੀਆਂ ‘ਚ ਪ੍ਰੇਰਿਤ ਪ੍ਰਜਨਨ ਕਰਨ ਦੀ ਖੋਜ ਕਰਨ ਸਦਕਾ 10 ਜੁਲਾਈ ਨੂੰ ਮਨਾਇਆ ਜਾਂਦਾ ਹੈ । ਇਸ ਦਿਨ ਨੂੰ ਮਨਾਉਣ ਦਾ ਮੰਤਵ ਮੱਛੀ ਪਾਲਣ ਕਿਸਾਨਾਂ ਨੂੰ ਸਹਾਇਕ ਧੰਦਾ ਜਾ ਪ੍ਰਮੁੱਖ ਧੰਦਾ ਬਣਾਉਣ ਲਈ ਪ੍ਰੇਰਿਤ ਕਰਨਾ ਹੈ ।

        ਉਨ੍ਹਾਂ ਕਿਸਾਨਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਡਾਇਰੈਕਟਰ ਤੇ ਵਾਰਡਨ ਮੱਛੀ ਪਾਲਣ, ਪੰਜਾਬ ਡਾ. ਮਦਨ ਮੋਹਨ ਦੀ ਅਗਵਾਈ ‘ਚ ਪੰਜਾਬ ਮੱਛੀ ਪਾਲਣ ਦੇ ਕਿੱਤੇ ‘ਚ ਪੁਲਾਂਘਾ ਪੁੱਟ ਰਿਹਾ ਹੈ । ਉਨ੍ਹਾਂ ਦੱਸਿਆ ਕਿ 16,890 ਹੈਕਟੇਅਰ ਰਕਬੇ ‘ਚ 1,51,706 ਟਨ ਮੱਛੀ ਦਾ ਉਤਪਾਦਨ ਹੋ ਰਿਹਾ ਹੈ। 2019-2020 ਦੌਰਾਨ ਸੇਮ ਵਾਲੇ ਇਲਾਕੇ ‘ਚ ਝੀਗਾਂ ਮੱਛੀ ਦਾ ਜੋ ਕਿ ਪੰਜਾਬ ਦੇ ਪਾਣੀਆਂ ਲਈ ਅਨੁਕੂਲ ਹੈ 410 ਏਕੜ ਰਕਬੇ ‘ਚ750 ਟਨ ਝੀਗਾਂ ਮੱਛੀ ਦਾ ਉਤਪਾਦਨ ਹੋ ਰਿਹਾ ਹੈ ।

         ਮੁੱਖ ਕਾਰਜਕਾਰੀ ਅਫਸਰ, ਮੱਛੀ ਪਾਲਕ ਵਿਕਾਸ ਏਜੰਸੀ ਨੇ ਦੱਸਿਆ ਕਿ ਝੀਗਾਂ ਮੱਛੀ ਦੀ ਪੰਜਾਬ ‘ਚ ਮੰਗ ਜ਼ਿਆਦਾ ਹੋਣ ਕਰਕੇ ਇੱਥੋਂ ਦਾ ਕਿਸਾਨ ਇਸ ਧੰਦੇ ਨੂੰ ਅਪਣਾ ਕੇ ਆਪਣੀ ਇਨਕਮ ‘ਚ ਵਾਧਾ ਕਰ ਸਕਦਾ ਹੈ । ਉਨ੍ਹਾਂ ਨੇ ਇਹ ਵੀ ਦੱਸਿਆ ਕਿ ਸਰਕਾਰ ਮੱਛੀ ਦਾ ਉਤਪਾਦਨ ਵਧਾਉਣ ਲਈ ਨਵੀਆਂ ਯੋਜਨਾਵਾਂ ਬਣਾ ਰਹੀ ਹੈ ਜਿਸ ਦੇ ਅਧੀਨ ਸਰਕਾਰ ਨੇ ਆਰ.ਏ.ਐਸ. ਸਿਸਟਮ ਤੇ ਬਾਇਓ ਫ਼ਲਾਕ ਟੈਕਨੋਲੋਜੀ ਨੂੰ ਪੇਸ਼ ਕੀਤਾ ਹੈ ਤਾਂ ਜੋ ਮੱਛੀ ਪਾਲਕ ਕਿਸਾਨਾਂ ਲਈ ਮੱਛੀ ਪਾਲਣ ਕਿੱਤਾ ਸੌਖਾਲਾ ਤੇ ਲਾਭਕਾਰੀ ਬਣਾਇਆ ਜਾ ਸਕੇ ।

           ਇਸ ਦੌਰਾਨ ਜ਼ਿਲ੍ਹਾ ਲੀਡ ਮੈਨੇਜਰ ਸ਼੍ਰੀ ਜੈ ਸ਼ੰਕਰ ਸ਼ਰਮਾ ਨੇ ਵਿਸ਼ੇਸ ਤੌਰ ‘ਤੇ ਮੁੱਖ ਮਹਿਮਾਨ ਵਜੋਂ ਹਾਜ਼ਰ ਹੋਏ ਤੇ ਉਨ੍ਹਾਂ ਕਿਸਾਨਾਂ ਨੂੰ ਯਕੀਨ ਦਵਾਇਆ ਕਿ ਜਲਦੀ ਹੀ ਉਨ੍ਹਾਂ ਨੂੰ ਕਿਸਾਨ ਕਰੇਡਿਟ ਕਾਰਡ ਸਕੀਮ ਦਾ ਲਾਭ ਵੀ ਪ੍ਰਦਾਨ ਕਰਵਾਇਆ ਜਾ ਰਿਹਾ ਹੈ ਜਿਸ ਨਾਲ ਮੱਛੀ ਪਾਲਣ ਦੇ ਕੰਮ ਨੂੰ ਹੋਰ ਉਤਸ਼ਾਹ ਮਿਲੇਗਾ ਤੇ ਕਿਸਾਨਾਂ ਦੀ ਇੰਨਕਮ ‘ਚ ਵਾਧਾ ਹੋਵੇਗਾ।

        ਇਸ ਮੌਕੇ ਤੇ ਸਤੀਸ਼ ਕੁਮਾਰ ਫਾਰਮ ਸੁਪਰਡੈਂਟ, ਮੱਛੀ ਪੂੰਗ ਫਾਰਮ, ਰਾਏਕੇ-ਕਲਾਂ, ਬਠਿੰਡਾ, ਖੇਤਰੀ ਸਹਾਇਕ ਰਣਜੀਤ ਸਿੰਘ ਤੇ ਜ਼ਿਲ੍ਹੇ ਦੇ ਉੱਘੇ ਕਿਸਾਨਾਂ ਨੇ ਭਾਗ ਲਿਆ।

Listen Live

Subscription Radio Punjab Today

Our Facebook

Social Counter

  • 16486 posts
  • 0 comments
  • 0 fans

Log In