Menu

ਬਠਿੰਡਾ ਜ਼ਿਲੇ ਵਿਚ ਹੁਣ ਤੱਕ 14094 ਨਮੂਨੇ ਜਾਂਚ ਲਈ ਲਏ ਗਏ

ਬਠਿੰਡਾ, 9 ਜੁਲਾਈ – ਬਠਿੰਡਾ ਜ਼ਿਲੇ ਵਿਚ ਇਸ ਵੇਲੇ ਤੱਕ 14094 ਨਮੂਨੇ ਲਏ ਗਏ ਜਿੰਨਾਂ ਵਿਚੋਂ ਸਿਰਫ 164 ਦੇ ਨਮੂਨੇ ਪਾਜਿਟਿਵ ਆਏ ਹਨ। ਇੰਨਾਂ ਵਿਚੋਂ ਬਠਿੰਡਾ ਜ਼ਿਲੇ ਦੇ ਕੇਵਲ 123 ਹਨ। ਜਦ ਕਿ ਕੁੱਲ 164 ਵਿਚੋਂ 114 ਨੂੰ ਹੁਣ ਤੱਕ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ। ਇਹ ਜਾਣਕਾਰੀ ਜ਼ਿਲੇ ਦੇ ਡਿਪਟੀ ਕਮਿਸਨਰ ਸ੍ਰੀ ਬੀ ਸ੍ਰੀ ਨਿਵਾਸਨ ਆਈ.ਏ.ਐਸ. ਨੇ ਦਿੱਤੀ ਹੈ। ਇਸ ਤਰਾਂ ਜ਼ਿਲੇ ਵਿਚੋਂ ਲਏ ਗਏ ਨਮੂਨਿਆਂ ਵਿਚੋਂ ਕੇਵਲ 1.16 ਫੀਸਦੀ ਨਮੂਨੇ ਹੀ ਪਾਜਿਟਿਵ ਆਏ ਹਨ।
ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਉਨਾਂ ਨੇ ਦੱਸਿਆ ਕਿ ਬਠਿੰਡਾ ਜ਼ਿਲੇ ਵਿਚ ਜੋ 164 ਲੋਕ ਪਾਜਿਟਿਵ ਆਏ ਹਨ ਉਨਾਂ ਵਿਚੋਂ 123 ਬਠਿੰਡਾ ਜ਼ਿਲੇ ਦੇ ਹਨ ਜਦ ਕਿ ਲੁਧਿਆਣਾ, ਪਟਿਆਲਾ, ਸੰਗਰੂਰ ਦਾ ਇਕ ਇਕ, ਗੁਰਦਾਸਪੁਰ, ਮਾਨਸਾ ਅਤੇ ਮੋਗਾ ਦੇ ਦੋ ਦੋ, ਬਿਹਾਰ ਦੇ 16, ਯੁ.ਪੀ. ਦੇ 4, ਬੰਗਾਲ ਦੇ 3, ਹਰਿਆਣੇ ਦੇ 5, ਗੁਜਰਾਤ ਦੇ 2 ਦਿੱਲੀ ਦਾ ਇਕ ਵਿਅਕਤੀ ਸ਼ਾਮਿਲ ਹਨ। ਇਸ ਤੋਂ ਬਿਨਾਂ 270 ਲੋਕ ਵਿਦੇਸ਼ ਤੋਂ ਵੀ ਪਰਤੇ ਹਨ ਜਿੰਨਾਂ ਸਾਰਿਆਂ ਨੂੰ ਟਰੈਕ ਕਰ ਲਿਆ ਗਿਆ ਹੈ ਅਤੇ ਇੰਨਾਂ ਵਿਚੋਂ 107 ਇਕਾਂਤਵਾਸ ਵਿਚ ਹਨ ਜਦ ਕਿ ਬਾਕੀ ਨੇ ਇਕਾਂਤਵਾਸ ਦਾ ਸਮਾਂ ਪੂਰਾ ਕਰ ਲਿਆ ਹੈ। ਇੰਨਾਂ ਵਿਚੋਂ 239 ਦੇ ਨਮੂਨੇ ਵੀ ਲਏ ਜਾ ਚੁੱਕੇ ਹਨ ਅਤੇ ਬਾਕੀਆਂ ਦੇ ਨਮੂਨੇ ਪ੍ਰੋਟੋਕਾਲ ਅਨੁਸਾਰ ਲਏ ਜਾਣਗੇ। ਜਦ ਕਿ ਜ਼ਿਲੇ ਵਿਚ 4 ਮੌਤਾਂ ਹੋਈਆਂ ਹਨ।
ਦੂਜੇ ਪਾਸੇ ਵੀਰਵਾਰ ਨੂੰ ਜ਼ਿਲੇ ਵਿਚ 7 ਲੋਕਾਂ ਦੀਆਂ ਪਾਜਿਟਿਵ ਰਿਪੋਰਟਾਂ ਪ੍ਰਾਪਤ ਹੋਈਆਂ ਹਨ। ਡਾ: ਕੁੰਦਨ ਪਾਲ ਨੇ ਦੱਸਿਆ ਕਿ ਇੰਨਾਂ ਵਿਚੋਂ 2 ਗੁਰਦਾਸਪੁਰ ਜ਼ਿਲੇ ਦੇ ਹਨ, 4 ਬਿਹਾਰ ਦੇ ਹਨ, ਅਤੇ ਇਕ ਬਠਿੰਡਾ ਜ਼ਿਲੇ ਦਾ ਹੈ ਜਿਸ ਦਾ ਟੈਸਟ ਫਰੀਦਕੋਟ ਹੋਇਆ ਸੀ ਅਤੇ ਉਹ ਪਟਿਆਲਾ ਵਿਖੇ ਨੌਕਰੀ ਕਰਦਾ ਸੀ। ਜਦ ਕਿ ਬਾਕੀ 6 ਮਜਦੂਰੀ ਕਰਦੇ ਸਨ। ਇਸ ਤੋਂ ਬਿਨਾਂ ਅੱਜ 222 ਨੈਗੇਟਿਵ ਰਿਪੋਰਟਾਂ ਵੀ ਪ੍ਰਾਪਤ ਹੋਈਆਂ ਹਨ।

Listen Live

Subscription Radio Punjab Today

Our Facebook

Social Counter

  • 17165 posts
  • 0 comments
  • 0 fans

Log In