Menu

ਥਰਮਲ ਦੇ ਕੱਚੇ ਮੁਲਾਜ਼ਮ ਦੇ ਖਾਤੇ ‘ਚੋਂ 48 ਹਜ਼ਾਰ ਰੁਪਏ ਹੋਏ ਚੋਰੀ

ਬਠਿੰਡਾ, 9 ਜੁਲਾਈ – ਜੀ.ਐੱਚ.ਟੀ.ਪੀ.ਠੇਕਾ ਮੁਲਾਜ਼ਮ ਯੂਨੀਅਨ (ਅਜ਼ਾਦ) ਵੱਲੋਂ ਅੱਜ ਥਰਮਲ ਪਲਾਂਟ ਦੇ  ਠੇਕਾ ਮੁਲਾਜ਼ਮ ਨਾਲ ਕਰੀਬ 48 ਹਜ਼ਾਰ ਰੁਪਏ ਦੀ ਵੱਜੀ ਠੱਗੀ ਦੇ ਵਿਰੋਧ ਵਜੋਂ ਭਾਰਤੀਆ ਸਟੇਟ ਬੈਂਕ ਬਰਾਂਚ ਥਰਮਲ ਮਾਰਕੀਟ ਸਾਹਮਣੇ ਰੋਸ਼ ਪ੍ਰਦਰਸ਼ਨ ਕੀਤਾ ਗਿਆ,ਇਸ ਉਪਰੰਤ ਪ੍ਰੈੱਸ ਨੂੰ ਜਾਣਕਾਰੀ ਦਿੰਦੇ ਹੋਏ ਜਰਨਲ ਸਕੱਤਰ ਜਗਸੀਰ ਸਿੰਘ ਭੰਗੂ ਨੇ ਦੱਸਿਆ ਕਿ ਥਰਮਲ ਪਲਾਂਟ ਦੇ ਕੋਲ ਹੈਂਡਲਿੰਗ ਪਲਾਂਟ ਵਿਭਾਗ ਦੇ ਇਲੈੱਕਟਰੀ ਸੈੱਲ ਵਿੱਚ ਕੰਮ ਕਰਦੇ ਠੇਕਾ ਮੁਲਾਜ਼ਮ ਬਚਿੱਤਰ ਸਿੰਘ ਪੁੱਤਰ ਅਵਤਾਰ ਸਿੰਘ ਵਾਸੀ ਲਹਿਰਾ ਮੁਹੱਬਤ ਦਾ ਬੈਂਕ ਅਕਾਊਂਟ ਸਥਾਨਕ ਭਾਰਤੀਆ ਸਟੇਟ ਬੈਂਕ ਬ੍ਰਾਂਚ ਥਰਮਲ ਮਾਰਕੀਟ ਵਿੱਚ ਹੈ। ਉਕਤ ਠੇਕਾ ਮੁਲਾਜ਼ਮ ਦੇ ਬੈਂਕ ਖਾਤੇ ਵਿੱਚੋਂ 09 ਜੂਨ ਨੂੰ 16 ਹਜ਼ਾਰ ਰੁਪਏ ਕਿਸੇ ਅਣਪਛਾਤੇ ਵਿਅਕਤੀ ਵੱਲੋਂ ਨੈੱਟ ਸਿਸਟਮ ਰਾਹੀਂ ਕਢਵਾ ਲਏ ਸਨ ।ਜਿਸ ਦੀ ਜਾਣਕਾਰੀ ਪੀੜਤ ਵੱਲੋਂ ਬੈਂਕ ਮੈਨੇਜ਼ਰ ਨੂੰ ਦੇ ਦਿੱਤੀ ਗਈ ਸੀ। ਇਸ ਤੋਂ ਬਾਅਦ ਲੰਘੀ 6 ਅਤੇ 7 ਜੁਲਾਈ ਨੂੰ ਉਕਤ ਦੇ ਬੈਂਕ ਅਕਾਊਂਟ ਵਿੱਚੋਂ ਫੇਸਬੁੱਕ ਯੂ.ਪੀ.ਆਈ.ਦੇ ਰਾਹੀਂ 25 ਹਜ਼ਾਰ,05 ਹਜ਼ਾਰ,18 ਸੌ ਅਤੇ 102 ਰੁਪਏ ਹੋਰ ਕਢਵਾ ਲਏ ਗਏ,ਜਿਸ ਬਾਰੇ ਵੀ ਪੀੜਤ ਵਿਅਕਤੀ ਵੱਲੋਂ ਕੱਲ੍ਹ ਬੈਂਕ ਮੈਨੇਜ਼ਰ ਨੂੰ ਸੂਚਿਤ ਕਰ ਦਿੱਤਾ ਗਿਆ ਸੀ ਅਤੇ ਪੁਲਿਸ ਚੌਂਕੀ ਭੁੱਚੋ ਮੰਡੀ ਵਿੱਚ ਐੱਫ.ਆਈ.ਆਰ.ਦਰਜ਼ ਕਰਵਾ ਦਿੱਤੀ ਗਈ ਸੀ । ਅੱਜ ਜਥੇਬੰਦੀ ਦੇ ਡੈਪੂਟੇਸ਼ਨ ਵੱਲੋਂ ਬੈਂਕ ਮੈਨੇਜ਼ਰ ਕੇਵਲ ਕੁਮਾਰ ਗੋਇਲ ਨੂੰ ਉਕਤ ਮਸਲੇ ਸੰਬੰਧੀ ਮਿਲਿਆ ਗਿਆ ਅਤੇ ਬੈਂਕ ਮੈਨੇਜ਼ਰ ਵੱਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਪੀੜਤ ਵਿਅਕਤੀ ਦੇ ਮਸਲੇ ਸੰਬੰਧੀ ਇਨਵੈਸਟੀਗੇਸ਼ਨ ਸੈੱਲ ਨੂੰ ਕੰਪਲੇਂਟ ਪਾ ਦਿੱਤੀ ਗਈ ਹੈ। ਜਿਸਦਾ ਜਵਾਬ 07 ਦਿਨਾਂ ਬਾਅਦ ਆਵੇਗਾ ਉਸਤੋਂ ਬਾਅਦ ਹੀ ਪਤਾ ਲੱਗੇਗਾ ਕਿ ਕਿਸ ਮੋਬਾਇਲ ਨੰਬਰ ਤੋਂ ਓ.ਟੀ.ਪੀ.ਮਿਲਿਆ ਹੈ ਜਾਂ ਕਿਸਦੇ ਖਾਤੇ ਵਿੱਚ ਪੈਸੇ ਟਰਾਂਸਫਰ ਹੋਏ ਹਨ ਅਤੇ ਅਗਲੀ ਕਾਰਵਾਈ ਪੁਲਿਸ ਪ੍ਰਸ਼ਾਸਨ ਦੀ ਹੋਵੇਗੀ,ਇਸ ਸਮੇਂ ਹਾਜ਼ਿਰ ਜਥੇਬੰਦੀ ਦੇ ਸਮੂਹ ਆਗੂਆਂ ਨੇ ਬੈਂਕ ਸਟਾਫ਼ ਤੇ ਦੋਸ਼ ਲਾਇਆ ਕਿ ਜੇਕਰ ਪੀੜਤ ਵਿਅਕਤੀ ਨਾਲ ਵੱਜੀ ਪਹਿਲੀ ਠੱਗੀ ਤੋਂ ਬਾਅਦ ਹੀ ਉਕਤ ਵਿਅਕਤੀ ਦਾ ਖਾਤਾ ਹੋਲਡ ਕਰ ਦਿੱਤਾ ਜਾਂਦਾ ਤਾਂ ਬਾਅਦ ਵਾਲੇ ਪੈਸੇ ਚੋਰੀ ਹੋਣੋ ਬਚ ਜਾਣੇ ਸਨ। ਆਗੂਆਂ ਨੇ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਪੀੜਤ ਥਰਮਲ ਕਾਮੇ ਦੇ ਖਾਤੇ ਵਿੱਚੋਂ ਚੋਰੀ ਹੋਏ ਪੈਸੇ ਖਾਤੇ ਵਿੱਚ ਵਾਪਿਸ ਨਾ ਆਏ ਤਾਂ ਜਥੇਬੰਦੀ ਤਿੱਖਾ ਸੰਘਰਸ਼ ਕਰਨ ਲਈ ਮਜਬੂਰ ਹੋਵੇਗੀ।

ਅੰਬਾਲਾ ਛਾਉਣੀ ਤੋਂ ਪੰਜਾਬ ਦਾ ਫੌਜੀ ਜਵਾਨ…

ਅੰਬਾਲਾ, 20 ਅਪ੍ਰੈਲ 2024- ਹਰਿਆਣਾ ਦੇ ਅੰਬਾਲਾ ਕੈਂਟ ਤੋਂ ਫੌਜ ਦਾ ਜਵਾਨ ਸ਼ੱਕੀ ਹਾਲਾਤਾਂ ‘ਚ ਲਾਪਤਾ ਹੋ ਗਿਆ। ਜਵਾਨ…

ਐਲੋਨ ਮਸਕ ਦਾ ਭਾਰਤ ਦੌਰਾ…

20 ਅਪ੍ਰੈਲ 2024- ਸਪੇਸਐਕਸ ਅਤੇ ਟੇਸਲਾ ਦੇ…

ਮਨੀਸ਼ ਸਿਸੋਦੀਆ ਨੇ ਵਾਪਸ ਲਈ…

ਨਵੀਂ ਦਿੱਲੀ , 19 ਅਪ੍ਰੈਲ 2024- ਰਾਊਜ਼…

ਕਾਂਗਰਸ ਨੂੰ ਦੋਹਰਾ ਝਟਕਾ, ਭਾਜਪਾ…

ਨਵੀਂ ਦਿੱਲੀ 20 ਅਪ੍ਰੈਲ 2024- ਲੋਕ ਸਭਾ…

Listen Live

Subscription Radio Punjab Today

ਐਲੋਨ ਮਸਕ ਦਾ ਭਾਰਤ ਦੌਰਾ ਮੁਲਤਵੀ, ਭਲਕੇ…

20 ਅਪ੍ਰੈਲ 2024- ਸਪੇਸਐਕਸ ਅਤੇ ਟੇਸਲਾ ਦੇ ਮਾਲਕ ਐਲੋਨ ਮਸਕ ਦਾ ਭਾਰਤ ਦੌਰਾ ਮੁਲਤਵੀ ਹੋ ਗਿਆ ਹੈ। ਹੁਣ ਉਹ…

ਦੁਬਈ ‘ਚ ਬਾਰਸ਼ ਕਾਰਨ ਦੂਤਘਰ…

19 ਅਪ੍ਰੈਲ 2024: ਸੰਯੁਕਤ ਅਰਬ ਅਮੀਰਾਤ (ਯੂਏਈ) ਵਿਚ…

ਮੰਦਭਾਗੀ ਖਬਰ 1 ਮਹੀਨਾ ਪਹਿਲਾਂ…

ਮਜੀਠਾ, 16 ਅਪ੍ਰੈਲ 2024- ਕੈਨੇਡਾ ‘ਤੋਂ ਮੰਦਭਾਗੀ…

40 ਦਿਨਾਂ ਬਾਅਦ ਪੰਜਾਬ ਪਹੁੰਚੀਆਂ…

12 ਅਪ੍ਰੈਲ 2024-ਅਮਰੀਕਾ ‘ਚ ਦੋ ਟਰਾਲਿਆਂ ਦੀ…

Our Facebook

Social Counter

  • 39840 posts
  • 0 comments
  • 0 fans