Menu

ਝੋਨੇ ਦੀ ਸਿੱਧੀ ਬਿਜਾਈ ਹੇਠ 40 ਫ਼ੀਸਦੀ ਦੇ ਕਰੀਬ ਰਕਬਾ ਆਇਆ

ਬਠਿੰਡਾ, 7 ਜੁਲਾਈ – ਡਿਪਟੀ ਕਮਿਸ਼ਨਰ, ਸ਼੍ਰੀ ਬੀ. ਸ੍ਰੀਨਿਵਾਸਨ ਦੀ ਯੋਗ ਅਗਵਾਈ ਹੇਠ ਇਸ ਵਾਰ ਝੋਨੇ ਦੀ ਸਿੱਧੀ ਬਿਜਾਈ ਹੇਠ 40 ਫ਼ੀਸਦੀ ਦੇ ਕਰੀਬ ਰਕਬਾ ਆ ਗਿਆ ਹੈ, ਜੋ ਕਿ ਲਗਭਗ 37455 ਹੈਕਟੇਅਰ ਬਣਦਾ ਹੈ ਜੋ ਪਿਛਲੇ ਸਾਲ 2019 ਦੌਰਾਨ ਸਿਰਫ 2000 ਹੈਕਟੇਅਰ ਦੇ ਕਰੀਬ ਸੀ। ਸਾਰੇ ਹੀ ਜ਼ਿਲੇ ਵਿੱਚ ਸਿੱਧੀ ਬਿਜਾਈ ਹੇਠ ਜੋ ਰਕਬਾ ਆ ਰਿਹਾ ਹੈ ਉਸ ਅਧੀਨ ਝੋਨੇ ਦੀ ਫਸਲ ਬਹੁਤ ਹੀ ਵਧੀਆ ਹੈ। ਇਹ ਜਾਣਕਾਰੀ ਮੁੱਖ ਖੇਤੀਬਾੜੀ ਅਫ਼ਸਰ ਡਾ. ਬਹਾਦਰ ਸਿੰਘ ਨੇ ਦਿੱਤੀ।

        ਉਨਾਂ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਤਕਨੀਕ ਨਾਲ 6 ਤੋਂ 7 ਹਜ਼ਾਰ ਰੁਪਏ ਦਾ ਖਰਚਾ ਘੱਟਦਾ ਹੈ ਤੇ ਪਾਣੀ ਦੀ 15 ਫ਼ੀਸਦੀ ਬੱਚਤ ਵੀ ਹੁੰਦੀ ਹੈ। ਇੱਥੇ ਇਹ ਵੀ ਵਰਣਨਯੋਗ ਹੈ ਕਿ ਬਿਜਾਈ ਰਾਹੀਂ ਝੋਨੇ ਦੀ ਫਸਲ ਨੂੰ ਲਗਾਇਆ ਪਾਣੀ ਵੀ ਜ਼ਮੀਨ ਵਿੱਚ ਚਲਾ ਜਾਂਦਾ ਹੈ ਜਦੋਂ ਕਿ ਕੱਦੂ ਕੀਤੇ ਝੋਨੇ ਵਾਲੀ ਫਸਲ ਦਾ ਪਾਣੀ ਹਵਾ ਵਿੱਚ ਚਲਾ ਜਾਂਦਾ ਹੈ। ਸਿੱਧੀ ਬਿਜਾਈ ਵਾਲੀ ਫਸਲ ਪਹਿਲੇ 15-20 ਦਿਨ ਜੜਾਂ ਦਾ ਵਿਕਾਸ ਹੋਣ ਕਾਰਨ ਭਾਵੇਂ  ਠੀਕ ਨਹੀਂ ਲਗਦੀ ਅਤੇ ਕਿਸਾਨ ਵੀਰ ਘਬਰਾਹਟ ਵਿੱਚ ਆ ਕੇ ਵਾਹੁਣ ਦੀ ਸੋਚ ਲੈਂਦੇ ਹਨ ਅਤੇ ਕਿਸਾਨਾਂ ਨੂੰ ਵਹਿਮ ਹੋ ਜਾਂਦਾ ਹੈ ਕਿ ਸ਼ਾਇਦ ਫਸਲ ਕਾਮਯਾਬ ਨਾ ਹੋਏ ਤਾਂ ਵਾਹ ਕੇ ਪਨੀਰੀ ਲਾਉਣ ਦੀ ਸੋਚ ਲੈਂਦੇ ਹਨ । ਇਸ ਸਮੇਂ ਕਿਸਾਨ ਘਬਰਾਹਟ ਵਿਚ ਨਾ ਆਉਣ ਸਗੋਂ ਉਸ ਸਮੇਂ ਉਹ ਮਹਿਕਮੇ ਨਾਲ ਸੰਪਰਕ ਕਰਨ। ਪਰ ਸਿੱਧੀ ਬਿਜਾਈ ਵਾਲੀ ਫਸਲ ਨਾ ਵਾਹੀ ਜਾਵੇ। ਇਸ ਦੇ ਬਹੁਤ ਹੀ ਵਧੀਆ ਨਤੀਜੇ ਨਿਕਲਦੇ ਹਨ ਕਿਉਂਕਿ ਬਹੁਤ ਸਾਰੇ ਕਿਸਾਨ ਇਸ ਨੂੰ 2009 ਤੋਂ ਅਪਣਾ ਰਹੇ ਹਨ।

        ਉਨਾਂ ਕਿਸਾਨ ਭਰਾਵਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਝੋਨੇ ਦੀ ਸਿੱਧੀ ਬਿਜਾਈ ਵਾਲੀ ਫਸਲ ਨੂੰ ਜ਼ਿੰਕ ਸਲਫੇਟ (21 ਫ਼ੀਸਦੀ) 25 ਕਿਲੋਗ੍ਰਾਮ ਪ੍ਰਤੀ ਏਕੜ ਜਾਂ (33 ਫ਼ੀਸਦੀ) 16 ਕਿਲੋਗ੍ਰਾਮ ਪ੍ਰਤੀ ਏਕੜ ਪਾਇਆ ਜਾਵੇ। ਉਨਾਂ ਕਿਹਾ ਕਿ ਹਲਕੀਆਂ ਜ਼ਮੀਨਾਂ ਵਿੱਚ ਝੋਨਾਂ ਪੀਲਾ ਪੈਣ ‘ਤੇ ਫੈਰਸ ਸਲਫੇਟ ਦੀ ਸਪਰੇਅ 1 ਕਿਲੋਗ੍ਰਾਮ ਪ੍ਰਤੀ 100 ਲਿਟਰ ਪਾਣੀ ਵਿੱਚ ਮਿਲਾ ਕੇ ਏਕੜ ਵਿੱਚ ਹਫਤੇ ਦੀ ਵਿੱਥ ‘ਤੇ 2-3 ਸਪਰੇਆਂ ਕੀਤੀਆਂ ਜਾਣ ਤੇ ਯੂਰੀਆ ਖਾਦ 4, 6 ਅਤੇ 9 ਹਫਤੇ ਪੂਰੇ ਹੋਣ ਤੇ 3 ਖੁਰਾਕਾਂ ਵਿੱਚ 130 ਕਿਲੋ ਪ੍ਰਤੀ ਏਕੜ ਪਾਈ ਜਾਵੇ। ਉਨਾਂ ਇਹ ਵੀ ਕਿਹਾ ਕਿ ਨਦੀਨਾਂ ਦੀ ਰੋਕਥਾਮ ਲਈ 20-25 ਦਿਨਾਂ ਵਿੱਚ ਸਿਫਾਰਸ਼ ਅਨੁਸਾਰ ਸਪਰੇਅ ਕੀਤੀ ਜਾਵੇ।

ਅੰਬਾਲਾ ਛਾਉਣੀ ਤੋਂ ਪੰਜਾਬ ਦਾ ਫੌਜੀ ਜਵਾਨ…

ਅੰਬਾਲਾ, 20 ਅਪ੍ਰੈਲ 2024- ਹਰਿਆਣਾ ਦੇ ਅੰਬਾਲਾ ਕੈਂਟ ਤੋਂ ਫੌਜ ਦਾ ਜਵਾਨ ਸ਼ੱਕੀ ਹਾਲਾਤਾਂ ‘ਚ ਲਾਪਤਾ ਹੋ ਗਿਆ। ਜਵਾਨ…

ਐਲੋਨ ਮਸਕ ਦਾ ਭਾਰਤ ਦੌਰਾ…

20 ਅਪ੍ਰੈਲ 2024- ਸਪੇਸਐਕਸ ਅਤੇ ਟੇਸਲਾ ਦੇ…

ਮਨੀਸ਼ ਸਿਸੋਦੀਆ ਨੇ ਵਾਪਸ ਲਈ…

ਨਵੀਂ ਦਿੱਲੀ , 19 ਅਪ੍ਰੈਲ 2024- ਰਾਊਜ਼…

ਕਾਂਗਰਸ ਨੂੰ ਦੋਹਰਾ ਝਟਕਾ, ਭਾਜਪਾ…

ਨਵੀਂ ਦਿੱਲੀ 20 ਅਪ੍ਰੈਲ 2024- ਲੋਕ ਸਭਾ…

Listen Live

Subscription Radio Punjab Today

ਐਲੋਨ ਮਸਕ ਦਾ ਭਾਰਤ ਦੌਰਾ ਮੁਲਤਵੀ, ਭਲਕੇ…

20 ਅਪ੍ਰੈਲ 2024- ਸਪੇਸਐਕਸ ਅਤੇ ਟੇਸਲਾ ਦੇ ਮਾਲਕ ਐਲੋਨ ਮਸਕ ਦਾ ਭਾਰਤ ਦੌਰਾ ਮੁਲਤਵੀ ਹੋ ਗਿਆ ਹੈ। ਹੁਣ ਉਹ…

ਦੁਬਈ ‘ਚ ਬਾਰਸ਼ ਕਾਰਨ ਦੂਤਘਰ…

19 ਅਪ੍ਰੈਲ 2024: ਸੰਯੁਕਤ ਅਰਬ ਅਮੀਰਾਤ (ਯੂਏਈ) ਵਿਚ…

ਮੰਦਭਾਗੀ ਖਬਰ 1 ਮਹੀਨਾ ਪਹਿਲਾਂ…

ਮਜੀਠਾ, 16 ਅਪ੍ਰੈਲ 2024- ਕੈਨੇਡਾ ‘ਤੋਂ ਮੰਦਭਾਗੀ…

40 ਦਿਨਾਂ ਬਾਅਦ ਪੰਜਾਬ ਪਹੁੰਚੀਆਂ…

12 ਅਪ੍ਰੈਲ 2024-ਅਮਰੀਕਾ ‘ਚ ਦੋ ਟਰਾਲਿਆਂ ਦੀ…

Our Facebook

Social Counter

  • 39840 posts
  • 0 comments
  • 0 fans