Menu

ਫਾਜ਼ਿਲਕਾ ਜ਼ਿਲੇ ਵਿੱਚੋਂ ਬਾਹਰੀ ਰਾਜਾਂ ਨਾਲ ਸਬੰਧ ਰੱਖਣ ਵਾਲੇ 3069 ਵਿਅਕਤੀਆਂ ਨੂੰ ਮੁਫਤ ਰੇਲ-ਗੱਡੀਆਂ ਰਾਹੀਂ ਘਰਾਂ ਨੂੰ ਕੀਤਾ ਰਵਾਨਾ-ਸੰਧੂ

ਫਾਜ਼ਿਲਕਾ, 7 ਜੁਲਾਈ(ਸੁਰਿੰਦਰਜੀਤ ਸਿੰਘ) – ਜ਼ਿਲੇ ਅੰਦਰ ਬਾਹਰੀ ਰਾਜਾਂ ਤੋਂ ਕੰਮ ਕਰਨ ਆਏ ਪ੍ਰਵਾਸੀ ਮਜ਼ਦੂਰ ਜੋ ਕਿ ਕੋਵਿਡ-19 ਦੌਰਾਨ ਸੂਬਾ ਸਰਕਾਰ ਵੱਲੋਂ ਲੋਕ ਹਿੱਤ ਲਈ ਕੀਤੀ ਤਾਲਾਬੰਦੀ ਅਤੇ ਕਰਫਿਊ ਦੀ ਸਥਿਤੀ ਵਿੱਚ ਘਰ ਨਹੀਂ ਜਾ ਸਕੇ। ਰਾਜ ਸਰਕਾਰ ਦੇ ਅਹਿਮ ਉਦਮ ਸਦਕਾ ਬਾਹਰ ਰਾਜਾਂ ਤੋਂ ਆਏ ਪ੍ਰਵਾਸੀ ਮਜ਼ਦੂਰਾਂ ਨੂੰ ਘਰਾਂ ਨੂੰ ਭੇਜਣ ਦੇ ਢੁੱਕਵੇਂ ਪ੍ਰਬੰਧ ਕੀਤੇ ਗਏ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ. ਅਰਵਿੰਦ ਪਾਲ ਸਿੰਘ ਸੰਧੂ ਨੇ ਦਿੱਤੀ। ਉਨਾਂ ਦੱਸਿਆ ਕਿ ਮਿਸ਼ਨ ਫਤਿਹ ਤਹਿਤ ਜ਼ਿਲੇ ਵਿੱਚ ਬਾਹਰੀ ਰਾਜਾਂ ਨਾਲ ਸਬੰਧ ਰੱਖਣ ਵਾਲੇ 3069 ਵਿਅਕਤੀਆਂ ਨੂੰ ਮੁਫਤ ਰੇਲ ਗੱਡੀਆਂ ਰਾਹੀਂ ਘਰਾਂ ਨੂੰ ਭੇਜਿਆ ਗਿਆ।
ਡਿਪਟੀ ਕਮਿਸ਼ਨਰ ਸ. ਸੰਧੂ ਨੇ ਦੱਸਿਆ ਕਿ ਸਮੁੱਚੀ ਪ੍ਰਕਿਰਿਆ ਨੂੰ ਨੇਪਰੇ ਚੜਾਉਣ ਲਈ ਜ਼ਿਲਾ ਪ੍ਰਸ਼ਾਸਨ ਨਾਲ ਸਬੰਧਤ ਅਧਿਕਾਰੀਆਂ ਤੇ ਕਰਮਚਾਰੀਆਂ ਨੇ ਰਾਜ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਮੁਤਾਬਕ ਸਮੁੱਚੇ ਕੰਮ ਨੂੰ ਪਾਰਦਰਸ਼ੀ ਢੰਗ ਨਾਲ ਨੇਪਰੇ ਚੜਾਇਆ। ਉਨਾਂ ਦੱਸਿਆ ਕਿ ਕਰਫਿਊ/ਲਾਕਡਾਉਨ ਦੇ ਸਮੇਂ ਜ਼ਿਲਾ ਪ੍ਰਸ਼ਾਸਨ ਦੇ ਯਤਨਾ ਸਦਕਾ ਬਾਹਰਲੇ ਵਿਅਕਤੀਆਂ ਨੂੰ ਰਾਜ ਸਰਕਾਰ ਦੇ ਹੁਕਮਾਂ ਤਹਿਤ ਖਾਣ-ਪੀਣ ਅਤੇ ਹੋਰ ਲੋੜੀਂਦੀਆਂ ਵਸਤਾਂ ਮੁਹੱਈਆ ਕਰਵਾਉਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਗਈ। ਉਨਾਂ ਦੱਸਿਆ ਕਿ ਜ਼ਿਲੇ ਅੰਦਰ ਵੱਖ-ਵੱਖ ਥਾਵਾਂ ਤੋਂ ਪ੍ਰਵਾਸੀ ਮਜ਼ਦੂਰਾਂ ਨੂੰ ਬੱਸਾਂ ਤੇ ਹੋਰ ਸਾਧਨਾਂ ਰਾਹੀਂ ਬਠਿੰਡਾ, ਫਿਰੋਜਪੁਰ, ਲੁਧਿਆਣਾ ਆਦਿ ਰੇਲਵੇ ਸਟੇਸ਼ਨਾਂ ਤੱਕ ਵੀ ਪਹੁੰਚਾਇਆ ਗਿਆ ਤਾਂ ਜੋ ਸਰਕਾਰ ਵੱਲੋਂ ਚਲਾਈਆਂ ਗਈਆਂ ਸਪੈਸ਼ਲ ਰੇਲ ਗੱਡੀਆਂ ਰਾਹੀਂ ਪ੍ਰਵਾਸੀ ਮਜ਼ਦੂਰ ਆਪਣੇ ਘਰਾਂ ਤੱਕ ਸੁਰੱਖਿਅਤ ਜਾ ਸਕਣ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਉਤਰ ਪ੍ਰਦੇਸ਼ ਨਾਲ ਸਬੰਧ ਰੱਖਣ ਵਾਲੇ 2099, ਬਿਹਾਰ ਨਾਲ 677, ਜੰਮੂ  ਕਸ਼ਮੀਰ ਦੇ 94, ਉਤਰਾਖੰਡ ਦੇ 60, ਵੈਸਟ ਬੰਗਾਲ ਦੇ 36, ਅਸਾਮ ਤੇ ਝਾਰਖੰਡ ਦੇ 25-25, ਰਾਜਸਥਾਨ ਦੇ 12, ਮਨੀਪੁਰ ਦੇ 17, ਹਰਿਆਣਾ ਦੇ 9, ਤਮਿਲਨਾਡੂ ਦੇ 8, ਆਂਧਰਾ ਪ੍ਰਦੇਸ਼ ਦੇ 3 ਅਤੇ ਕੇਰਲਾ ਤੇ ਮਹਾਰਾਸ਼ਟਰ ਦੇ 2-2 ਵਿਅਕਤੀਆਂ ਨੂੰ ਬਸਾਂ ਰਾਹੀਂ ਫਿਰੋਜਪੁਰ ਭੇਜਿਆ ਗਿਆ ਜੋ ਕਿ ਅੱਗੇ ਰੇਲਗੱਡੀ ਰਾਹੀਂ ਆਪਣੇ ਘਰਾਂ ਨੂੰ ਰਵਾਨਾਂ ਹੋ ਗਏ। ਉਨਾਂ ਦੱਸਿਆ ਕਿ ਸਾਰੇ ਵਿਅਕਤੀਆਂ ਦੀ ਮੁੱਢਲੀ ਜਾਂਚ ਕਰਨ ਤੋਂ ਬਾਅਦ ਹੀ ਰਵਾਨਾਂ ਕੀਤਾ ਗਿਆ ਤਾਂ ਜੋ ਕਰੋਨਾ ਵਾਇਰਸ ਦਾ ਫੈਲਾਅ ਨਾ ਹੋ ਸਕੇ। ਇਸ ਮੌਕੇ ਆਪਣੇ ਰਾਜਾਂ ਨੂੰ ਜਾਣ ਵਾਲੇ ਵਿਅਕਤੀਆਂ ਨੇ ਸਰਕਾਰ ਦੇ ਜ਼ਿਲਾ ਪ੍ਰਸ਼ਾਸਨ ਦੇ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ।

ਆਪ’ ਉਮੀਦਵਾਰ ਉਮੇਸ਼ ਮਕਵਾਣਾ ਦੇ ਹੱਕ ‘ਚ…

ਚੰਡੀਗੜ੍ਹ, 16 ਅਪ੍ਰੈਲ- ਮੁੱਖ ਮੰਤਰੀ ਭਗਵੰਤ ਮਾਨ ਦੋ ਰੋਜ਼ਾ ਚੋਣ ਦੌਰੇ ‘ਤੇ ਗੁਜਰਾਤ ‘ਚ ਹਨ। ਮੰਗਲਵਾਰ ਨੂੰ ਉਨ੍ਹਾਂ ਨੇ…

AAP ਨੇ ਗੁਜਰਾਤ ਲਈ ਸਟਾਰ…

ਨਵੀਂ ਦਿੱਲੀ, 16 ਅਪ੍ਰੈਲ 2024: ਆਮ ਆਦਮੀ ਪਾਰਟੀ…

ਦਿੱਲੀ ਦੇ ਨੰਦਨਗਰ ‘ਚ ਫਾਇਰਿੰਗ…

ਨਵੀਂ ਦਿੱਲੀ, 16 ਅਪ੍ਰੈਲ 2024: ਰਾਜਧਾਨੀ ਦਿੱਲੀ…

UPSC ਨੇ ਐਲਾਨੇ ਸਿਵਲ ਸੇਵਾਵਾਂ…

ਨਵੀਂ ਦਿੱਲੀ, 16 ਅਪ੍ਰੈਲ 2024: ਸੰਘ ਲੋਕ…

Listen Live

Subscription Radio Punjab Today

ਮੰਦਭਾਗੀ ਖਬਰ 1 ਮਹੀਨਾ ਪਹਿਲਾਂ ਕੈਨੇਡਾ ਗਏ…

ਮਜੀਠਾ, 16 ਅਪ੍ਰੈਲ 2024- ਕੈਨੇਡਾ ‘ਤੋਂ ਮੰਦਭਾਗੀ ਖਬਰ ਸਾਹਮਣੇ ਆਈ ਹੈ। ਅੰਮ੍ਰਿਤਸਰ ਦੇ ਹਲਕਾ ਮਜੀਠਾ ਦੇ ਇੱਕ ਨੌਜਵਾਨ ਦੀ…

40 ਦਿਨਾਂ ਬਾਅਦ ਪੰਜਾਬ ਪਹੁੰਚੀਆਂ…

12 ਅਪ੍ਰੈਲ 2024-ਅਮਰੀਕਾ ‘ਚ ਦੋ ਟਰਾਲਿਆਂ ਦੀ…

ਕੈਨੇਡਾ ‘ਚ ਪੰਜਾਬੀ ਬਿਲਡਰ ਦਾ…

9 ਅਪ੍ਰੈਲ 2024: ਬਰੈਂਪਟਨ : ਕੈਨੇਡਾ ਦੇ…

ਅੱਜ ਲੱਗ ਰਿਹਾ ਸਭ ਤੋਂ…

8 ਅਪ੍ਰੈਲ 2024- ਸਾਲ 2024 ਦਾ ਪਹਿਲਾ…

Our Facebook

Social Counter

  • 39760 posts
  • 0 comments
  • 0 fans