Menu

ਵੰਦੇ ਭਾਰਤ ਮਿਸ਼ਨ ਤਹਿਤ ਸਪਾਈਸ ਜੈੱਟ ਹੋਰ 19 ਉਡਾਣਾਂ ਚਲਾਏਗਾ

ਨਵੀਂ ਦਿੱਲੀ, 6 ਜੁਲਾਈ – ਵੰਦੇ ਭਾਰਤ ਮਿਸ਼ਨ ਦੇ ਤਹਿਤ ਸਪਾਈਸ ਜੇਟ ਵਿਦੇਸ਼ ‘ਚ ਫਸੇ ਲੋਕਾਂ ਦੀ ਮਦਦ ਲਈ 19 ਹੋਰ ਉਡਾਣਾਂ ਚਲਾਏਗਾ। ਯੂਏਈ ਸਊਦੀ ਅਰਬ ਤੇ ਓਮਾਨ ‘ਚ ਫਸੇ ਕਰੀਬ ਸਾਢੇ ਚਾਰ ਹਜ਼ਾਰ ਭਾਰਤੀਆਂ ਦੀ ਦੇਸ਼ ਵਾਪਸੀ ਦੇ ਲਈ ਇਹ ਉਡਾਣਾਂ ਚਲਾਈਆਂ ਜਾਣਗੀਆਂ।
ਸੋਮਵਾਰ ਨੂੰ ਸਪਾਈਸ ਜੈੱਟ ਵੱਲੋਂ ਜਾਰੀ ਕੀਤੇ ਗਏ ਬਿਆਨ ਮੁਤਾਬਕ ਏਅਰ ਲਾਈਨ ਨੇ ਵੰਦੇ ਭਾਰਤ ਮਿਸ਼ਨ ਦੇ ਤਹਿਤ ਰਾਸ ਅਲ-ਖੈਮਾਹ, ਰਿਆਦ ਤੇ ਦਮਾਮ ਤੋਂ ਹੁਣ ਤਕ 6 ਉਡਾਣਾਂ ਦਾ ਚੱਲੇਗਾ। ਉੱਥੋਂ ਅਹਿਮਦਾਬਾਦ, ਗੋਅ ਤੇ ਜੈਪੁਰ ਲਈ ਘੱਟ ਤੋਂ ਘੱਟ 1000 ਭਾਰਤੀ ਦੇਸ਼ ਵਾਸੀ ਕਰਨਗੇ। ਏਅਰਲਾਈਨ ਇਸ ਮਹੀਨੇ ਰਾਸ ਅਲ-ਖੈਮਾਹ, ਜੇਦਾ, ਦਮਾਮ, ਰਿਆਦ ਤੇ ਮਸਕਟ ਤੋਂ ਬੈਂਗਲੁਰੂ, ਹੈਦਰਾਬਾਦ, ਲਖਨਊ ਤੇ ਮੁੰਬਈ ਆਦਿ ਲਈ 19 ਹੋਰ ਉਡਾਣਾਂ ਸ਼ੁਰੂ ਕਰੇਗਾ।
ਜ਼ਿਕਰਯੋਗ ਹੈ ਕਿ ਵੰਦੇ ਭਾਰਤ ਮਿਸ਼ਨ ਤੋਂ ਇਲਾਵਾ ਏਅਰਲਾਈਨ ਨੇ ਸੰਯੁਕਤ ਅਰਬ ਅਮੀਰਾਤ, ਸਊਦੀ ਅਰਬ, ਓਮਾਨ, ਕਤਰ ਤੇ ਸ਼੍ਰੀਲੰਕਾ ਤੋਂ 200 ਤੋਂ ਵੱਧ ਚਾਰਟਰ ਉਡਾਣਾਂ ਦਾ ਸੰਚਾਲਨ ਕੀਤਾ ਹੈ ਤੇ 30,000 ਤੋਂ ਵੱਧ ਭਾਰਤੀਆਂ ਦੀ ਦੇਸ਼ ਵਾਪਸੀ ਹੋਈ ਹੈ।

Listen Live

Subscription Radio Punjab Today

Our Facebook

Social Counter

  • 16576 posts
  • 0 comments
  • 0 fans

Log In