Menu

“ਘਰ ਘਰ ਵਿੱਚ ਇੱਕੋ ਗੱਲ, ਆਰਐੱਸਐੱਸ ਵਧੇ ਚੀਨ ਬਾਰਡਰ ਵੱਲ” ਦੇ ਨਾਅਰਿਆਂ ਨਾਲ ਗੂੰਜਿਆ ਬਠਿੰਡਾ

ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਆਰਐੱਸਐੱਸ ਵਰਕਰਾਂ ਨੂੰ ਚੀਨ ਬਾਰਡਰ ਤੇ ਜਾਣ ਲਈ ਦਿੱਤਾ ਮੰਗ ਪੱਤਰ
ਬਠਿੰਡਾ, 6 ਜੁਲਾਈ – ਆਰਐਸਐਸ ਮੁਖੀ ਮੋਹਨ ਭਾਗਵਤ ਵੱਲੋਂ ਇਹ ਕਹਿਣਾ ਕਿ ਭਾਰਤੀ ਫੌਜ ਨਾਲੋਂ ਆਰਐਸਐਸ ਦੀ ਟੀਮ ਵੱਧ ਸ਼ਕਤੀਸ਼ਾਲੀ ਹੈ, ਦਾ ਨੋਟਿਸ ਲੈਂਦਿਆਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਅੱਜ ਬਠਿੰਡਾ ਵਿੱਚ ਆਰਐਸਐਸ ਵਰਕਰਾਂ ਨੂੰ ਚੀਨ ਬਾਰਡਰ ਤੇ ਲੜਾਈ ਲੜਨ ਲਈ ਜਾਣ ਲਈ ਜ਼ਿਲ੍ਹਾ ਪ੍ਰਸ਼ਾਸਨ ਰਾਹੀਂ ਮੰਗ ਪੱਤਰ ਦਿੱਤਾ ਗਿਆ। ਇਸ ਮੌਕੇ “ਘਰ ਘਰ ਵਿੱਚ ਇੱਕੋ ਗੱਲ ਆਰਐੱਸਐੱਸ ਵਧੇ ਚੀਨ ਬਾਰਡਰ ਵੱਲ ” ਦੇ ਨਾਅਰੇ ਗੂੰਜਦੇ ਹੋਏ ਨਜ਼ਰ ਆਏ । ਹਾਲਾਤ ਉਸ ਸਮੇਂ ਤਣਾਅ ਪੂਰਨ ਬਣ ਗਏ ਜਦੋਂ ਜਨਰਲ ਸਕੱਤਰ ਜਸਕਰਨ ਸਿੰਘ ਕਾਹਨ ਸਿੰਘ ਵਾਲਾ, ਜ਼ਿਲ੍ਹਾ ਪ੍ਰਧਾਨ ਪਰਮਿੰਦਰ ਸਿੰਘ ਬਾਲਿਆਂਵਾਲੀ ਮੈਂਬਰ ਪੀਏਸੀ ਦੀ ਅਗਵਾਈ ਵਿੱਚ ਵਰਕਰਾਂ ਨੇ ਆਰਐਸਐਸ ਦਫਤਰ ਵੱਲ ਮੰਗ ਪੱਤਰ ਦੇਣ ਲਈ ਗੁਰਦੁਆਰਾ ਸਿੰਘ ਸਭਾ ਵਿੱਚੋਂ ਕਦਮ ਵਧਾਇਆ ਤਾਂ ਡੀਐੱਸਪੀ ਗੁਰਜੀਤ ਸਿੰਘ ਰੋਮਾਣਾ ਅਤੇ ਥਾਣੇਦਾਰ ਦਵਿੰਦਰ ਸਿੰਘ ਦੀ ਅਗਵਾਈ ਵਾਲੀ ਪੁਲਿਸ ਫੋਰਸ ਨੇ ਅੱਗੇ ਨਾ ਵਧਣ ਦਿੱਤਾ ਅਤੇ ਤਹਿਸੀਲਦਾਰ ਵੱਲੋਂ ਮੌਕੇ ਤੇ ਹੀ ਮੰਗ ਪੱਤਰ ਲੈ ਕੇ ਮਾਮਲਾ ਸ਼ਾਂਤ ਕੀਤਾ ਗਿਆ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਜਸਕਰਨ ਸਿੰਘ ਕਾਹਨ ਸਿੰਘ ਵਾਲਾ ਨੇ ਕਿਹਾ ਕਿ ਸਿੱਖ ਕੌਮ ਸ਼ਾਂਤੀ ਚਾਹੁੰਦੀ ਹੈ, ਕਿਸਾਨ, ਮਜ਼ਦੂਰ, ਮੁਲਾਜ਼ਮ, ਵਪਾਰੀ ਜੰਗ ਨਹੀਂ ਚਾਹੁੰਦੇ। ਇਸ ਲਈ ਮੋਹਨ ਭਾਗਵਤ ਦੇ ਬਿਆਨ ਨੂੰ ਪੂਰਾ ਕਰਦੇ ਹੋਏ ਆਰਐਸਐਸ ਵਰਕਰਾਂ ਨੂੰ ਚਾਹੀਦਾ ਹੈ ਕਿ ਉਹ ਖਾਕੀ ਨਿੱਕਰਾਂ, ਟੋਪੀਆਂ ਅਤੇ ਬੂਟ ਪਾ ਕੇ ਚੀਨ ਬਾਰਡਰ ਤੇ ਜਾਣ ਅਤੇ ਉਨ੍ਹਾਂ ਨਾਲ ਲੜਾਈ ਲੜਨ। ਇਸ ਮੌਕੇ ਰਸਤੇ ਵਿਚ ਕਿਤੇ ਵੀ ਉਨ੍ਹਾਂ ਦਾ ਹੌਂਸਲਾ ਡਗਮਗਾਇਆ ਤਾਂ ਸਿੱਖ ਕੌਮ ਜੈਕਾਰਿਆਂ ਦੇ ਨਾਲ ਉਨ੍ਹਾਂ ਦਾ ਹੌਸਲਾ ਵਧਾਏਗੀ, ਲੰਗਰ ਦਾ ਪ੍ਰਬੰਧ ਹੋਵੇਗਾ ਅਤੇ ਲਾਈਟਾਂ ਵੀ ਨਾਲ ਕੇ ਲੈ ਕੇ ਜਾਵਾਂਗੇ। ਕਿਤੇ ਵੀ ਆਰਐਸਐਸ ਵਰਕਰਾਂ ਦਾ ਹੌਸਲਾ ਨਹੀਂ ਡਿੱਗਣ ਦੇਵਾਂਗੇ। ਪਰ ਅੱਜ ਲੋੜ ਹੈ ਆਰਐਸਐਸ ਵਰਕਰਾਂ ਨੂੰ ਆਪਣੀ ਸ਼ਕਤੀ ਦਿਖਾਉਣ ਦੀ, ਜਿਸ ਕਰਕੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਦੇ ਦਿਸ਼ਾ ਨਿਰਦੇਸ਼ ਤੇ ਪ੍ਰਸ਼ਾਸਨ ਰਾਹੀਂ ਆਰਐਸਐਸ ਵਰਕਰਾਂ ਨੂੰ ਬਾਰਡਰ ਤੇ ਜਾਣ ਲਈ ਮੰਗ ਪੱਤਰ
ਦਿੱਤਾ ਹੈ । ਉਨ੍ਹਾਂ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਾਲਾ ਪੰਜ ਇੰਚ ਚੌੜਾਈ ਵਾਲਾ ਸੀਨਾ ਹੁਣ ਚੀਨ ਬਾਰਡਰ ਤੇ ਦਿਖਾਈ ਦੇਣਾ ਚਾਹੀਦਾ ਹੈ। ਇਸ ਮੌਕੇ ਉਨ੍ਹਾਂ ਦੇ ਨਾਲ ਜਥੇਦਾਰ ਗੁਰਚਰਨ ਸਿੰਘ ਕੋਟਲੀ, ਯਾਦਵਿੰਦਰ ਸਿੰਘ ਭਾਗੀਵਾਂਦਰ, ਮਹਿੰਦਰ ਸਿੰਘ ਖ਼ਾਲਸਾ, ਭੋਲਾ ਸਿੰਘ ਕੋਟਲੀ ਖੁਰਦ, ਅਜੈਬ ਸਿੰਘ ,ਗੁਰਤੇਜ ਸਿੰਘ,ਸੁਖਜੀਤ ਸਿੰਘ, ਸਿਮਰਨਜੋਤ ਸਿੰਘ, ਮਨਜੀਤ ਸਿੰਘ, ਸੀਰਾ, ਦਲਜੀਤ ਸਿੰਘ, ਜਗਜੀਤ ਸਿੰਘ, ਲਾਭ ਸਿੰਘ ਆਦਿ ਹਾਜ਼ਰ ਸਨ ।

ਆਪ’ ਉਮੀਦਵਾਰ ਉਮੇਸ਼ ਮਕਵਾਣਾ ਦੇ ਹੱਕ ‘ਚ…

ਚੰਡੀਗੜ੍ਹ, 16 ਅਪ੍ਰੈਲ- ਮੁੱਖ ਮੰਤਰੀ ਭਗਵੰਤ ਮਾਨ ਦੋ ਰੋਜ਼ਾ ਚੋਣ ਦੌਰੇ ‘ਤੇ ਗੁਜਰਾਤ ‘ਚ ਹਨ। ਮੰਗਲਵਾਰ ਨੂੰ ਉਨ੍ਹਾਂ ਨੇ…

AAP ਨੇ ਗੁਜਰਾਤ ਲਈ ਸਟਾਰ…

ਨਵੀਂ ਦਿੱਲੀ, 16 ਅਪ੍ਰੈਲ 2024: ਆਮ ਆਦਮੀ ਪਾਰਟੀ…

ਦਿੱਲੀ ਦੇ ਨੰਦਨਗਰ ‘ਚ ਫਾਇਰਿੰਗ…

ਨਵੀਂ ਦਿੱਲੀ, 16 ਅਪ੍ਰੈਲ 2024: ਰਾਜਧਾਨੀ ਦਿੱਲੀ…

UPSC ਨੇ ਐਲਾਨੇ ਸਿਵਲ ਸੇਵਾਵਾਂ…

ਨਵੀਂ ਦਿੱਲੀ, 16 ਅਪ੍ਰੈਲ 2024: ਸੰਘ ਲੋਕ…

Listen Live

Subscription Radio Punjab Today

ਮੰਦਭਾਗੀ ਖਬਰ 1 ਮਹੀਨਾ ਪਹਿਲਾਂ ਕੈਨੇਡਾ ਗਏ…

ਮਜੀਠਾ, 16 ਅਪ੍ਰੈਲ 2024- ਕੈਨੇਡਾ ‘ਤੋਂ ਮੰਦਭਾਗੀ ਖਬਰ ਸਾਹਮਣੇ ਆਈ ਹੈ। ਅੰਮ੍ਰਿਤਸਰ ਦੇ ਹਲਕਾ ਮਜੀਠਾ ਦੇ ਇੱਕ ਨੌਜਵਾਨ ਦੀ…

40 ਦਿਨਾਂ ਬਾਅਦ ਪੰਜਾਬ ਪਹੁੰਚੀਆਂ…

12 ਅਪ੍ਰੈਲ 2024-ਅਮਰੀਕਾ ‘ਚ ਦੋ ਟਰਾਲਿਆਂ ਦੀ…

ਕੈਨੇਡਾ ‘ਚ ਪੰਜਾਬੀ ਬਿਲਡਰ ਦਾ…

9 ਅਪ੍ਰੈਲ 2024: ਬਰੈਂਪਟਨ : ਕੈਨੇਡਾ ਦੇ…

ਅੱਜ ਲੱਗ ਰਿਹਾ ਸਭ ਤੋਂ…

8 ਅਪ੍ਰੈਲ 2024- ਸਾਲ 2024 ਦਾ ਪਹਿਲਾ…

Our Facebook

Social Counter

  • 39760 posts
  • 0 comments
  • 0 fans