Menu

ਕੋਵਿਡ ਟੈਸਟਿੰਗ ਸਥਾਨ ਬਠਿੰਡਾ ਤੋਂ ਬਿਮਾਰੀ ਫੈਲਣ ਦਾ ਖਦਸ਼ਾ ਬਰਕਰਾਰ

ਬਠਿੰਡਾ,6 ਜੁਲਾਈ(ਬਲਵਿੰਦਰ ਸਿੰਘ ਭੁੱਲਰ) – ਸਥਾਨਕ ਸਿਵਲ ਹਸਪਤਾਲ ਵਿੱਚ ਕੋਵਿਡ-19 ਦੇ ਟੈਸਟਾਂ ਲਈ ਪਰਚੀ ਕੱਟਣ ਅਤੇ ਟੈਸਟ ਕਰਨ ਵਾਲੇ ਕਮਰਿਆਂ ਮੂਹਰੇ ਪਹੁੰਚ ਰਹੇ ਸ਼ੱਕੀ ਮਰੀਜਾਂ ਨੂੰ ਜਿੱਥੇ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਉੱਥੇ ਇਹ ਸਥਾਨ ਕਰੋਨਾ ਬੀਮਾਰੀ ਫੈਲਾਉਣ ਦਾ ਕਾਰਨ ਬਣਦਾ ਵੀ ਨਜ਼ਰ ਆ ਰਿਹਾ ਹੈ।
ਸਿਵਲ ਹਸਪਤਾਲ ਵਿੱਚ ਕੋਵਿਡ-19 ਦੇ ਸ਼ੱਕੀ ਮਰੀਜਾਂ ਦੇ ਟੈਸਟ ਕਰਨ ਲਈ ਵਿਸੇ਼ਸ਼ ਕਮਰਾ ਬਣਾਇਆ ਗਿਆ ਹੈ ਅਤੇ ਉਸਦੇ ਨਜ਼ਦੀਕ ਹੀ ਪਰਚੀ ਕੱਟਣ ਲਈ ਵੀ ਵਿਸੇ਼ਸ਼ ਸਟਾਫ਼ ਦੀ ਡਿਊਟੀ ਲਗਾਈ ਗਈ ਹੈ। ਇਹਨਾਂ ਦੋਵਾਂ ਕਮਰਿਆਂ ਦੇ ਅੱਗੇ ਸੈਂਕੜੇ ਸ਼ੱਕੀ ਮਰੀਜ਼ ਆਪਣੇ ਟੈਸਟ ਕਰਵਾਉਣ ਲਈ ਪਹੁੰਚਦੇ ਹਨ। ਪੰਜਾਬ ਸਰਕਾਰ ਵੱਲੋਂ ਇਸ ਭਿਆਨਕ ਬੀਮਾਰੀ ਨੂੰ ਫੈਲਣ ਤੋਂ ਰੋਕਣ ਲਈ ਉਚੇਚੇ ਪ੍ਰਬੰਧ ਕਰਨ ਦੇ ਦਾਅਵੇ ਕੀਤੇ ਜਾ ਰਹੇ ਹਨ, ਮੀਡੀਆ ਰਾਹੀਂ ਦੂਰੀਆਂ ਬਣਾ ਕੇ ਰੱਖਣ, ਮਾਸਿਕ ਪਾਉਣ ਆਦਿ ਦਾ ਪ੍ਰਚਾਰ ਕੀਤਾ ਜਾ ਰਿਹਾ ਹੈ। ਪਰ ਇਸ ਟੈਸਟਿੰਗ ਸਥਾਨ ਦੇ ਬਾਹਰ ਖੜੇ ਸ਼ੱਕੀ ਮਰੀਜਾਂ ਦਾ ਫਾਸਲਾ ਰੱਖਣ ਲਈ ਕੋਈ ਇੰਤਜ਼ਾਮ ਨਹੀਂ ਕੀਤਾ ਗਿਆ ਅਤੇ ਨਾ ਹੀ ਕੋਈ ਮੁਲਾਜ਼ਮ ਦੂਰੀ ਬਣਾ ਕੇ ਰੱਖਣ ਲਈ ਕਹਿ ਰਿਹਾ ਸੀ।
ਪਰਚੀ ਕੱਟਣ ਲਈ ਬਿਠਾਇਆ ਸਪੈਸ਼ਲ ਸਟਾਫ ਸ਼ੱਕੀ ਮਰੀਜਾਂ ਨੂੰ ਟਾਲ ਮਟੋਲ ਕਰਕੇ ਵਾਪਸ ਕਰ ਰਿਹਾ ਸੀ। ਦੋਵਾਂ ਕਮਰਿਆਂ ਅੱਗੇ ਖੜੇ ਸ਼ੱਕੀ ਮਰੀਜਾਂ ਨੂੰ ਵੇਖਦਿਆਂ ਇਹ ਖਦਸ਼ਾ ਪ੍ਰਗਟ ਹੁੰਦਾ ਸੀ ਕਿ ਜੇਕਰ ਇਹਨਾਂ ਵਿੱਚ ਇੱਕ ਵੀ ਪੌਜੇਟਿਵ ਮਰੀਜ ਹੋਇਆ ਤਾਂ ਉਹ ਦਰਜਨਾਂ ਹੋਰ ਵਿਅਕਤੀਆਂ ਵਿੱਚ ਬੀਮਾਰੀ ਫੈਲਣ ਦਾ ਕਾਰਨ ਬਣ ਸਕਦਾ ਹੈ। ਬਿਮਾਰੀ ਤੋਂ ਬਚਣ ਲਈ ਆਪਣੇ ਟੈਸਟ ਕਰਵਾਉਣ ਲਈ ਪਹੁੰਚਣ ਵਾਲਿਆਂ ਨੂੰ ਬੀਮਾਰੀ ਲੱਗਣ ਦਾ ਖਤਰਾ ਦਿਖਾਈ ਦੇ ਰਿਹਾ ਸੀ। ਕੋਵਿਡ-19 ਤੋਂ ਬਚਾਅ ਲਈ ਸਿਵਲ ਹਸਪਤਾਲ ਵਿੱਚ ਹੋ ਰਹੀ ਇਸ ਲਾਪਰਵਾਹੀ ਸਬੰਧੀ ਡਿਪਟੀ ਕਮਿਸਨਰ ਬਠਿੰਡਾ ਅਤੇ ਸਿਹਤ ਵਿਭਾਗ ਪੰਜਾਬ ਦੇ ਧਿਆਨ ਵਿੱਚ ਲਿਆ ਦਿੱਤਾ ਗਿਆ ਹੈ, ਤਾਂ ਜੋ ਮਿਸ਼ਨ ਫਤਹਿ ਨੂੰ ਕਾਮਯਾਬ ਕਰਨ ਲਈ ਟੈਸਟਿੰਗ ਸਥਾਨਾਂ ਵੱਲ ਉਚੇਚਾ ਧਿਆਨ ਦਿੱਤਾ ਜਾ ਸਕੇ।

ਅੰਬਾਲਾ ਛਾਉਣੀ ਤੋਂ ਪੰਜਾਬ ਦਾ ਫੌਜੀ ਜਵਾਨ…

ਅੰਬਾਲਾ, 20 ਅਪ੍ਰੈਲ 2024- ਹਰਿਆਣਾ ਦੇ ਅੰਬਾਲਾ ਕੈਂਟ ਤੋਂ ਫੌਜ ਦਾ ਜਵਾਨ ਸ਼ੱਕੀ ਹਾਲਾਤਾਂ ‘ਚ ਲਾਪਤਾ ਹੋ ਗਿਆ। ਜਵਾਨ…

ਐਲੋਨ ਮਸਕ ਦਾ ਭਾਰਤ ਦੌਰਾ…

20 ਅਪ੍ਰੈਲ 2024- ਸਪੇਸਐਕਸ ਅਤੇ ਟੇਸਲਾ ਦੇ…

ਮਨੀਸ਼ ਸਿਸੋਦੀਆ ਨੇ ਵਾਪਸ ਲਈ…

ਨਵੀਂ ਦਿੱਲੀ , 19 ਅਪ੍ਰੈਲ 2024- ਰਾਊਜ਼…

ਕਾਂਗਰਸ ਨੂੰ ਦੋਹਰਾ ਝਟਕਾ, ਭਾਜਪਾ…

ਨਵੀਂ ਦਿੱਲੀ 20 ਅਪ੍ਰੈਲ 2024- ਲੋਕ ਸਭਾ…

Listen Live

Subscription Radio Punjab Today

ਐਲੋਨ ਮਸਕ ਦਾ ਭਾਰਤ ਦੌਰਾ ਮੁਲਤਵੀ, ਭਲਕੇ…

20 ਅਪ੍ਰੈਲ 2024- ਸਪੇਸਐਕਸ ਅਤੇ ਟੇਸਲਾ ਦੇ ਮਾਲਕ ਐਲੋਨ ਮਸਕ ਦਾ ਭਾਰਤ ਦੌਰਾ ਮੁਲਤਵੀ ਹੋ ਗਿਆ ਹੈ। ਹੁਣ ਉਹ…

ਦੁਬਈ ‘ਚ ਬਾਰਸ਼ ਕਾਰਨ ਦੂਤਘਰ…

19 ਅਪ੍ਰੈਲ 2024: ਸੰਯੁਕਤ ਅਰਬ ਅਮੀਰਾਤ (ਯੂਏਈ) ਵਿਚ…

ਮੰਦਭਾਗੀ ਖਬਰ 1 ਮਹੀਨਾ ਪਹਿਲਾਂ…

ਮਜੀਠਾ, 16 ਅਪ੍ਰੈਲ 2024- ਕੈਨੇਡਾ ‘ਤੋਂ ਮੰਦਭਾਗੀ…

40 ਦਿਨਾਂ ਬਾਅਦ ਪੰਜਾਬ ਪਹੁੰਚੀਆਂ…

12 ਅਪ੍ਰੈਲ 2024-ਅਮਰੀਕਾ ‘ਚ ਦੋ ਟਰਾਲਿਆਂ ਦੀ…

Our Facebook

Social Counter

  • 39840 posts
  • 0 comments
  • 0 fans