ਬਠਿੰਡਾ, 6 ਜੁਲਾਈ(ਗੁਰਜੀਤ) – ਬਠਿੰਡਾ ਜ਼ਿਲੇ ਵਿਚ ਅੱਜ ਕੋਵਿਡ 19 ਦੇ 7 ਨਵੇਂ ਕੇਸ ਸਾਹਮਣੇ ਆਏ ਹਨ। ਇਹ ਜਾਣਕਾਰੀ ਜ਼ਿਲੇ ਦੇ ਡਿਪਟੀ ਕਮਿਸ਼ਨਰ ਸ੍ਰੀ ਬੀ ਸ੍ਰੀ ਨਿਵਾਸਨ ਨੇ ਦਿੱਤੀ ਹੈ। ਇਸ ਤੋਂ ਬਿਨਾਂ ਅੱਜ ਜ਼ਿਲੇ ਵਿਚ 4 ਜਣੇ ਕੋਵਿਡ ਨੂੰ ਮਾਤ ਦੇ ਕੇ ਠੀਕ ਹੋ ਕੇ ਹਸਪਤਾਲ ਤੋਂ ਘਰ ਵੀ ਪਰਤ ਗਏ ਹਨ। ਇਸ ਤਰਾਂ ਹੁਣ ਐਕਟਿਵ ਕੇਸ 35 ਰਹਿ ਗਏ ਹਨ। ਇਸ ਤੋਂ ਬਿਨਾਂ ਅੱਜ 300 ਨੈਗੇਟਿਵ ਰਿਪੋਰਟਾਂ ਵੀ ਪ੍ਰਾਪਤ ਹੋਈਆਂ ਹਨ।
ਡਾ: ਕੁੰਦਨ ਪਾਲ ਨੇ ਦੱਸਿਆ ਕਿ ਅੱਜ ਪਾਜਿਟਿਵ ਆਏ ਕੇਸਾਂ ਵਿਚੋਂ 4 ਪਹਿਲਾਂ ਤੋਂ ਪਾਜਿਟਿਵ ਆਏ ਕੇਸਾਂ ਦੇ ਸੰਪਰਕਾਂ ਵਿਚੋਂ ਹਨ। ਜਦ ਕਿ ਦੋ ਦਾ ਦੂਜੇ ਰਾਜਾਂ ਦੀ ਯਾਤਰਾ ਦਾ ਪਿੱਛੋਕੜ ਹੈ ਅਤੇ 1 ਪ੍ਰੀ ਸਰਜਰੀ ਟੈਸਟ ਹੋਇਆ ਸੀ। ਇੰਨਾਂ ਵਿਚੋਂ 6 ਪੁਰਸ਼ ਅਤੇ ਇਕ ਔਰਤ ਹੈ।