ਫਿਰੋਜ਼ਪੁਰ 3 ਜੁਲਾਈ (ਗੁਰਦਰਸ਼ਨ ਸਿੰਘ ਸੰਧੂ) – ਵੱਧ ਵਿਆਜ ਦਾ ਲਾਲਚ ਦੇ ਕੇ ਔਰਤ ਨਾਲ ਠੱਗੀ ਮਾਰਨ ਦੇ ਦੋਸ਼ ਵਿਚ ਥਾਣਾ ਮੱਲਾਂਵਾਲਾ ਦੀ ਪੁਲਿਸ ਨੇ ਇਕ ਵਿਅਕਤੀ ਖਿਲਾਫ 420 ਆਈਪੀਸੀ ਤਹਿਤ ਮਾਮਲਾ ਦਰਜ ਕੀਤਾ ਹੈ। ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਦਰਸ਼ਨ ਕੌਰ ਪਤਨੀ ਨਿਰੰਜਨ ਸਿੰਘ ਵਾਸੀ ਪਿੰਡ ਖੋਸਾ ਕੋਟਲਾ ਤਹਿਸੀਲ ਧਰਮਕੋਟ ਜ਼ਿਲ੍ਹਾ ਮੋਗਾ ਹਾਲ ਕੈਨੇਡਾ ਨੇ ਦੋਸ਼ ਲਗਾਇਆ ਹੈ ਕਿ ਦੋਸ਼ੀ ਗੁਰਪ੍ਰੀਤ ਸਿੰਘ ਸਿੱਧੂ ਪੁੱਤਰ ਨਛੱਤਰ ਸਿੰਘ ਵਾਸੀ ਢਾਬਾਂ ਕੋਕਰੀਆ ਤਹਿਸੀਲ ਅਬੋਹਰ ਜ਼ਿਲ੍ਹਾ ਫਾਜ਼ਿਲਕਾ ਹਾਲ ਮਕਾਨ ਨੰਬਰ 318 ਸੈਕਟਰ 21 ਏ ਚੰਡੀਗੜ੍ਹ ਨੇ ਦੀ ਨੈਸ਼ਨਲ ਕੋਆਪਰੇਟਿਵ ਨੋਟ ਕਰੇਡਿਟ ਸੁਸਾਇਟੀ ਨਾਮ ਦੀ ਫਰਮ ਖਰੜ ਵਿਖੇ ਬਣਾਈ ਹੋਈ ਸੀ ਤੇ ਇਸ ਦੀਆਂ ਵੱਖ ਵੱਖ ਏਰੀਆ ਵਿਚ ਬ੍ਰਾਂਚਾਂ ਬਣਾਈਆਂ ਹੋਈਆਂ ਸਨ ਤੇ ਲੋਕਾਂ ਕੋਲੋਂ ਪੈਸੇ ਲੈ ਕ ਉਨ੍ਹਾਂ ਨੁੰ ਵੱਧ ਵਿਆਜ ਦਾ ਲਾਲਚ ਦੇ ਕੇ ਪੈਸੇ ਜਮ੍ਹਾ ਕਰਦਾ ਸੀ। ਦਰਸ਼ਨ ਕੌਰ ਨੇ ਦੱਸਿਆ ਕਿ ਸਾਲ 2015 ਵਿਚ ਆਪਣੇ ਰਿਸ਼ਤੇਦਾਰਾਂ ਨਾਲ ਮਿਲ ਕੇ 34 ਲੱਖ 7 ਹਜ਼ਾਰ 513 ਰੁਪਏ ਦੀਆਂ ਵੱਖ ਵੱਖ ਐਫਡੀਆਂ ਦੋਸ਼ੀ ਕੋਲੋਂ ਕਰਵਾਈਆਂ ਸਨ ਤੇ ਐੱਫਡੀਆਂ ਖਤਮ ਹੋਣ ਤੇ ਕੁੱਲ ਰਕਮ 56 ਲੱਖ 19 ਹਜ਼ਾਰ 138 ਰੁਪਏ ਬਣਦੀ ਸੀ। ਦਰਸ਼ਨ ਕੌਰ ਨੇ ਦੱਸਿਆ ਕਿ ਦੋਸ਼ੀ ਨੇ ਉਨ੍ਹਾਂ ਨੂੰ ਕੋਈ ਪੈਸਾ ਵਾਪਸ ਨਹੀਂ ਕੀਤਾ ਤੇ ਉਨ੍ਹਾਂ ਨਾਲ ਲੱਖਾਂ ਰੁਪਏ ਦੀ ਠੱਗੀ ਮਾਰੀ ਹੈ। ਇਸ ਮਾਮਲੇ ਦੀ ਜਾਂਚ ਕਰ ਰਹੇ ਏਐੱਸਆਈ ਅਵਨੀਤ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ ‘ਤੇ ਉਕਤ ਦੋਸ਼ੀ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।