Menu

ਭਾਰਤ ‘ਚ ਘਟੀਆਂ ਸੋਲਰ ਬਿਜਲੀ ਦੀਆਂ ਦਰਾਂ

ਨਵੀਂ ਦਿੱਲੀ, 2 ਜੁਲਾਈ – ਭਾਰਤ ‘ਚ ਸੋਲਰ ਬਿਜਲੀ ਦੀ ਦਰ ਘੱਟੋ-ਘੱਟ ਪੱਧਰ ‘ਤੇ ਪਹੁੰਚ ਗਈ ਹੈ। ਹਾਲ ਹੀ ‘ਚ ਸੋਲਰ ਐਨਰਜੀ ਪੈਦਾ ਕਰਨ ਵਾਲੀਆਂ ਛੇ ਕੰਪਨੀਆਂ ਨੇ ਆਪਣੀ ਬੋਲੀ ‘ਚ 2.36 ਰੁਪਏ ਪ੍ਰਤੀ ਯੂਨਿਟ ਦੀ ਦਰ ਨਾਲ ਬਿਜਲੀ ਵੇਚਣ ਦੀ ਪੇਸ਼ਕਸ਼ ਕੀਤੀ ਹੈ। ਇਨ੍ਹਾਂ ‘ਚ ਪੰਜ ਵਿਦੇਸ਼ੀ ਕੰਪਨੀਆਂ ਹਨ ਜੋ ਮਿਲ ਕੇ 2000 ਮੈਗਾਵਾਟ ਬਿਜਲੀ ਪੈਦਾ ਕਰਨਗੀਆਂ। ਇਸ ਬੋਲੀ ‘ਚ ਸਫਲ ਹੋਣ ਵਾਲੀ ਭਾਰਤ ਦੀ ਇਕਲੌਤੀ ਕੰਪਨੀ ਰੀ-ਨੀਊ ਪਾਵਰ ਹੈ।

ਹੁਣ ਤਕ ਸੋਲਰ ਐਨਰਜੀ ਦੀ ਘੱਟੋ ਘੱਟ ਟੈਰਿਫ 2.44 ਰੁਪਏ ਪ੍ਰਤੀ ਯੂਨਿਟ ਸੀ। ਤਾਜ਼ਾ ਬੋਲੀ ਮੁਤਾਬਕ ਸਪੇਨ ਦੀ ਕੰਪਨੀ ਸੋਲਰਪੈਕ ਨੇ 300 ਮੈਗਾਵਾਟ ਬਿਜਲੀ ਬਣਾਉਣ ਦਾ ਠੇਕਾ ਹਾਸਲ ਕੀਤਾ ਹੈ। ਕੰਪਨੀ ਨੇ 2.36 ਰੁਪਏ ਪ੍ਰਤੀ ਯੂਨਿਟ ਦੀ ਦਰ ਨਾਲ ਬਿਜਲੀ ਬਣਾਉਣ ਦੀ ਬੋਲੀ ਲਾਈ ਹੈ। ਇਟਲੀ ਦੀ ਕੰਪਨੀ ਏਨਲ ਗ੍ਰੀਨ 300 ਮੈਗਾਵਾਟ ਸੋਲਰ ਐਨਰਜੀ 2.37 ਰੁਪਏ ਪ੍ਰਤੀ ਯੂਨਿਟ ਦੇ ਹਿਸਾਬ ਨਾਲ ਪੈਦਾ ਕਰੇਗੀ। ਭਾਰਤੀ ਕੰਪਨੀ ਰੀਨੀਊ ਪਾਵਰ 400 ਮੈਗਾਵਾਟ ਬਿਜਲੀ 2.38 ਰੁਪਏ ਪ੍ਰਤੀ ਯੂਨਿਟ ਦੇ ਹਿਸਾਬ ਨਾਲ ਬਣਾਏਗੀ।

ਦਰਅਸਲ ਕੋਰੋਨਾ ਵਾਇਰਸ ਲੌਕਡਾਊਨ ਦੌਰਾਨ ਪੈਦਾ ਹੋਈ ਮੰਦੀ ‘ਚ ਸੋਲਰ ਉਪਕਰਨ ਕਾਫੀ ਸਸਤੇ ਹੋ ਗਏ ਹਨ। ਇਸ ਲਈ ਕੰਪਨੀਆਂ ਲਈ ਸੋਲਰ ਐਨਰਜੀ ਦੇ ਉਤਪਾਦਨ ‘ਚ ਕਾਫੀ ਘੱਟ ਲਾਗਤ ਆ ਰਹੀ ਹੈ। ਹਾਲਾਂਕਿ ਭਾਰਤੀ ਡਿਵੈਲਪਰ ਬਿਜਲੀ ਦੀ ਮੰਗ ‘ਚ ਕਮੀ ਤੋਂ ਫਿਕਰਮੰਦ ਹਨ।

ਨੌਜਵਾਨ ਦਾ ਦਿਨ ਦਿਹਾੜੇ ਗੋ.ਲੀਆਂ ਮਾ.ਰ ਕੇ…

ਹਰਿਆਣਾ, 18 ਅਪ੍ਰੈਲ 2024- ਸੋਨੀਪਤ ਦੇ ਪਿੰਡ ਮੋਹਾਣਾ ‘ਚ ਦਿਨ ਦਿਹਾੜੇ ਇਕ ਨੌਜਵਾਨ ਦੀ ਗੋਲ਼ੀ ਮਾਰ ਕੇ ਹੱਤਿਆ ਕਰਨ…

ਸੀਨੀਅਰ ਵੱਲੋਂ ਅਪਮਾਨਿਤ ਕੀਤੇ ਜਾਣ…

ਆਂਧਰਾ ਪ੍ਰਦੇਸ਼ , 18 ਅਪ੍ਰੈਲ 2024- ਸਾਬਕਾ…

ਦੁਬਈ ‘ਚ ਭਾਰੀ ਮੀਂਹ ਤੇ…

18 ਅਪ੍ਰੈਲ 2024: ਦੁਬਈ ‘ਚ ਭਾਰੀ ਮੀਂਹ…

ਗੁਜਰਾਤ ਦੇ ਭਰੂਚ ‘ਚ ਭਗਵੰਤ…

ਚੰਡੀਗੜ੍ਹ, 17 ਅਪ੍ਰੈਲ 2024- ਪੰਜਾਬ ਦੇ ਮੁੱਖ…

Listen Live

Subscription Radio Punjab Today

ਮੰਦਭਾਗੀ ਖਬਰ 1 ਮਹੀਨਾ ਪਹਿਲਾਂ ਕੈਨੇਡਾ ਗਏ…

ਮਜੀਠਾ, 16 ਅਪ੍ਰੈਲ 2024- ਕੈਨੇਡਾ ‘ਤੋਂ ਮੰਦਭਾਗੀ ਖਬਰ ਸਾਹਮਣੇ ਆਈ ਹੈ। ਅੰਮ੍ਰਿਤਸਰ ਦੇ ਹਲਕਾ ਮਜੀਠਾ ਦੇ ਇੱਕ ਨੌਜਵਾਨ ਦੀ…

40 ਦਿਨਾਂ ਬਾਅਦ ਪੰਜਾਬ ਪਹੁੰਚੀਆਂ…

12 ਅਪ੍ਰੈਲ 2024-ਅਮਰੀਕਾ ‘ਚ ਦੋ ਟਰਾਲਿਆਂ ਦੀ…

ਕੈਨੇਡਾ ‘ਚ ਪੰਜਾਬੀ ਬਿਲਡਰ ਦਾ…

9 ਅਪ੍ਰੈਲ 2024: ਬਰੈਂਪਟਨ : ਕੈਨੇਡਾ ਦੇ…

ਅੱਜ ਲੱਗ ਰਿਹਾ ਸਭ ਤੋਂ…

8 ਅਪ੍ਰੈਲ 2024- ਸਾਲ 2024 ਦਾ ਪਹਿਲਾ…

Our Facebook

Social Counter

  • 39795 posts
  • 0 comments
  • 0 fans