Menu

ਚੀਨ ਨੇ ਤਾਇਨਾਤ ਕੀਤੇ 20,000 ਸੈਨਿਕ, ਭਾਰਤ ਨੇ ਵੀ ਵਧਾਈ ਤਾਇਨਾਤੀ

ਨਵੀਂ ਦਿੱਲੀ, 1 ਜੁਲਾਈ – ਚੀਨ ਨੇ ਭਾਰਤ ਨਾਲ ਲੱਗਦੀ ਅਸਲ ਕੰਟਰੋਲ ਰੇਖਾ ‘ਤੇ 20 ਹਜ਼ਾਰ ਤੋਂ ਜ਼ਿਆਦਾ ਸੈਨਿਕਾਂ ਦੀ ਤਾਇਨਾਤ ਕੀਤੀ ਹੈ। ਦੂਜੇ ਪਾਸੇ, ਲੱਦਾਖ ਦੀ ਸਰਹੱਦ ਨਾਲ ਲੱਗਦੇ ਚੀਨ ਦੇ ਸ਼ਿਨਜਿਆਂਗ ਪ੍ਰਾਂਤ ਵਿਚ ਵੀ ਦਸ ਹਜ਼ਾਰ ਸੈਨਿਕਾਂ ਦੀ ਤਾਇਨਾਤੀ ਹੈ। ਸਰਕਾਰੀ ਸੂਤਰਾਂ ਮੁਤਾਬਕ, ਚੀਨੀ ਫੌਜ ਨੇ ਪੂਰਬੀ ਲੱਦਾਖ ਸੈਕਟਰ ਵਿੱਚ ਐਲਏਸੀ ਦੇ ਨਾਲ ਲਗਪਗ ਦੋ ਡਿਵੀਜ਼ਨਾਂ ‘ਚ ਤਾਇਨਾਤ ਕੀਤੇ ਹਨ। ਇੱਕ ਹੋਰ ਡਿਵੀਜ਼ਨ ਹੈ ਜੋ ਉੱਤਰੀ ਜ਼ਿਨਜਿਆਂਗ ਪ੍ਰਾਂਤ ਵਿਚ ਹੈ, ਜੋ ਕਿ ਲਗਪਗ 1000 ਕਿਲੋਮੀਟਰ ਦੀ ਦੂਰੀ ‘ਤੇ ਹੈ, ਪਰ ਚੀਨੀ ਸਰਹੱਦ ‘ਤੇ ਸਮਤਲ ਖੇਤਰਾਂ ਦੇ ਕਾਰਨ ਉਨ੍ਹਾਂ ਨੂੰ ਵੱਧ ਤੋਂ ਵੱਧ 48 ਘੰਟਿਆਂ ਵਿਚ ਸਾਡੀ ਸਰਹੱਦ ਤਕ ਪਹੁੰਚਣ ਲਈ ਲਾਮਬੰਦ ਕੀਤਾ ਜਾ ਸਕਦਾ ਹੈ।

ਸੂਤਰਾਂ ਨੇ ਦੱਸਿਆ ਕਿ ਅਸੀਂ ਇਨ੍ਹਾਂ ਸੈਨਿਕਾਂ ਦੀ ਆਵਾਜਾਈ ‘ਤੇ ਨਜ਼ਰ ਰੱਖ ਰਹੇ ਹਾਂ, ਜਿਨ੍ਹਾਂ ਨੂੰ ਭਾਰਤੀ ਸਰਹੱਦ ਦੇ ਨੇੜੇ ਤਾਇਨਾਤ ਕੀਤਾ ਗਿਆ ਹੈ। ਸੂਤਰਾਂ ਨੇ ਦੱਸਿਆ ਕਿ ਚੀਨ ਦੀਆਂ ਤਿੱਬਤ ਖਿੱਤੇ ਵਿੱਚ ਆਮ ਤੌਰ ‘ਤੇ ਦੋ ਡਿਵੀਜ਼ਨ ਹੁੰਦੇ ਹਨ ਪਰ ਇਸ ਵਾਰ ਉਨ੍ਹਾਂ ਨੇ 2,000 ਕਿਲੋਮੀਟਰ ਦੂਰ ਭਾਰਤੀ ਚੌਕੀਆਂ ਦੇ ਵਿਰੁੱਧ ਦੋ ਹੋਰ ਡਿਵੀਜ਼ਨ ਤਾਇਨਾਤ ਕੀਤੀਆਂ ਹਨ। ਸਥਿਤੀ ਨੂੰ ਵੇਖਦੇ ਹੋਏ ਭਾਰਤ ਨੇ ਪੂਰਬੀ ਲੱਦਾਖ ਖੇਤਰ ਦੇ ਆਸ ਪਾਸ ਦੇ ਸਥਾਨਾਂ ਤੋਂ ਘੱਟੋ ਘੱਟ ਦੋ ਡਿਵੀਜ਼ਨਾਂ ਨੂੰ ਤਾਇਨਾਤ ਕੀਤਾ ਹੈ। ਇਸ ਵਿਚ ਇੱਕ ਰਾਖਵੀਂ ਮਾਉਂਟ ਡਿਵੀਜ਼ਨ ਵੀ ਸ਼ਾਮਲ ਹੈ ਜੋ ਪੂਰਬੀ ਲੱਦਾਖ ਖੇਤਰ ਵਿਚ ਹਰ ਸਾਲ ਪੂਰਬੀ ਲੱਦਾਖ ਖੇਤਰ ‘ਚ ਲੜਾਈ ਦਾ ਅਭਿਆਸ ਕਰਦੀ ਹੈ।

ਸੂਤਰਾਂ ਦਾ ਕਹਿਣਾ ਹੈ ਕਿ ਸੈਨਿਕ ਅਤੇ ਕੂਟਨੀਤਕ ਪੱਧਰ ‘ਤੇ ਚੀਨ ਨਾਲ ਗੱਲਬਾਤ ਦੇ ਬਾਵਜੂਦ ਅਜਿਹਾ ਜਾਪਦਾ ਹੈ ਕਿ ਸੰਕਟ ਨੂੰ ਸੁਲਝਾਉਣ ਵਿਚ ਬਹੁਤ ਸਮਾਂ ਲੱਗੇਗਾ। ਭਾਰਤ ਵੀ ਇਸ ਲਈ ਆਪਣੇ ਆਪ ਨੂੰ ਤਿਆਰ ਕਰ ਰਿਹਾ ਹੈ।

EVM ਲੈ ਕੇ ਜਾ ਰਿਹਾ ਵਾਹਨ ਨਦੀ…

ਲਖੀਮਪੁਰ, 19 ਅਪ੍ਰੈਲ 2024- ਲਖੀਮਪੁਰ ਇਲਾਕੇ ਵਿੱਚ ਈਵੀਐਮ ਨਦੀ ਵਿੱਚ ਡੁੱਬਣ ਦਾ ਮਾਮਲਾ ਸਾਹਮਣੇ ਆਇਆ ਹੈ। ਤੁਹਾਨੂੰ ਦੱਸ ਦੇਈਏ…

ਚੋਣ ਡਿਊਟੀ ‘ਤੇ ਤਾਇਨਾਤ CRPF…

19 ਅਪ੍ਰੈਲ 2024-ਛੱਤੀਸਗੜ੍ਹ ਦੇ ਬੀਜਾਪੁਰ ਜ਼ਿਲ੍ਹੇ ਵਿੱਚ…

23 ਸਾਲਾ ਕੁੜੀ ਨਾਲ ਗੁਆਂਢੀ…

19 ਅਪ੍ਰੈਲ 2024- ਮੱਧ ਪ੍ਰਦੇਸ਼ ਦੇ ਗੁਨਾ…

ਦੁਬਈ ‘ਚ ਬਾਰਸ਼ ਕਾਰਨ ਦੂਤਘਰ…

19 ਅਪ੍ਰੈਲ 2024: ਸੰਯੁਕਤ ਅਰਬ ਅਮੀਰਾਤ (ਯੂਏਈ) ਵਿਚ…

Listen Live

Subscription Radio Punjab Today

ਦੁਬਈ ‘ਚ ਬਾਰਸ਼ ਕਾਰਨ ਦੂਤਘਰ ਨੇ ਭਾਰਤੀ…

19 ਅਪ੍ਰੈਲ 2024: ਸੰਯੁਕਤ ਅਰਬ ਅਮੀਰਾਤ (ਯੂਏਈ) ਵਿਚ ਭਾਰਤੀ ਦੂਤਘਰ ਨੇ ਦੁਬਈ ਅੰਤਰਰਾਸ਼ਟਰੀ ਹਵਾਈ ਅੱਡੇ ਰਾਹੀਂ ਯਾਤਰਾ ਕਰਨ ਵਾਲੇ ਭਾਰਤੀ…

ਮੰਦਭਾਗੀ ਖਬਰ 1 ਮਹੀਨਾ ਪਹਿਲਾਂ…

ਮਜੀਠਾ, 16 ਅਪ੍ਰੈਲ 2024- ਕੈਨੇਡਾ ‘ਤੋਂ ਮੰਦਭਾਗੀ…

40 ਦਿਨਾਂ ਬਾਅਦ ਪੰਜਾਬ ਪਹੁੰਚੀਆਂ…

12 ਅਪ੍ਰੈਲ 2024-ਅਮਰੀਕਾ ‘ਚ ਦੋ ਟਰਾਲਿਆਂ ਦੀ…

ਕੈਨੇਡਾ ‘ਚ ਪੰਜਾਬੀ ਬਿਲਡਰ ਦਾ…

9 ਅਪ੍ਰੈਲ 2024: ਬਰੈਂਪਟਨ : ਕੈਨੇਡਾ ਦੇ…

Our Facebook

Social Counter

  • 39833 posts
  • 0 comments
  • 0 fans