Menu

ਜਿਪਸੀ ਅਤੇ ਸਵਿਫਟ ਕਾਰ ‘ਚ ਟੱਕਰ, ਲੈਫਟੀਨੈਂਟ ਕਰਨਲ ਜ਼ਖਮੀ

ਜਲੰਧਰ, 30 ਜੂਨ – ਫੋਕਲ ਪੁਆਇੰਟ ਚੌਕ ਕੋਲ ਸੈਨਾ ਦੀ ਜਿਪਸੀ ਅਤੇ ਸਵਿਫਟ ਕਾਰ ਵਿਚ ਟੱਕਰ ਹੋ ਗਈ। ਦੁਰਘਟਨਾ ਵਿਚ ਜਿਪਸੀ ’ਤੇ ਸਵਾਰ ਲੈਫਟੀਨੈਂਟ ਕਰਨਲ ਇੰਦਰਜੀਤ ਸਿੰਘ ਜ਼ਖ਼ਮੀ ਹੋ ਗਿਆ ਅਤੇ ਉਨ੍ਹਾਂ ਦਾ ਡਰਾਈਵਰ ਕੁਲਵੰਤ ਵੀ ਮਾਮੂਲੀ ਜ਼ਖ਼ਮੀ ਹੋਇਆ ਹੈ। ਸਵਿਫਟ ਕਾਰ ਵਿਚ ਸਵਾਰ ਪਰਿਵਾਰ ਵਾਲ ਵਾਲ ਬਚ ਗਿਆ।
ਦੁਰਘਟਨਾ ਤੋਂ ਬਾਅਦ ਦੋਵੇਂ ਚਾਲਕਾਂ ਨੇ ਇਕ ਦੂਜੇ ’ਤੇ ਦੁਰਘਟਨਾ ਦੇ ਦੋਸ਼ ਆਏ ਅਤੇ ਇਸ ਦੌਰਾਨ ਖੂਬ ਹੰਗਾਮਾ ਕੀਤਾ। ਚੌਕ ਕੋਲ ਦੁਰਘਟਨਾ ਹੋਣ ਕਾਰਨ ਲੰਬਾ ਜਾਮ ਲੱਗ ਗਿਆ। ਸੂਚਨਾ ਮਿਲਦੇ ਹੀ ਥਾਣਾ ਡਿਵੀਜ਼ਨ ਨੰਬਰ ਇਕ ਦੀ ਪੁਲਿਸ ਅਤੇ ਟਰੈਫਿਕ ਪੁਲਿਸ ਨੇ ਦੋਵੇਂ ਵਾਹਨਾਂ ਨੂੰ ਸਾਈਡ ’ਤੇ ਕਰਕੇ ਜਾਮ ਖੁਲ੍ਹਵਾਇਆ।
ਜਿਪਸੀ ਸਵਾਰ ਲੈਫਟੀਨੈਂਟ ਕਰਨਲ ਇੰਦਰਜੀਤ ਸਿੰਘ ਨੇ ਦੱਸਿਆ ਕਿ ਉਹ ਅੰਮ੍ਰਿਤਸਰ ਦੇ ਰਹਿਣ ਵਾਲੇ ਹਨ ਅਤੇ ਸੋਮਵਾਰ ਨੂੰ ਉਨ੍ਹਾਂ ਦੀ ਡਿਊਟੀ ਜਲੰਧਰ ਵਿਚ ਸੀ।
ਮੰਗਲਵਾਰ ਦੁਪਹਿਰ ਨੂੰ ਘਰ ਵਾਪਸ ਜਾ ਰਹੇ ਸਨ। ਫੋਕਲ ਪੁਆਇੰਟ ਚੌਕ ’ਤੇ ਪਹੁੰਚੇ ਤਾਂ ਇਸ ਦੌਰਾਨ ਪਿਛੋਂ ਆ ਰਹੀ ਸਵਿਫਟ ਕਾਰਨ ਨੇ ਉਨ੍ਹਾਂ ਵਿਚ ਟੱਕਰ ਮਾਰ ਦਿੱਤੀ। ਗੱਡੀ ਬੇਕਾਬੂ ਹੋ ਕੇ ਖੰਭੇ ਨਾਲ ਟਕਰਾ ਗਈ। ਉਥੇ ਕਾਰ ਸਵਾਰ ਅੰਮ੍ਰਿਤਸਰ ਵਾਸੀ ਅੰਮ੍ਰਿਤਪਾਲ ਨੇ ਦੱਸਿਆ ਕਿ ਉਹ ਨਵਾਂਸ਼ਹਿਰ ਆਪਣੇ ਪਰਿਵਾਰ ਨਾਲ ਗਏ ਹੋਏ ਸੀ ਘਰ ਵਾਪਸ ਜਾ ਰਹੇ ਸਨ ਕਿ ਫੋਕਲ ਪੁਆਇੰਟ ਚੌਕ ਕੋਲ ਪਹੁੰਚੇ ਤਾਂ ਜਿਪਸੀ ਨੇ ਇਕਦਮ ਬ੍ਰੇਕ ਲਾ ਦਿੱਤੀ, ਜਿਸ ਕਾਰਨ ਉਸ ਦੀ ਗੱਡੀ ਜਿਪਸੀ ਨਾਲ ਟਕਰਾ ਗਈ। ਪੁਲਿਸ ਦੋਵੇਂ ਵਾਹਨਾਂ ਨੂੰ ਥਾਣੇ ਲੈ ਗਈ ਅਤੇ ਜਾਂਚ ਸ਼ੁਰੂ ਕਰ ਦਿੱਤੀ।

ਸੁਪਰੀਮ ਕੋਰਟ ਵਲੋਂ ਕੇਜਰੀਵਾਲ ਨੂੰ ਵੱਡੀ ਰਾਹਤ,…

ਨਵੀਂ ਦਿੱਲੀ, 13 ਮਈ : ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਮੁੱਖ ਮੰਤਰੀ ਦੇ ਅਹੁਦੇ ਤੋਂ ਹਟਾਉਣ ਦੀ…

ਚੌਥੇ ਪੜਾਅ ਤਹਿਤ 9 ਸੂਬਿਆਂ…

ਨਵੀਂ ਦਿੱਲੀ, 13 ਮਈ : ਲੋਕ ਸਭਾ…

ਕੇਸਰੀ ਦਸਤਾਰ ਸਜਾ ਕੇ ਗੁਰਦੁਆਰਾ…

ਨਵੀਂ ਦਿੱਲੀ, 13 ਮਈ 2024: ਬਿਹਾਰ ਦੌਰੇ…

ਕੈਨੇਡਾ ਵਿਚ ਲੱਖਾਂ ਡਾਲਰ ਦਾ…

13 ਮਈ 2024- : ਕੈਨੇਡਾ ਦੇ ਟੋਰਾਂਟੋ…

Listen Live

Subscription Radio Punjab Today

ਕੈਨੇਡਾ ਵਿਚ ਲੱਖਾਂ ਡਾਲਰ ਦਾ ਸੋਨਾ ਚੋਰੀ…

13 ਮਈ 2024- : ਕੈਨੇਡਾ ਦੇ ਟੋਰਾਂਟੋ ਦੇ ਮੁੱਖ ਹਵਾਈ ਅੱਡੇ ਤੋਂ ਲੱਖਾਂ ਡਾਲਰ ਦਾ ਸੋਨਾ ਚੋਰੀ ਕਰਨ ਦੇ…

ਸਹੁਰਿਆਂ ਦੇ ਖਰਚੇ ‘ਤੇ ਵਿਦੇਸ਼…

ਮੋਗਾ, 11 ਮਈ :  ਵਿਆਹ ਤੋਂ ਬਾਅਦ ਸਹੁਰਿਆਂ…

ਮਨੁੱਖੀ ਤਸਕਰੀ ਰੈਕੇਟ ‘ਚ ਸ਼ਾਮਲ…

8 ਮਈ 2024: ਕੇਂਦਰੀ ਜਾਂਚ ਬਿਊਰੋ (ਸੀਬੀਆਈ)…

ਏਅਰ ਇੰਡੀਆ ਦੀਆਂ 70 ਤੋਂ…

ਨਵੀਂ ਦਿੱਲੀ, 8 ਅਪ੍ਰੈਲ 2024- ਏਅਰ ਇੰਡੀਆ ਐਕਸਪ੍ਰੈਸ…

Our Facebook

Social Counter

  • 40297 posts
  • 0 comments
  • 0 fans