Menu

ਭਾ:ਕਿ:ਯੂ: (ਏਕਤਾ ਉਗਰਾਹਾਂ) ਵੱਲੋਂ ਕੋਲਾ-ਖਾਣਾਂ ਮਜ਼ਦੂਰਾਂ ਦੀ ਨਿੱਜੀਕਰਣ ਵਿਰੋਧੀ ਤਿੰਨ ਰੋਜ਼ਾ ਕੌਮੀ ਹੜਤਾਲ ਦੀ ਹਮਾਇਤ ਦਾ ਐਲਾਨ

ਚੰਡੀਗੜ੍ਹ 29 ਜੂਨ – ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਵੱਲੋਂ ਕੋਲਾ-ਖਾਣਾਂ ਦੇ ਮਜ਼ਦੂਰਾਂ ਦੀਆਂ ਸਮੂਹ ਟ੍ਰੇਡ ਯੂਨੀਅਨਾਂ ਦੁਆਰਾ ਦੇਸ਼ ਭਰ ਦੀਆਂ ਕੋਲਾ-ਖਾਣਾਂ ਨੂੰ ਨਿੱਜੀ ਕੰਪਨੀਆਂ ਨੂੰ ਵੇਚਣ ਵਿਰੁੱਧ 2,3,4 ਜੁਲਾਈ ਨੂੰ ਕੀਤੀ ਜਾ ਰਹੀਂ ਮੁਲਕ ਪੱਧਰੀ ਹੜਤਾਲ ਦੀ ਹਮਾਇਤ ਦਾ ਐਲਾਨ ਕੀਤਾ ਗਿਆ ਹੈ।  ਇਸ ਫੈਸਲੇ ਦੀ ਜਾਣਕਾਰੀ ਦਿੰਦੇ ਹੋਏ ਜਥੇਬੰਦੀ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਤੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਕੇਂਦਰ ਦੀ ਭਾਜਪਾ ਐਨ.ਡੀ.ਏ. ਸਰਕਾਰ ਉੱਤੇ ਦੋਸ਼ ਲਾਇਆ ਗਿਆ ਹੈ ਕਿ ਉਸ ਵੱਲੋਂ ਕਰੋਨਾ ਸੰਕਟ ਦੀ ਆੜ ਦਾ ਨਜਾਇਜ਼ ਲਾਹਾ ਖੱਟਦਿਆਂ ਮੁਲਕ ਭਰ ਦੇ ਸਨਅਤੀ ਕਾਮਿਆਂ ਸਮੇਤ ਕਿਸਾਨਾਂ, ਖੇਤ ਮਜ਼ਦੂਰਾਂ ਅਤੇ ਸਰਕਾਰੀ/ਅਰਧਸਰਕਾਰੀ/ਠੇਕਾ ਮੁਲਾਜ਼ਮਾਂ ਉੱਤੇ ਨਿੱਜੀਕਰਣ ਦਾ ਕੁਹਾੜਾ ਚਲਾ ਕੇ ਰੱਤ-ਨਿਚੋੜੂ ਸੇਵਾ ਸ਼ਰਤਾਂ ਵਾਲੇ ਕਿਰਤ-ਕਾਨੂੰਨ ਅਤੇ ਖੇਤੀ ਆਰਡੀਨੈਂਸ ਠੋਸੇ ਜਾ ਰਹੇ ਹਨ। ਦੇਸੀ ਵਿਦੇਸ਼ੀ ਨਿੱਜੀ ਕਾਰਪੋਰੇਟ ਘਰਾਣਿਆਂ ਦੇ ਵਾਰੇ ਨਿਆਰੇ ਕੀਤੇ ਜਾ ਰਹੇ ਹਨ। ਇਸ ਤਰ੍ਹਾਂ ਅੱਖਾਂ ਮੀਚ ਕੇ ਸਾਮਰਾਜੀ ਕਾਰਪੋਰੇਟਾਂ ਨੂੰ ਸਾਰੇ ਕੌਮੀ ਪੈਦਾਵਾਰੀ ਸਾਧਨ ਸੌਂਪ ਕੇ ਸਮੂਹ ਕਿਰਤੀ ਕਿਸਾਨਾਂ ਦੀ ਅੰਨ੍ਹੀ ਲੁੱਟ ਰਾਹੀਂ ਉਹਨਾਂ ਦੀ ਖਰੀਦ ਸ਼ਕਤੀ ਖਤਮ ਕਰਨ ਭਾਵ ਪੈਦਾਵਾਰ ਦੀ ਖਪਤ ਠੱਪ ਕਰਨ ਦਾ ਦੇਸ਼ ਦੇ ਸਮੁੱਚੇ ਆਰਥਿਕ ਵਿਕਾਸ ਉੱਤੇ ਬੇਹੱਦ ਮਾਰੂ ਅਸਰ ਪਵੇਗਾ। ਵਿਕਾਸ ਦੇ ਮਾਮਲੇ ’ਚ ਦੇਸ਼ ਦੀ ਆਰਥਿਕਤਾ ਪਹਿਲਾਂ ਹੀ ਬੇਹੱਦ ਨੀਵੇਂ ਪੱਧਰ ’ਤੇ ਪਹੁੰਚੀ ਹੋਈ ਹੈ। ਇਸ ਤਰ੍ਹਾਂ ਮੁਕੰਮਲ ਆਰਥਿਕ ਤਬਾਹੀ ਦਾ ਜੁਗਾੜ ਬੰਨ੍ਹਿਆ ਜਾ ਰਿਹਾ ਹੈ। ਇਸ ਤਬਾਹਕੁੰਨ ਜੁਗਾੜ ਵਿਰੁੱਧ ਸਮੂਹ ਕਿਰਤੀਆਂ ਕਿਸਾਨਾਂ ਦਾ ਵਿਆਪਕ ਸੰਘਰਸ਼ ਤਾਲਮੇਲ ਸਮੇਂ ਦੀ ਅਣਸਰਦੀ ਲੋੜ ਹੈ ਜਿਸ ਨੂੰ ਦੇਖਦਿਆਂ ਹੁੰਗਾਰੇ ਵਜੋਂ ਕਿਸਾਨਾਂ ਨੇ ਹੜਤਾਲੀ ਟ੍ਰੇਡ ਯੂਨੀਅਨਾਂ ਦੀਆਂ ਰੋਸ ਰੈਲੀਆਂ ’ਚ ਸ਼ਾਮਲ ਹੋਣ ਦਾ ਫੈਸਲਾ ਲਿਆ ਹੈ।

Listen Live

Subscription Radio Punjab Today

Our Facebook

Social Counter

  • 17532 posts
  • 0 comments
  • 0 fans

Log In