Menu

ਵਿਦਿਆਰਥੀਆਂ ਅਤੇ ਅਧਿਆਪਕਾਂ ਲਈ ਵਰਦਾਨ ਸਿੱਧ ਹੋਵੇਗੀ ਪੰਜਾਬ ਐਜੋਕੇਅਰ ਐਪ : ਡਾ. ਸਿੱਧੂ

ਫ਼ਾਜ਼ਿਲਕਾ, 29 ਜੂਨ (ਸੁਰਿੰਦਰਜੀਤ ਸਿੰਘ) – ਕੋਵਿਡ ਦੇ ਮੱਦੇਨਜ਼ਰ ਜਿਥੇ ਸਕੂਲਾਂ ਨੂੰ ਬੰਦ ਰੱਖ ਕੇ ਕੋਰੋਨਾ ਵਾਇਰਸ ਦੇ ਫੈਲਾਅ ਨੂੰ ਰੋਕਿਆ ਜਾ ਰਿਹਾ ਹੈ ਉਥੇ ਬੱਚਿਆਂ ਦੀ ਪੜਾਈ ਦਾ ਨੁਕਸਾਨ ਨਾ ਹੋਵੇ ਸਿੱਖਿਆ ਵਿਭਾਗ ਵੱਲੋਂ ਉਪਰਾਲੇ ਕੀਤੇ ਜਾ ਰਹੇ ਹਨ। ਬੱਚਿਆਂ ਨੂੰ ਪੜਾਈ ਨਾਲ ਜੋੜੀ ਰੱਖਣ ਦੇ ਮੰਤਵ ਤਹਿਤ ਸਿੱਖਿਆ ਸਕੱਤਰ ਸ੍ਰੀ ਕਿਰਸ਼ਨ ਕੁਮਾਰ ਦੇ ਅਗਵਾਈ ਹੇਠ ਸਿੱਖਿਆ ਵਿਭਾਗ ਪੰਜਾਬ ਵੱਲੋਂ ਪੰਜਾਬ ਐਜੋਕੇਅਰ ਐਪ ਲੋਂਚ ਕੀਤੀ ਜਾ ਰਹੀ ਹੈ। ਇਹ ਜਾਣਕਾਰੀ ਜ਼ਿਲਾ ਸਿੱਖਿਆ ਅਫ਼ਸਰ ਡਾ. ਤਿਰਲੋਚਨ ਸਿੰਘ ਸਿੱਧੂ ਨੇ ਦਿੱਤੀ।
ਜ਼ਿਲਾ ਸਿੱਖਿਆ ਅਫ਼ਸਰ ਨੇ ਦੱਸਿਆ ਕਿ ਇਸ ਐਪ ਤਹਿਤ ਛੇਵੀਂ ਤੋਂ ਲੈ ਕੇ ਬਾਰਵੀਂ ਜਮਾਤ ਤੱਕ ਦੇ ਸਾਰੇ ਵਿਦਿਆਰਥੀਆਂ ਅਤੇ ਅਧਿਆਪਕ ਪੰਜਾਬ ਤੇ ਅੰਗ੍ਰੇਜੀ ਮਾਧਿਅਮ ਵਿੱਚ ਹਰੇਕ ਵਿਸ਼ੇ ਦੀ ਸਿੱਖਿਆ ਸਮੱਗਰੀ ਦੀ ਜਾਣਕਾਰੀ ਹਾਸਲ ਕਰ ਸਕਣਗੇ। ਉਨਾਂ ਦੱਸਿਆ ਕਿ ਇਹ ਐਪ ਇਕ ਸਾਂਝਾ ਸਟੇਸ਼ਨ ਹੈ ਜਿਥੇ ਅਧਿਆਪਕ ਤੇ ਵਿਦਿਆਰਥੀ ਲੋੜ ਅਨੁਸਾਰ ਸਿੱਖਿਆ ਸਮੱਗਰੀ ਨਾ ਕੇਵਲ ਦੇਖ ਪੜ ਸਕਣਗੇ ਉਥੇ ਜ਼ਰੂਰਤ ਅਨੁਸਾਰ ਡਾਉਨਲੋਡ ਵੀ ਕੀਤੀ ਜਾ ਸਕੇਗੀ।
ਉਨਾਂ ਦੱਸਿਆ ਕਿ ਇਸ ਐਪ ’ਤੇ ਈ-ਬੁੱਕ ਵੀ ਉਪਲਬਧ ਕਰਵਾਈ ਜਾ ਰਹੀ ਹੈ। ਇਸ ਦੇ ਨਾਲ-ਨਾਲ ਸਿੱਖਿਆ ਵਿਭਾਗ ਵੱਲੋਂ ਭੇਜੀ ਜਾ ਰਹੀ ਹਰ ਵਿਸ਼ੇ ਦੀ ਡੇਲੀ ਡੋਜ ਵੀ ਇਸ ’ਤੇ ਉਪਲਬਧ ਹੋਵੇਗੀ। ਉਨਾਂ ਦੱਸਿਆ ਕਿ ਸਿੱਖਿਆ ਵਿਭਾਗ ਦਾ ਇਹ ਬਹੁਤ ਹੀ ਵਧੀਆ ਸਰਾਹਣੀ ਕਦਮ ਹੈ ਜਿਸ ਦਾ ਵਿਦਿਆਰਥੀਆ ਨੂੰ ਵੱਧ ਤੋਂ ਵੱਧ ਲਾਹਾ ਲੈਣਾ ਚਾਹੀਦਾ ਹੈ ਤਾਂ ਜੋ ਕਿ ਬੱਚਿਆਂ ਦੀ ਪੜਾਈ ਵਿੱਚ ਕੋਈ ਅੜਚਨ ਨਾ ਆ ਸਕੇ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਜ਼ਿਲਾ ਫ਼ਾਜ਼ਿਲਕਾ ਸਮਾਜਿਕ ਤੇ ਅੰਗ੍ਰੇਜੀ ਦੇ ਮੈਂਟਰ ਗੋਤਮ ਗੌੜ ਨੇ ਦੱਸਿਆ ਕਿ ਇਹ ਐਪ ਡਿਪਟੀ ਡਾਇਰੇਕਟਰ ਸ. ਸ਼ੈਿਦਰ ਸਿੰਘ ਸਹੋਤਾ, ਹਰਪ੍ਰੀਤ ਸਿੰਘ, ਨੀਰਮਲ ਕੌਰ, ਸ਼ੁਸ਼ੀਲ ਭਾਰਦਵਾਜ ਅਤੇ ਵੱਖ-ਵੱਖ ਜਿਲਿਆਂ ਦੇ ਡੀ.ਐਮ. ਦੀ ਮਦਦ ਨਾਲ ਤਿਆਰ ਕੀਤੀ ਗਈ ਹੈ। ਇਸ ਐਪ ਨੂੰ ਵਰਤੋਂ ਵਿੱਚ ਲਿਆਉਣਾ ਬਹੁਤ ਅਸਾਨ ਹੈ ਅਤੇ ਇਹ ਐਪ ਸਟੂਡੈਂਟ ਫਰੈਂਡਲੀ ਹੈ। ਉਨਾਂ ਦੱਸਿਆ ਕਿ ਇਹ ਐਪ ਗੁਗਲ ਪਲੇ ਸਟੋਰ ਰਾਹੀਂ ਉਪਲਬਧ ਕਰਵਾਈ ਜਾ ਰਹੀ ਹੈ।

Listen Live

Subscription Radio Punjab Today

Our Facebook

Social Counter

  • 17532 posts
  • 0 comments
  • 0 fans

Log In