Menu

ਜੰਮੂ-ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ ‘ਚ ਫ਼ੌਜ ਨਾਲ ਮੁਠਭੇੜ ‘ਚ ਤਿੰਨ ਅੱਤਵਾਦੀ ਢੇਰ

ਸ਼੍ਰੀਨਗਰ,29 ਜੂਨ – ਜੰਮੂ-ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ ‘ਚ ਫ਼ੌਜ ਨਾਲ ਮੁਠਭੇੜ ‘ਚ ਤਿੰਨ ਅੱਤਵਾਦੀ ਢੇਰ ਕਰ ਦਿੱਤੇ ਗਏ ਹਨ।ਮਾਰੇ ਗਏ ਅੱਤਵਾਦੀਆਂ ਦੀ ਪਛਾਣ ਨਹੀਂ ਹੋ ਸਕੀ ਹੈ। ਅਜੇ ਸਰਚ ਅਪਰੇਸ਼ਨ ਜਾਰੀ ਹੈ।

ਜੰਮੂ-ਕਸ਼ਮੀਰ ਦੇ ਡੀਜੀਪੀ ਲੋਕਲ ਆਰਆਰ ਯੂਨਿਟ ਨਾਲ ਪੁਲਿਸ ਨੇ ਮਿਲ ਕੇ ਅਨੰਤਨਾਗ ਦੇ ਖੁਲਚੋਹਰ ਇਲਾਕੇ ‘ਚ ਅੱਜ ਦੇ ਆਪਰੇਸ਼ਨ ‘ਚ ਤਿੰਨ ਅੱਤਵਾਦੀ ਢੇਰ ਕਰ ਦਿੱਤੇ ਗਏ, ਜਿਸ ‘ਚ ਇਕ ਜ਼ਿਲ੍ਹਾਂ ਕਮਾਂਡਰ ਵੀ ਸੀ। ਡੋਡਾ ਜ਼ਿਲ੍ਹਾ ਇਕ ਬਾਰ ਫਿਰ ਪੂਰੀ ਤਰ੍ਹਾਂ ਨਾਲ ਅੱਤਵਾਦੀ ਮੁਕਤ ਹੋ ਗਿਆ ਹੈ।
ਮਾਰੇ ਗਏ ਅੱਤਵਾਦੀਆਂ ਕੋਲ ਇਕ ਏਰੇ ਰਾਈਫਲ ਤੇ ਦੋ ਪਿਸਤੌਲ ਬਰਾਮਦ ਹੋਏ ਹਨ। ਅੱਤਵਾਦੀ ਕਿਸੇ ਸਮੂਹ ਦੇ ਹਨ, ਇਸ ਦੀ ਪਛਾਣ ਨਹੀਂ ਹੋ ਪਾਈ ਹੈ। ਸੁਰੱਖਿਆ ਬਲਾਂ ਨੇ ਅਨੰਤਨਾਗ ਦੇ ਖੁਲਚੋਹਰ ਇਲਾਕੇ ਨੂੰ ਘੇਰ ਲਿਆ ਹੈ ਤੇ ਮੁਹਿੰਮ ਜਾਰੀ ਹੈ।
ਫ਼ੌਜ ਪੂਰੇ ਇਲਾਕੇ ‘ਚ ਤਲਾਸ਼ੀ ਅਭਿਆਨ ਚੱਲਾ ਰਹੀ ਹੈ। ਮੰਨਿਆ ਜਾ ਰਿਹਾ ਹੈ ਕਿ ਕੁਝ ਹੋਰ ਅੱਤਵਾਦੀ ਛਿਪੇ ਹੋ ਸਕਦੇ ਹਨ।

Listen Live

Subscription Radio Punjab Today

Our Facebook

Social Counter

  • 17532 posts
  • 0 comments
  • 0 fans

Log In