Menu

ਬਾਬਾ ਅਵਤਾਰ ਸਿੰਘ ਜੀ ਘਰਿਆਲੇ ਵਾਲਿਆਂ ਵਲੋਂ ਸੀ ਐਚ ਸੀ ਘਰਿਆਲਾ ਦਾ ਸਟਾਫ ਸਨਮਾਨਿਤ

ਤਰਨਤਾਰਨ, 29 ਜੂਨ (ਰਛਪਾਲ ਪੰਨੂ) – ਕਰੋਨਾ ਦੀ ਮਹਾਂਮਾਰੀ ਪੂਰੀ ਦੁਨੀਆ ਵਿਚ ਫੈਲੀ ਹੋਈ ਹੈ ਜਿਸ ਨੂੰ ਰੋਕਣ ਲਈ ਸਿਹਤ ਵਿਭਾਗ ਦੇ ਕਰਮਚਾਰੀਆਂ ਵਲੋਂ ਦਿਨ ਰਾਤ ਡਿਊਟੀਆਂ ਕੀਤੀਆਂ ਜਾ ਰਹੀਆਂ ਹਨ ਅਤੇ ਕਰੋਨਾ ਵਾਇਰਸ ਸਬੰਧੀ ਇਸ ਤੋਂ ਬਚਾਅ ਲਈ ਜਾਗਰੂਕ ਕਰਨ ਲਈ ਘਰ ਘਰ ਜਾ ਕੇ ਜਾਗਰੂਕ ਕੀਤਾ ਜਾ ਰਿਹਾ ਹੈ ਅਤੇ ਸਾਰੇ ਫੀਲਡ ਸਟਾਫ ਵਲੋਂ ਪੂਰੀ ਮਿਹਨਤ ਅਤੇ ਲਗਨ ਨਾਲ ਜਨਤਾ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ।ਇਸ ਸਬੰਧੀ ਇਹਨਾਂ ਕਰੋਨਾ ਯੋਧਿਆਂ ਨੂੰ ਬਾਬਾ ਅਵਤਾਰ ਸਿੰਘ ਜੀ ਘਰਿਆਲੇ ਵਾਲਿਆਂ ਵਲੋਂ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ।
ਇਸ ਸਮੇਂ ਵਿਰਸਾ ਸਿੰਘ ਸੁਪਰਵਾਈਜ਼ਰ, ਜ਼ੋਰਾਵਰ ਸਿੰਘ ਸੁਪਰਵਾਈਜ਼ਰ, ਪਰਮਜੀਤ ਸਿੰਘ ਬਲਾਕ ਐਜੂਕੇਟਰ, ਰੀਟਾ ਰਾਣੀ ਐਲ ਐਚ ਵੀ, ਹਰਜੀਤ ਸਿੰਘ, ਨਰਿੰਦਰ ਕੁਮਾਰ, ਡਾਕਟਰ ਹਰਦਿਆਲ ਸਿੰਘ ਘਰਿਆਲੀ ਦਾਸੂਵਾਲ ਹਾਜਰ ਸਨ।

Listen Live

Subscription Radio Punjab Today

Our Facebook

Social Counter

  • 18511 posts
  • 1 comments
  • 0 fans

Log In