Menu

ਫਾਜ਼ਿਲਕਾ ਜ਼ਿਲੇ ਅੰਦਰ 10 ਜਣਿਆਂ ਨੇ ਕਰੋਨਾ ਨੂੰ ਹਰਾ ਕੇ ਕੀਤੀ ਘਰ ਵਾਪਸੀ

ਫਾਜ਼ਿਲਕਾ 27 ਜੂਨ (ਸੁਰਿੰਦਰਜੀਤ ਸਿੰਘ) – ਡਿਪਟੀ ਕਮਿਸ਼ਨਰ ਸ੍ਰੀ ਅਰਵਿੰਦ ਪਾਲ ਸਿੰਘ ਸੰਧੂ ਨੇ ਦੱਸਿਆ ਕਿ 10 ਜਣਿਆ ਨੇ ਕਰੋਨਾ ਨੂੰ ਮਾਤ ਦਿੱਤੀ ਹੈ। ਉਨਾਂ ਦੱਸਿਆ ਕਿ ਕਰੋਨਾ ’ਤੇ ਫਤਿਹ ਹਾਸਲ ਕਰਨ ਵਾਲੇ 10 ਕੇਸਾਂ ਨੂੰ ਸਿਵਲ ਹਸਪਤਾਲ ਜਲਾਲਾਬਾਦ ਤੋਂ ਛੁੱਟੀ ਦੇਣ ਤੋਂ ਬਾਅਦ ਘਰ ਭੇਜ ਦਿੱਤਾ ਗਿਆ ਹੈ ਅਤੇ ਘਰ ਵਿੱਚ ਰਹਿ ਕੇ ਸਿਹਤ ਵਿਭਾਗ ਦੀਆਂ ਸਾਵਧਾਨੀਆਂ ਦੀ ਪਾਲਣਾ ਕਰਨ ਲਈ ਆਦੇਸ਼ ਜਾਰੀ ਕੀਤੇ ਗਏ ਹਨ।
ਉਨਾਂ ਦੱਸਿਆ ਕਿ ਹੁਣ ਜ਼ਿਲੇ ਅੰਦਰ 25 ਕੇਸ ਐਕਟਿਵ ਰਹਿ ਗਏ ਹਨ। ਉਨਾਂ ਦੱਸਿਆ ਕਿ 10 ਜਣਿਆਂ ਵਿੱਚੋਂ 7 ਪੁਰਸ਼ ਅਤੇ 3 ਔਰਤਾਂ ਹਨ। ਉਨਾਂ ਦੱਸਿਆ ਕਿ ਡਾਕਟਰੀ ਅਮਲੇ ਨੇ ਘਰ ਪਰਤਣ ਵਾਲੇ ਵਿਅਕਤੀਆਂ ਨੂੰ ਸੁਭਕਾਮਨਾਵਾਂ ਦਿੰਦਿਆਂ ਭਵਿੱਖ ਅੰਦਰ ਸਾਵਧਾਨੀਆਂ ਰੱਖਣ ਲਈ ਆਖਿਆ। ਸ੍ਰ. ਸੰਧੂ ਨੇ ਜ਼ਿਲਾ ਵਾਸੀਆਂ ਨੂੰ ਹੱਥ ਧੋਣ, ਸੋਸ਼ਲ ਡਿਸਟੈਂਸ ਰੱਖਣ ਅਤੇ ਬਾਹਰ ਜਾਣ ਸਮੇਂ ਮਾਸਕ ਦੀ ਵਰਤੋਂ ਕਰਨ ਦੀ ਅਪੀਲ ਕੀਤੀ।

Listen Live

Subscription Radio Punjab Today

Our Facebook

Social Counter

  • 18549 posts
  • 1 comments
  • 0 fans

Log In