Menu

ਤਰਨਤਾਰਨ ਦੇ ਪਿੰਡ ਕੈਰੋਂ ਵਿਖੇ ਹੋਏ 5 ਕਤਲਾਂ ਦੇ ਕੇਸ ਦੀ ਗੁੱਥੀ ਸੁਲਝੀ

ਤਰਨ ਤਾਰਨ, 27 ਜੂਨ – ਬੀਤੇ ਦਿਨੀਂ ਜ਼ਿਲ੍ਹਾ ਤਰਨ ਤਾਰਨ ਦੇ ਅਧੀਨ ਪੇਂਦੇ ਪਿੰਡ ਕੈਰੋਂ ਵਿਖੇ ਹੋਏ 5 ਵਿਅਕਤੀਆਂ ਦੇ ਕਤਲ ਦੇ ਮਾਮਲੇ ਦੀ ਗੁੱਥੀ ਨੂੰ ਸੁਲਝਾਉਂਦਿਆਂ ਐੱਸ.ਐੱਸ.ਪੀ ਤਰਨ ਤਾਰਨ ਸ਼੍ਰੀ ਧਰੁਵ ਦਹੀਆ ਨੇ ਪ੍ਰੈੱਸ ਕਾਨਫ਼ਰੰਸ ਦੌਰਾਨ ਕਿਹਾ ਇਸ ਕਤਲ ਦੇ ਮਾਮਲੇ ਨੂੰ ਟਰੈਸ ਕਰ ਲਿਆ ਗਿਆ ਹੈ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਐੱਸ.ਐੱਸ.ਪੀ ਤਰਨਤਾਰਨ ਨੇ ਦੱਸਿਆ ਕਿ ਬ੍ਰਿਜ ਲਾਲ ਦੇ ਘਰ ਬ੍ਰਿਜ ਲਾਲ ਦੇ ਦੋਵੇਂ ਲੜਕੇ ਗੁਰਜੰਟ ਅਤੇ ਬੰਟੀ ਅਤੇ ਬ੍ਰਿਜ ਲਾਲ ਦੀਆਂ ਦੋਵੇਂ ਨੂੰਹਾਂ ਅਮਨ ਅਤੇ ਜਸਪ੍ਰੀਤ ਮੌਜੂਦ ਸਨ । ਇਨ੍ਹਾਂ ਦੇ ਪਰਿਵਾਰ ਦਾ ਅਕਸਰ ਹੀ ਲੜਾਈ ਝਗੜਾ ਰਹਿੰਦਾ ਸੀ। ਉਸ ਰਾਤ ਵੀ ਬੰਟੀ ਆਪਣੇ ਪਿਤਾ ਬ੍ਰਿਜ ਲਾਲ ਨਾਲ ਲੜਨ ਲੱਗ ਪਿਆ ਅਤੇ ਧੱਕਾ ਮੁੱਕੀ ਕਰਨ ਲੱਗ ਪਿਆ ਜਦ ਲੜਾਈ ਜ਼ਿਆਦਾ ਵੱਧ ਗਈ ਤਾਂ ਬ੍ਰਿਜ ਲਾਲ ਨੇ ਆਪਣੇ ਡਰਾਈਵਰ ਗੁਰਸਾਹਿਬ ਸਿੰਘ ਨੂੰ ਫ਼ੋਨ ਕਾਲ ਕਰ ਕੇ ਸੱਦਿਆ ਕਿ ਸਾਡੇ ਘਰ ‘ਚ ਲੜਾਈ ਪਈ ਹੈ ਤੂੰ ਛੇਤੀ ਆਜਾ। ਗੁਰਸਾਹਿਬ ਸਿੰਘ ਵੀ ਅਕਸਰ ਹੀ ਬ੍ਰਿਜ ਲਾਲ ਘਰ ਆਉਂਦਾ ਜਾਂਦਾ ਰਹਿੰਦਾ ਸੀ ਅਤੇ ਉਨ੍ਹਾਂ ਦੀਆਂ ਗੱਡੀਆਂ ਦਾ ਡਰਾਈਵਰ ਸੀ ਜਦ ਲੜਾਈ ਜ਼ਿਆਦਾ ਵੱਧ ਗਈ ਤਾਂ ਬੰਟੀ ਨੇ ਆਪਣੇ ਪਿਤਾ ਬ੍ਰਿਜ ਲਾਲ ਨੂੰ ਕਿਰਪਾਨ ਮਾਰ ਕੇ ਉਸ ਦਾ ਕਤਲ ਕਰ ਦਿੱਤਾ। ਇਸ ਦੇ ਨਾਲ ਹੀ ਬੰਟੀ ਨਸ਼ੇ ‘ਚ ਧੁੱਤ ਸੀ ਬੰਟੀ ਨੂੰ ਅਕਸਰ ਹੀ ਸ਼ੱਕ ਰਹਿੰਦਾ ਸੀ ਕਿ ਉਸ ਦੀਆਂ ਭਰਜਾਈਆਂ ਅਮਨ ਅਤੇ ਜਸਪ੍ਰੀਤ ਦੇ ਗੁਰਸਾਹਿਬ ਡਰਾਈਵਰ ਨਾਲ ਨਾਜਾਇਜ਼ ਸੰਬੰਧ ਸਨ ਜਿਸ ਦੇ ਬੰਟੀ ਆਪਣੀ ਭਰਜਾਈ ਅਮਨ ਅਤੇ ਜਸਪ੍ਰੀਤ ਦਾ ਵੀ ਕਿਰਪਾਨ ਮਾਰ ਕੇ ਕਤਲ ਕਰ ਦਿੱਤਾ। ਭਰਜਾਈਆਂ ਦਾ ਕਤਲ ਕਰਨ ਤੋਂ ਮਗਰੋਂ ਗੁਰਸਾਹਿਬ ਡਰਾਈਵਰ ਦਾ ਵੀ ਕਿਰਪਾਨ ਮਾਰ ਕੇ ਕਤਲ ਕਰ ਦਿੱਤਾ। ਬੰਟੀ ਚਾਰ ਜਾਣਿਆਂ ਦੇ ਕਤਲ ਕਰਨ ਤੋਂ ਬਾਅਦ ਨਸ਼ੇ ਦੀ ਹਾਲਤ ‘ਚ ਸੌਂ ਗਿਆ ਜਿਸ ਤੇ ਗੁਰਜੰਟ ਸਿੰਘ ਜੰਟੇ ਨੇ ਵੀ ਕਾਫੀ ਨਸ਼ਾ ਕੀਤਾ ਹੋਇਆ ਸੀ ਅਤੇ ਗ਼ੁੱਸੇ ਵਿੱਚ ਆ ਕੇ ਗੁਰਜੰਟ ਸਿੰਘ ਆਪਣੇ ਭਰਾ ਬੰਟੀ ਦਾ ਕਿਰਪਾਨ ਮਾਰ ਕੇ ਕਤਲ ਕਰ ਦਿੱਤਾ। ਗੁਰਜੰਟ ਸਿੰਘ ਬੰਟੀ ਦਾ ਕਤਲ ਕਰ ਕੇ ਮੌਕੇ ਤੋਂ ਫ਼ਰਾਰ ਹੋ ਗਿਆ ਜਿਸ ਨੂੰ ਅੱਜ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਵਿਰਾਸਤੀ ਟੈਕਸ ਵਾਲੇ ਬਿਆਨ ਨੂੰ ਲੈ ਕੇ…

ਨਵੀਂ ਦਿੱਲੀ, 24 ਅਪ੍ਰੈਲ : ਇਨ੍ਹੀਂ ਦਿਨੀਂ ਲੋਕ ਸਭਾ ਚੋਣ ਪ੍ਰਚਾਰ ਦੌਰਾਨ ਸਿਆਸੀ ਪਾਰਟੀਆਂ ਵਿਚਾਲੇ ਮੰਗਲਸੂਤਰ ਅਤੇ ਜਾਇਦਾਦ ਦਾ…

ਡਿਬਰੂਗੜ੍ਹ ਜੇਲ੍ਹ ‘ਚੋਂ ਲੋਕ ਸਭਾ…

24 ਅਪ੍ਰੈਲ 2024-: ਵਾਰਿਸ ਪੰਜਾਬ ਜਥੇਬੰਦੀ ਦੇ ਮੁਖੀ…

ਮਨੀਸ਼ ਸਿਸੋਦੀਆ ਨੂੰ ਨਹੀਂ ਮਿਲੀ…

ਨਵੀਂ ਦਿੱਲੀ, 24 ਅਪ੍ਰੈਲ 2024 : ਦਿੱਲੀ…

ਚੰਡੀਗੜ੍ਹ ਮਹਿਲਾ ਕਾਂਗਰਸ ਦੀ ਪ੍ਰਧਾਨ…

ਚੰਡੀਗੜ੍ਹ, 24 ਅਪ੍ਰੈਲ 2024 – ਸਾਬਕਾ ਕੇਂਦਰੀ…

Listen Live

Subscription Radio Punjab Today

ਐਲੋਨ ਮਸਕ ਦਾ ਭਾਰਤ ਦੌਰਾ ਮੁਲਤਵੀ, ਭਲਕੇ…

20 ਅਪ੍ਰੈਲ 2024- ਸਪੇਸਐਕਸ ਅਤੇ ਟੇਸਲਾ ਦੇ ਮਾਲਕ ਐਲੋਨ ਮਸਕ ਦਾ ਭਾਰਤ ਦੌਰਾ ਮੁਲਤਵੀ ਹੋ ਗਿਆ ਹੈ। ਹੁਣ ਉਹ…

ਦੁਬਈ ‘ਚ ਬਾਰਸ਼ ਕਾਰਨ ਦੂਤਘਰ…

19 ਅਪ੍ਰੈਲ 2024: ਸੰਯੁਕਤ ਅਰਬ ਅਮੀਰਾਤ (ਯੂਏਈ) ਵਿਚ…

ਮੰਦਭਾਗੀ ਖਬਰ 1 ਮਹੀਨਾ ਪਹਿਲਾਂ…

ਮਜੀਠਾ, 16 ਅਪ੍ਰੈਲ 2024- ਕੈਨੇਡਾ ‘ਤੋਂ ਮੰਦਭਾਗੀ…

40 ਦਿਨਾਂ ਬਾਅਦ ਪੰਜਾਬ ਪਹੁੰਚੀਆਂ…

12 ਅਪ੍ਰੈਲ 2024-ਅਮਰੀਕਾ ‘ਚ ਦੋ ਟਰਾਲਿਆਂ ਦੀ…

Our Facebook

Social Counter

  • 39908 posts
  • 0 comments
  • 0 fans