Menu

ਫ਼ਾਜ਼ਿਲਕਾ ਨਗਰ ਕੌਂਸਲ ਵੱਲੋਂ ਮਿਸ਼ਨ ਫ਼ਤਹਿ ਜਨ ਜਾਗਰੂਕਤਾ ਮੁਹਿੰਮ ’ਚ ਮੋਹਰੀ ਰੋਲ ਅਦਾ ਕੀਤਾ ਜਾ ਰਿਹੈ-ਨਰੇਸ਼ ਖੇੜਾ

ਫ਼ਾਜ਼ਿਲਕਾ, 27 ਜੂਨ (ਸੁਰਿੰਦਰਜੀਤ ਸਿੰਘ) – ਕੋਵਿਡ 19 ਦੇ ਵੱਧ ਰਹੇ ਪ੍ਰਕੋਪ ਨੂੰ ਕੰਟਰੋਲ ਕਰਨ ਲਈ ਲੋਕ ਜਾਗਰੂਕਤਾ ਦਾ ਕਾਫ਼ੀ ਮਹੱਤਵ ਹੈ ਅਤੇ ਇਸ ਕਾਰਜ਼ ਨੂੰ ਨੇਪਰੇ ਚੜਾਉਣ ਲਈ ਮਿਸ਼ਨ ਫਤਹਿ ਮੁਹਿੰਮ ਤਹਿਤ ਨਗਰ ਕੋਸ਼ਲ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਵੱਲੋਂ ਸਮੇਂ ਸਮੇ ਮੋਹਰੀ ਰੋਲ ਨਿਭਾਇਆ ਜਾ ਰਿਹੈ ਹੈ। ਇਹ ਜਾਣਕਾਰੀ ਸੈਨਟਰੀ ਇੰਸਪੈਕਟਰ ਫਾਜ਼ਿਲਕਾ ਸ੍ਰੀ ਨਰੇਸ਼ ਖੇੜਾ ਨੇ ਦਿੱਤੀ।
ਅੱਜ ਸਥਾਨਕ ਨਗਰ ਕੋਸ਼ਲ ਦਫ਼ਤਰ ਫਾਜ਼ਿਲਕਾ ਤੋਂ ਸ੍ਰੀ ਨਰੇਸ ਖੇੜਾ ਦੀ ਅਗਵਾਈ ਹੇਠ ਫਾਜ਼ਿਲਕਾ ਸ਼ਹਿਰ ਦੇ ਵੱਖ ਵੱਖ 25 ਵਾਰਡਾਂ ਅੰਦਰ ਕੋਵਿਡ 19 ਦੀ ਸਾਵਧਾਨੀਆਂ ਬਾਰੇ ਹਰ ਵਰਗ ਦੇ ਲੋਕਾਂ ਨੂੰ ਜਾਗਰੂਕ ਕਰਨ ਲਈ ਪ੍ਰਚਾਰ ਗੱਡੀ ਨੂੰ ਰਵਾਨਾ ਕੀਤਾ ਗਿਆ। ਇਸ ਮੌਕੇ ਜਾਣਕਾਰੀ ਦਿੰਦਿਆਂ ਸ੍ਰੀ ਖੇੜਾ ਨੇ ਦੱਸਿਆ ਕਿ ਨਗਰ ਕੋਸ਼ਲ ਦੇ ਕਰਮਚਾਰੀਆਂ ਵੱਲੋਂ ਡੋਰ ਡੋਰ ਪਹੰੁਚ ਕਰਕੇ ਕੋਵਿਡ ਦੇ ਬਚਾਅ ਅਤੇ ਸਾਵਧਾਨੀਆਂ ਬਾਰੇ ਲਿਖਤੀ ਪ੍ਰਚਾਰ ਸਮੱਗਰੀ ਦੀ ਵੰਡ ਕੀਤੀ ਜਾ ਰਹੀ ਹੈ, ਜਿਸਦਾ ਇਕੋ ਇਕ ਮੰਤਵ ਹੈ ਕਿ ਲੋਕਾਂ ਕਰੋਨਾ ਵਾਇਰਸ ਦੀ ਸਮੱਸਿਆ ਤੋਂ ਸੁਚੇਤ ਰਹਿਣ ਅਤੇ ਆਪਸੀ ਦੂਰੀ ਬਣਾ ਕੇ ਰੱਖਣ, ਮੂੰਹ ਤੇ ਮਾਸਕ ਲਾਉਣ ਅਤੇ ਬਿਨਾਂ ਮਤਲਬ ਘਰ ਤੋਂ ਬਾਹਰ ਨਾ ਜਾਣ।
ਉਨਾਂ ਦੱਸਿਆ ਕਿ ਲੋਕਾਂ ਨੂੰ ਕੋਰੋਨਾ ਵਾਇਰਸ ਤੋਂ ਸੁਰੱਖਿਅਤ ਰੱਖਣ ਲਈ ਜਿਥੇ ਪਹਿਲਾਂ ਹੀ ਪੂਰੇ ਜ਼ਿਲੇ ਨੂੰ ਸੈਨੇਟਾਈਜ਼ ਕੀਤਾ ਜਾ ਚੁੱਕਾ ਹੈ ਉਥੇ ਸ਼ਹਿਰ ਅੰਦਰ ਰੋਗਾਣੂ ਮੁਕਤ ਸਪਰੇਅ ਦਾ ਛਿੜਕਾਅ ਅਜੇ ਵੀ ਜਾਰੀ ਹੈ। ਉਨਾਂ ਕਿਹਾ ਕਿ ਨਗਰ ਕੌਂਸਲ ਦੇ ਸਫਾਈ-ਸੇਵਕਾਂ ਵੱਲੋਂ ਕੋਵਿਡ ਦੇ ਬਾਵਜੂਦ ਸ਼ਹਿਰ ਦੀ ਸਫ਼ਾਈ ਕਾਰਜ਼ਾਂ ਵੱਲ ਵਿਸ਼ੇਸ ਧਿਆਨ ਦਿੱਤਾ ਜਾ ਰਿਹਾ ਅਤੇ ਭਵਿੱਖ ਅੰਦਰ ਵੀ ਸ਼ਹਿਰਵਾਸੀਆਂ ਨੂੰ ਸਫ਼ਾਈ ਪ੍ਰਕਿਰਿਆ ’ਚ ਕੋਈ ਸਮੱਸਿਆ ਪੇਸ਼ ਨਹੀ ਆਵੇਗੀ। ਉਨਾਂ ਲੋਕਾਂ ਨੂੰ ਵੀ ਅਪੀਲ ਕਰਦਿਆਂ ਕਿਹਾ ਕਿ ਸ਼ਹਿਰ ਅੰਦਰ ਸਾਫ-ਸਫਾਈ ਦੀ ਵਿਵਸਥਾ ਨੂੰ ਬਰਕਰਾਰ ਰੱਖਣ ਵਿੱਚ ਵੱਢਮੁੱਲਾ ਯੋਗਦਾਨ ਪਾਉਣ।

Listen Live

Subscription Radio Punjab Today

Our Facebook

Social Counter

  • 16486 posts
  • 0 comments
  • 0 fans

Log In