Menu

ਫਿਰੋਜ਼ਪੁਰ : ਹਥਿਆਰਾਂ ਦੀ ਨੋਕ ‘ਤੇ ਸਕਿਉਰਿਟੀ ਗਾਰਡ ਤੋਂ 12 ਬੋਰ ਦੀ ਬੰਦੂਕ ਖੋਹੀ

ਫਿਰੋਜ਼ਪੁਰ 26 ਜੂਨ (ਗੁਰਦਰਸ਼ਨ ਸਿੰਘ ਸੰਧੂ ) – ਫਿਰੋਜ਼ਪੁਰ ਦੇ ਕਸਬਾ ਤਲਵੰਡੀ ਭਾਈ ਦੇ ਪਿੰਡ ਹਰਾਜ ਤੋਂ ਸੁਲਹਾਣੀ ਰੋਡ ‘ਤੇ ਇਕ ਪ੍ਰਾਈਵੇਟ ਬੈਂਕ ਦੇ ਸਕਿਉਰਿਟੀ ਗਾਰਡ ਤੋਂ ਹਥਿਆਰਾਂ ਦੀ ਨੋਕ ‘ਤੇ ਮੋਟਰਸਾਈਕਲ ਸਵਾਰ 3 ਜਣਿਆਂ ਵੱਲੋਂ 12 ਬੋਰ ਦੀ ਬੰਦੂਕ ਹੋਣ ਦੀ ਖਬਰ ਮਿਲੀ ਹੈ। ਜਾਣਕਾਰੀ ਦਿੰਦੇ ਹੋਏ ਹਰਪ੍ਰੀਤ ਸਿੰਘ ਪੁੱਤਰ ਨਿਰਭੈ ਸਿੰਘ ਵਾਸੀ ਸੁਲਹਾਣੀ ਨੇ ਦੱਸਿਆ ਕਿ ਉਹ ਪਾਲ ਮਰਚੈਂਟ ਬੈਂਕ ਵਿਚ ਬਤੌਰ ਸਕਿਉਰਿਟੀ ਗਾਰਡ ਦੀਆ ਸੇਵਾਵਾਂ ਦੇ ਰਿਹਾ ਹੈ। ਅੱਜ ਉਹ ਤਲਵੰਡੀ ਭਾਈ ਬੈਂਕ ‘ਚੋਂ ਡਿਊਟੀ ਕਰਕੇ ਵਾਪਸ ਆਪਣੇ ਪਿੰਡ ਸੁਲਹਾਣੀ ਨੂੰ ਜਾ ਰਿਹਾ ਸੀ ਕਿ ਪਿੰਡ ਹਰਾਜ ਦੇ ਸ਼ੈਲਰ ਨੇੜੇ ਮੋਟਰਸਾਈਕਲ ਸਵਾਰ 3 ਜਣਿਆਂ ਨੇ ਉਸ ਨੂੰ ਰੁਕਣ ਦਾ ਇਸ਼ਾਰਾ ਕੀਤਾ। ਜਦੋਂ ਉਸ ਨੇ ਮੋਟਰਸਾਈਕਲ ਰੋਕਿਆ ਤਾਂ ਇਹ ਤਿੰਨੇ ਜਾਣੇ ਜੋ ਪਿਸਤੌਲ ਅਤੇ ਡਾਂਗਾ ਨਾਲ ਲੈੱਸ ਸਨ, ਉਸ ‘ਤੇ ਹਮਲਾ ਕਰਨ ਲੱਗੇ, ਇਸ ਦੌਰਾਨ ਕੁਝ ਸਮੇਂ ਲਈ ਹੱਥੋਂਪਾਈ ਵੀ ਹੋਈ, ਜਦੋਂ ਉਸ ਨੇ ਬੰਦੂਕ ਨਾ ਛੱਡੀ ਤਾਂ ਇਕ ਵਿਅਕਤੀ ਨੇ ਪਿਸਤੌਲ ਉਸ ‘ਤੇ ਤਾਣ ਲਈ ਅਤੇ ਬੰਦੂਕ ਖੋਹ ਕੇ ਉਥੋਂ ਫਰਾਰ ਹੋ ਗਏ। ਪੀੜਤ ਘਟਨਾ ਦੀ ਇਤਲਾਹ ਸਥਾਨਕ ਪੁਲਿਸ ਨੂੰ ਦਿੱਤੀ ਹੈ। ਪੁਲਿਸ ਦੇ ਐੱਸਐੱਚਓ ਹਰਦੇਵਪ੍ਰੀਤ ਸਿੰਘ ਨੇ ਸਮੇਤ ਪੁਲਿਸ ਪਾਰਟੀ ਘਟਨਾ ਵਾਲੀ ਜਗ੍ਹਾ ‘ਤੇ ਪਹੁੰਚ ਕੇ ਲੁਟੇਰਿਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

EVM ਲੈ ਕੇ ਜਾ ਰਿਹਾ ਵਾਹਨ ਨਦੀ…

ਲਖੀਮਪੁਰ, 19 ਅਪ੍ਰੈਲ 2024- ਲਖੀਮਪੁਰ ਇਲਾਕੇ ਵਿੱਚ ਈਵੀਐਮ ਨਦੀ ਵਿੱਚ ਡੁੱਬਣ ਦਾ ਮਾਮਲਾ ਸਾਹਮਣੇ ਆਇਆ ਹੈ। ਤੁਹਾਨੂੰ ਦੱਸ ਦੇਈਏ…

ਚੋਣ ਡਿਊਟੀ ‘ਤੇ ਤਾਇਨਾਤ CRPF…

19 ਅਪ੍ਰੈਲ 2024-ਛੱਤੀਸਗੜ੍ਹ ਦੇ ਬੀਜਾਪੁਰ ਜ਼ਿਲ੍ਹੇ ਵਿੱਚ…

23 ਸਾਲਾ ਕੁੜੀ ਨਾਲ ਗੁਆਂਢੀ…

19 ਅਪ੍ਰੈਲ 2024- ਮੱਧ ਪ੍ਰਦੇਸ਼ ਦੇ ਗੁਨਾ…

ਦੁਬਈ ‘ਚ ਬਾਰਸ਼ ਕਾਰਨ ਦੂਤਘਰ…

19 ਅਪ੍ਰੈਲ 2024: ਸੰਯੁਕਤ ਅਰਬ ਅਮੀਰਾਤ (ਯੂਏਈ) ਵਿਚ…

Listen Live

Subscription Radio Punjab Today

ਦੁਬਈ ‘ਚ ਬਾਰਸ਼ ਕਾਰਨ ਦੂਤਘਰ ਨੇ ਭਾਰਤੀ…

19 ਅਪ੍ਰੈਲ 2024: ਸੰਯੁਕਤ ਅਰਬ ਅਮੀਰਾਤ (ਯੂਏਈ) ਵਿਚ ਭਾਰਤੀ ਦੂਤਘਰ ਨੇ ਦੁਬਈ ਅੰਤਰਰਾਸ਼ਟਰੀ ਹਵਾਈ ਅੱਡੇ ਰਾਹੀਂ ਯਾਤਰਾ ਕਰਨ ਵਾਲੇ ਭਾਰਤੀ…

ਮੰਦਭਾਗੀ ਖਬਰ 1 ਮਹੀਨਾ ਪਹਿਲਾਂ…

ਮਜੀਠਾ, 16 ਅਪ੍ਰੈਲ 2024- ਕੈਨੇਡਾ ‘ਤੋਂ ਮੰਦਭਾਗੀ…

40 ਦਿਨਾਂ ਬਾਅਦ ਪੰਜਾਬ ਪਹੁੰਚੀਆਂ…

12 ਅਪ੍ਰੈਲ 2024-ਅਮਰੀਕਾ ‘ਚ ਦੋ ਟਰਾਲਿਆਂ ਦੀ…

ਕੈਨੇਡਾ ‘ਚ ਪੰਜਾਬੀ ਬਿਲਡਰ ਦਾ…

9 ਅਪ੍ਰੈਲ 2024: ਬਰੈਂਪਟਨ : ਕੈਨੇਡਾ ਦੇ…

Our Facebook

Social Counter

  • 39833 posts
  • 0 comments
  • 0 fans