ਨਵੀਂ ਦਿੱਲੀ, 25 ਜੂਨ – ਅਸਾਮ ਵਿੱਚ ਆਏ ਹੜ੍ਹਾਂ ਕਾਰਨ ਲੋਕਾਂ ਦੀ ਜ਼ਿੰਦਗੀ ਬਹੁਤ ਮੁਸ਼ਕਲ ਹੋ ਗਈ ਹੈ। ਬੁੱਧਵਾਰ ਨੂੰ ਸਥਿਤੀ ਬਦ ਤੋਂ ਬਦਤਰ ਹੋ ਗਈ। ਪਾਣੀ ‘ਚ ਡੁੱਬੇ ਵਿਅਕਤੀ ਦੀ ਮੌਤ ਨਾਲ ਹਜ਼ਾਰਾਂ ਲੋਕਾਂ ਨੂੰ ਉਜਾੜੇ ਦਾ ਸਾਹਮਣਾ ਕਰਨਾ ਪਿਆ। ਹੜ੍ਹ ਨੇ 102 ਪਿੰਡਾਂ ਨੂੰ ਆਪਣੀ ਚਪੇਟ ‘ਚ ਲੈ ਲਿਆ ਹੈ। ਪੰਜ ਹਜ਼ਾਰ ਹੈਕਟੇਅਰ ਤੋਂ ਵੱਧ ਰਕਬੇ ‘ਚ ਫਸਲਾਂ ਤਬਾਹ ਹੋ ਗਈਆਂ ਹਨ।
ਰਾਜ ਦੇ ਪੰਜ ਜ਼ਿਲ੍ਹੇ ਹੜ੍ਹਾਂ ਨਾਲ ਪ੍ਰਭਾਵਿਤ ਹੋਏ ਹਨ। ਇੱਥੇ 38 ਹਜ਼ਾਰ ਲੋਕ ਮਾਈਗਰੇਟ ਕਰਨ ਲਈ ਮਜਬੂਰ ਹੋਏ। ਜਦਕਿ ਇੱਕ ਵਿਅਕਤੀ ਦੀ ਹੜ੍ਹ ਦੇ ਪਾਣੀ ‘ਚ ਡੁੱਬਣ ਨਾਲ ਮੌਤ ਹੋ ਗਈ। ਸਿਵਾਸਾਗਰ ਜ਼ਿਲੇ ‘ਚ ਮੌਤ ਦਾ ਇਕ ਨਵਾਂ ਨਵਾਂ ਕੇਸ ਦਰਜ ਹੋਇਆ। ਇਸ ਨਾਲ ਮ੍ਰਿਤਕਾਂ ਦੀ ਗਿਣਤੀ 12 ਹੋ ਗਈ। ਬ੍ਰਹਮਾਪੁੱਤਰ ਨਦੀ ਜੋਰਹਾਟ ਅਤੇ ਧੁਬਰੀ ਦੇ ਨਿਮਾਤੀਘਾਟ ਵਿੱਚ ਖ਼ਤਰੇ ਦੇ ਨਿਸ਼ਾਨ ਤੋਂ ਉਪਰ ਵਹਿ ਰਹੀ ਹੈ। ਧੇਮਾਜੀ ਜ਼ਿਲ੍ਹੇ ਵਿੱਚ ਸੜਕਾਂ ਅਤੇ ਹੋਰ ਢਾਂਚਿਆਂ ਨੂੰ ਕਾਫ਼ੀ ਨੁਕਸਾਨ ਹੋਇਆ ਹੈ। ਗੋਲਾਘਾਟ ਜ਼ਿਲ੍ਹੇ ਦੇ ਕਈ ਇਲਾਕਿਆਂ ਵਿੱਚ ਵਿਆਪਕ ਕਟਾਈ ਕਾਰਨ ਸਥਿਤੀ ਕਾਫ਼ੀ ਖਤਰਨਾਕ ਹੋ ਗਈ ਹੈ।
ਅਸਾਮ ਸਟੇਟ ਆਫ਼ਤ ਪ੍ਰਬੰਧਨ ਅਥਾਰਟੀ ਨੇ ਕਿਹਾ ਕਿ ਹੜ੍ਹਾਂ ਕਾਰਨ 38 ਹਜ਼ਾਰ ਲੋਕ ਪ੍ਰਭਾਵਤ ਹੋਏ ਹਨ।