Menu

ਭਾਰਤ, ਅਮਰੀਕਾ ਤੇ ਰੂਸ ‘ਚ ਤੇਜ਼ੀ ਨਾਲ ਫੈਲ ਰਿਹਾ ਹੈ ਕੋਵਿਡ-19 – ਵਿਸ਼ਵ ਸਿਹਤ ਸੰਗਠਨ

ਨਵੀਂ ਦਿੱਲੀ, 23 ਜੂਨ – ਕੋਰੋਨਾ ਦਾ ਪ੍ਰਕੋਪ ਏਨੀਂ ਤੇਜ਼ੀ ਨਾਲ ਫੈਲ ਰਿਹਾ ਹੈ ਕਿ ਹਰ ਦਿਨ ਮਾਮਲੇ ਰਿਕਾਰਡ ਕਾਇਮ ਕਰ ਰਹੇ ਹਨ। ਵਿਸ਼ਵ ਸਿਹਤ ਸੰਗਠਨ ਨੇ ਕਿਹਾ ਕਿ ਜ਼ਿਆਦਾ ਆਬਾਦੀ ਵਾਲੇ ਦੇਸ਼ਾਂ ‘ਚ ਕੋਰੋਨਾ ਵਾਇਰਸ ਸੰਕ੍ਰਮਣ ਫੈਲਣ ਦੇ ਕਾਰਨ ਰੋਜ਼ਾਨਾ ਰਿਕਾਰਡ ਗਿਣਤੀ ‘ਚ ਮਾਮਲੇ ਸਾਹਮਣੇ ਆ ਰਹੇ ਹਨ ਤੇ ਇਹ ਵਾਇਰਸ ਦੀਆਂ ਗਤੀਵਿਧੀਆਂ ‘ਚ ਬਦਲਾਅ ਦਾ ਹਵਾਲਾ ਦਿੰਦਾ ਹੈ। ਅਮਰੀਕਾ, ਰੂਸ, ਬ੍ਰਾਜ਼ੀਲ ਤੇ ਭਾਰਤ ਵਰਗੇ ਵੱਡੇ ਦੇਸ਼ਾਂ ‘ਚ ਇਹ ਬਿਮਾਰੀ ਜ਼ਿਆਦਾ ਫੈਲ ਰਹੀ ਹੈ।

ਮਾਈਕਲ ਰਿਆਨ, ਸੰਸਥਾ ਦੇ ਐਮਰਜੈਂਸੀ ਮਾਮਲਿਆਂ ਦੇ ਮੁਖੀ ਨੇ ਸੋਮਵਾਰ ਨੂੰ ਮੀਡੀਆ ਨੂੰ ਦੱਸਿਆ ਕਿ ਮਾਮਲੇ ਇਸ ਲਈ ਵਧ ਰਹੇ ਹਨ, ਕਿਉਂਕਿ ਮਹਾਮਾਰੀ ਇਕ ਹੀ ਸਮੇਂ ‘ਤੇ ਕਈ ਗੁਣ ਜ਼ਿਆਦਾ ਆਬਾਦੀ ਵਾਲੇ ਦੇਸ਼ਾਂ ‘ਚ ਫੈਲ ਰਹੀ ਹੈ। ਰਿਆਨ ਨੇ ਇਸ ਗੱਲ ਨੂੰ ਵੀ ਖਾਰਿਜ ਕੀਤਾ ਕਿ ਜ਼ਿਆਦਾ ਜਾਂਚ ਕਰਨ ਨਾਲ ਮਾਮਲੇ ਵਧ ਰਹੇ ਹਨ। ਭਾਰਤ ਤੇ ਅਮਰੀਕਾ ਸਮੇਤ ਕੁਝ ਦੇਸ਼ਾਂ ਨੇ ਸੰਕ੍ਰਮਣ ਦੇ ਮਾਮਲਿਆਂ ‘ਚ ਵਾਧਾ ਹੋਣ ਦਾ ਕਾਰਨ ਜਾਂਚ ਦੱਸਿਆ ਹੈ। ਉਨ੍ਹਾਂ ਨੇ ਕਿਹਾ ਕਿ ਅਸੀਂ ਨਹੀਂ ਮੰਨਦੇ ਕਿ ਇਹ ਜਾਂਚ ਕਰਨ ਦੀ ਵਜ੍ਹਾ ਨਾਲ ਹੋ ਰਿਹਾ ਹੈ।

ਰਿਆਨ ਨੇ ਇਹ ਵੀ ਕਿਹਾ ਕਿ ਕਈ ਦੇਸ਼ਾਂ ‘ਚ ਹਸਪਤਾਲ ‘ਚ ਭਰਤੀ ਕੀਤੇ ਜਾਣ ਵਾਲੇ ਮਰੀਜ਼ਾਂ ਦੀ ਗਿਣਤੀ ‘ਚ ਵਾਧਾ ਹੋਇਆ ਹੈ ਤੇ ਮ੍ਰਿਤਕਾਂ ਦੇ ਅੰਕੜਿਆਂ ‘ਚ ਵੀ ਵਾਧਾ ਹੋਇਆ ਹੈ। ਉਨ੍ਹਾਂ ਨੇ ਕਿਹਾ ਕਿ ਵਾਇਰਸ ਨੇ ਆਪਣੇ ਪੈਰ ਪਸਾਰ ਲਏ ਹਨ। ਮਹਾਮਾਰੀ ਕਈ ਵੱਡੇ ਦੇਸ਼ਾਂ ‘ਚ ਫੈਲ ਰਹੀ ਹੈ। ਰਿਆਨ ਨੇ ਇਹ ਵੀ ਕਿਹਾ ਕਿ ਅਮਰੀਕਾ, ਦੱਖਣੀ ਏਸ਼ੀਆ, ਪੱਛਮੀ ਏਸ਼ੀਆ ਤੇ ਅਫਰੀਕਾ ‘ਚ ਹਾਲਾਤ ਖ਼ਰਾਬ ਹੋ ਰਹੇ ਹਨ। ਤੁਹਾਨੂੰ ਦੱਸ ਦਈਏ ਕਿ ਕੋਰੋਨਾ ਦਾ ਸਭ ਤੋਂ ਜ਼ਿਆਦਾ ਕਹਿਰ ਅਮਰੀਕਾ, ਬ੍ਰਾਜ਼ੀਲ, ਰੂਸ ਤੇ ਭਾਰਤ ‘ਚ ਦੇਖਣ ਨੂੰ ਮਿਲ ਰਿਹਾ ਹੈ। ਇਨ੍ਹਾਂ ਦੇਸ਼ਾਂ ‘ਚ ਕੋਰੋਨਾ ਨਾਲ ਮਰਨ ਵਾਲੇ ਲੋਕਾਂ ਦਾ ਅੰਕੜਾ ਵੀ ਹਰ ਦਿਨ ਵਧ ਰਿਹਾ ਹੈ। ਹਾਲਾਂਕਿ ਭਾਰਤ ‘ਚ ਜਿਸ ਤੇਜ਼ੀ ਨਾਲ ਕੋਰੋਨਾ ਫੈਲ ਰਿਹਾ ਹੈ, ਉਸੇ ਹੀ ਰਫ਼ਤਾਰ ਨਾਲ ਮਰੀਜ਼ ਠੀਕ ਵੀ ਹੋ ਰਹੇ ਹਨ।

Listen Live

Subscription Radio Punjab Today

Our Facebook

Social Counter

  • 17532 posts
  • 0 comments
  • 0 fans

Log In