Menu

ਮਿਸ਼ਨ ਫਤਿਹ ਜੁਆਇਨ ਕਰਨ ਵਾਲਿਆਂ ਵਿਚ ਬਠਿੰਡਾ ਜ਼ਿਲੇ ਦਾ ਸੂਬੇ ਵਿਚੋਂ 6ਵਾਂ ਸਥਾਨ

ਬਠਿੰਡਾ, 23 ਜੂਨ (ਗੁਰਜੀਤ) – ਮਿਸ਼ਨ ਫਤਿਹ ਨਾਲ ਜੁੜਨ ਵਾਲੇ ਲੋਕਾਂ ਦੀ ਰੈਂਕਿੰਗ ਵਿਚ ਬਠਿੰਡਾ ਜ਼ਿਲੇ ਦਾ ਇਸ ਸਮੇਂ ਸੂਬੇ ਭਰ ਵਿਚੋਂ ਛੇਵਾਂ ਸਥਾਨ ਹੈ ਅਤੇ ਲਗਾਤਾਰ ਲੋਕ ਇਸ ਮਿਸ਼ਨ  ਨਾਲ ਜੁੜ ਰਹੇ ਹਨ। ਇਹ ਜਾਣਕਾਰੀ ਜ਼ਿਲੇ ਦੇ ਡਿਪਟੀ ਕਮਿਸ਼ਨਰ ਸ੍ਰੀ ਬੀ ਸ੍ਰੀ ਨਿਵਾਸਨ ਨੇ ਦਿੱਤੀ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਮਿਸ਼ਨ ਫਤਿਹ ਨਾਲ ਕੋਵਾ ਐਪ ਰਾਹੀਂ ਜੁੜਿਆ ਜਾ ਸਕਦਾ ਹੈ। ਕੋਵਾ ਐਪ ਪੰਜਾਬ ਸਰਕਾਰ ਨੇ ਸ਼ੁਰੂ ਕੀਤੀ ਹੈ ਅਤੇ ਇਹ ਪੂਰੀ ਤਰਾਂ ਸੁਰੱਖਿਅਤ ਹੈ। ਇਸ ਐਪ ਤੇ ਕੋਵਿਡ 19 ਬਿਮਾਰੀ ਨਾਲ ਸਬੰਧਤ ਹਰ ਜਾਣਕਾਰੀ, ਇਸ ਵਿਸੇ ਨਾਲ ਸਬੰਧਤ ਸਰਕਾਰੀ ਸੇਵਾਵਾਂ, ਡਾਕਟਰੀ ਸਹਾਇਤਾ ਆਦਿ ਬਾਰੇ ਜਾਣਕਾਰੀ ਮਿਲਦੀ ਹੈ। ਇਸ ਐਪ ਰਾਹੀਂ ਸਬੰਧਤ ਵਿਅਕਤੀ ਇਹ ਵੀ ਜਾਣ ਸਕਦਾ ਹੈ ਕਿ ਉਸਤੋਂ ਨੇੜੇ ਦਾ ਕਰੋਨਾ ਮਰੀਜ ਕਿੰਨੀ ਦੂਰ ਹੈ ਅਤੇ ਨੇੜੇ ਦਾ ਹਾਟਸਪਾਟ ਕਿੱਥੇ ਹੈ। ਉਨਾਂ ਨੇ ਕਿਹਾ ਕਿ ਕੋਵਾ ਐਪ ਸਾਡਾ ਕੋਵਿਡ 19 ਬਿਮਾਰੀ ਖਿਲਾਫ ਮੁੱਖ ਹਥਿਆਰ ਹੈ। ਇਸ ਨਾਲ ਕੋਵਿਡ ਮਰੀਜਾਂ ਦੇ ਸੰਪਰਕਾਂ ਦਾ ਪਤਾ ਲਗਾਉਣ ਵਿਚ ਵੀ ਸਹਾਇਤਾ ਮਿਲਦੀ ਹੈ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਮਿਸ਼ਨ ਫਤਿਹ ਨੂੰ ਇਸ ਐਪ ਰਾਹੀਂ ਪਿੱਛਲੇ 5 ਦਿਨਾਂ ਵਿਚ ਜ਼ਿਲੇ ਵਿਚ 1945 ਲੋਕ ਜੁਆਇਨ ਕਰ ਚੁੱਕੇ ਹਨ। ਇੰਨਾਂ ਨੇ ਆਪਣੀਆਂ 649 ਤਸਵੀਰਾਂ ਵੀ ਅਪਲੋਡ ਕੀਤੀਆਂ ਹਨ ਅਤੇ ਹੁਣ ਤੱਕ ਜ਼ਿਲੇ ਵਿਚ 5 ਮਿਸ਼ਨ ਫਤਿਹ ਯੋਧਿਆਂ ਦੀ ਚੋਣ ਹੋ ਚੁੱਕੀ ਹੈ।
ਸ੍ਰੀ ਬੀ ਸ੍ਰੀ ਨਿਵਾਸਨ ਨੇ ਦੱਸਿਆ ਕਿ ਕੋਵਾ ਐਪ ਦੇ ਹੋਮ ਪੇਜ ਤੇ ‘ਜੁਆਇਨ ਮਿਸ਼ਨ ਫਤਿਹ’ ਟੈਬ ਤੇ ਜਾ ਕੇ ‘ਜੁਆਇਨ ਨਾਓ’ ਟੈਬ ਦਬਾਓ, ਆਪਣੇ ਵੇਰਵੇ ਦਰਜ ਕਰੋ ਅਤੇ ਮਿਸ਼ਨ ਫਤਿਹ ਜੁਆਇਨ ਕਰ ਲਵੋ। ਇੱਥੇ ਤੁਹਾਡਾ ਰੈਫਰਲ ਕੋਡ ਜਨਰੇਟ ਹੋਵੇਗਾ ਉਹ ਕੋਡ ਦੁਸਰਿਆਂ ਨੂੰ ਦੱਸ ਕੇ ਆਪਣੇ ਮਿੱਤਰਾਂ ਨੂੰ ਵੀ ਮਿਸ਼ਨ ਫਤਿਹ ਜੁਆਇਨ ਕਰਵਾਓ ਅਤੇ ਪੁਆਇੰਟ ਜਿੱਤੋ। ਜਿਆਦਾ ਪੁਆਇੰਟ ਵਾਲਿਆਂ ਨੂੰ ਮਿਸ਼ਨ ਫਤਿਹ ਯੋਧਾ ਐਲਾਣਿਆ ਜਾਵੇਗਾ। ਹਰ ਰੋਜ ਪੰਜਾਬ ਵਿਚ 25 ਮਿਸ਼ਨ ਯੋਧੇ ਚੁਣੇ ਜਾਂਦੇ ਹਨ। ਜਦ ਕਿ ਹਰ ਹਫ਼ਤੇ 50 ਮਿਸਨ ਯੋਧੇ ਹੋਰ ਚੁਣੇ ਜਾਂਦੇ ਹਨ ਜਿੰਨਾਂ ਨੂੰ ਸਿਲਵਰ ਸਰਟੀਫਿਕੇਟ ਮਿਲੇਗਾ ਅਤੇ ਮਹੀਨੇ ਦੇ ਅਖੀਰ ਤੇ 100 ਮਿਸ਼ਨ ਯੋਧੇ ਸਭ ਤੋਂ ਵੱਧ ਅੰਕ ਵਾਲੇ ਲੋਕਾਂ ਨੂੰ ਗੋਡਲਨ ਸਰਟੀਫਿਕੇਟ ਵੀ ਮਿਲੇਗਾ। ਸਭ ਤੋਂ ਜਿਆਦਾ ਅੰਕ ਪ੍ਰਾਪਤ ਕਰਨ ਵਾਲੇ ਮਿਸ਼ਨ ਫਤਿਹ ਯੋਧਿਆਂ ਨੂੰ ਟੀ ਸਰਟਾਂ ਵੀ ਭੇਂਟ ਕੀਤੀਆਂ ਜਾਣਗੀਆਂ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਮਿਸ਼ਨ ਫਤਿਹ ਜਨ ਜਾਗਰੂਕਤਾ ਦੀ ਮੁਹਿੰਮ ਹੈ ਅਤੇ ਇਸ ਬਿਮਾਰੀ ਤੋਂ ਸੁਚੇਤ ਹੋ ਕੇ ਹੀ ਬਚ ਸਕਦੇ ਹਾਂ। ਉਨਾਂ ਨੇ ਜ਼ਿਲਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਵੱਧ ਤੋਂ ਵੱਧ ਕੋਵਾ ਐਪ ਰਾਹੀਂ ਮਿਸ਼ਨ ਫਤਿਹ ਨਾਲ ਜੁੜਨ।

ਕੈਨੇਡਾ ਤੋਂ ਦੁਖਦਾਈ ਖਬਰ- ਜਿੰਦਾ ਸੜਿਆ ਪੰਜਾਬੀ…

25 ਅਪ੍ਰੈਲ 2024-: ਕੈਨੇਡਾ ਤੋਂ ਦੁਖਦਾਈ ਖਬਰ ਸਾਹਮਣੇ ਆਈ ਹੈ। ਇਥੇ ਪੰਜਾਬੀ ਟਰੱਕ ਡਰਾਈਵਰ ਦੀ ਜ਼ਿੰਦਾ ਸੜਨ ਨਾਲ ਮੌਤ…

CBI ਨੇ ਸੰਦੇਸ਼ਖਾਲੀ ਮਾਮਲੇ ‘ਚ…

ਨਵੀਂ ਦਿੱਲੀ, 25 ਅਪ੍ਰੈਲ 2024:  ਕੇਂਦਰੀ ਜਾਂਚ…

ਜੈਸਲਮੇਰ ‘ਚ ਵੱਡਾ ਹਾਦਸਾ, ਭਾਰਤੀ…

ਜੈਸਲਮੇਰ, 25 ਅਪ੍ਰੈਲ : ਰਾਜਸਥਾਨ ਦੇ ਜੈਸਲਮੇਰ…

ਮੰਦਭਾਗੀ ਖਬਰ- ਕੈਨੇਡਾ ‘ਚ ਇੱਕ…

ਸਰੀ , 25 ਅਪ੍ਰੈਲ – ਕੈਨੇਡਾ ਦੇ…

Listen Live

Subscription Radio Punjab Today

ਕੈਨੇਡਾ ਤੋਂ ਦੁਖਦਾਈ ਖਬਰ- ਜਿੰਦਾ ਸੜਿਆ ਪੰਜਾਬੀ…

25 ਅਪ੍ਰੈਲ 2024-: ਕੈਨੇਡਾ ਤੋਂ ਦੁਖਦਾਈ ਖਬਰ ਸਾਹਮਣੇ ਆਈ ਹੈ। ਇਥੇ ਪੰਜਾਬੀ ਟਰੱਕ ਡਰਾਈਵਰ ਦੀ ਜ਼ਿੰਦਾ ਸੜਨ ਨਾਲ ਮੌਤ…

ਮੰਦਭਾਗੀ ਖਬਰ- ਕੈਨੇਡਾ ‘ਚ ਇੱਕ…

ਸਰੀ , 25 ਅਪ੍ਰੈਲ – ਕੈਨੇਡਾ ਦੇ…

ਕੈਨੇਡਾ -ਪੰਜਾਬਣ ਦੇ ਕ.ਤਲ ਮਾਮਲੇ…

24 ਅਪ੍ਰੈਲ 2024 – 21 ਸਾਲਾ ਔਰਤ…

ਭੈਣ ਦੇ ਵਿਆਹ ਲਈ ਕੈਨੇਡਾ…

ਗੁਰਦਾਸਪੁਰ, 25 ਅਪ੍ਰੈਲ :  ਕੈਨੇਡਾ ਤੋਂ ਪੰਜ ਮਹੀਨੇ…

Our Facebook

Social Counter

  • 39931 posts
  • 0 comments
  • 0 fans